2020-10-29 14:29:31 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ-ਹੌਲੀਵੁੱਡ ਦੀ ਆਸਕਰ ਜੇਤੂ ਫ਼ਿਲਮ ਲਾਈਫ਼ ਆਫ਼ ਪਾਈ ਵਿੱਚ ਆਯੂਸ਼ ਨੇ ਆਪਣੀ ਜ਼ਬਰਦਸਤ ਅਦਾਕਾਰੀ ਤੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਫਿਰ ਬਾਲੀਵੁੱਡ ਵਿੱਚ ਸੰਜੇ ਲੀਲਾ ਬਾਂਸਾਲੀ ਦੀ ਸੁਪਰ ਹਿੱਟ ਫਿਲਮ ਬਾਜੀਰਾਵ ਮਸਤਾਨੀ ਵਿੱਚ ਨਾਨਾ ਸਾਹਿਬ ਦੀ ਭੂਮਿਕਾ ਨਿਭਾ ਕੇ ਹਰ ਇਕ ਦਾ ਦਿਲ ਜਿੱਤ ਲਿਆ। ਫਿਰ ਫ਼ਰਹਾਨ ਅਖਤਰ, ਫਿਰੋਜ਼ ਖਾਨ ਅੱਬਾਸ ਅਤੇ ਰੰਜੀਤਾ ਕੌਰ ਦੁਆਰਾ ਨਿਰਦੇਸ਼ਤ ਕੀਤੀ ਸ਼ਾਰਟ ਫ਼ਿਲਮ 'ਸ਼ੀ' ਵਿਚ ਮੁੱਖ ਭੂਮਿਕਾ ਨਾਲ ਲੜਕੀ ਤੇ ਗੈਟਅਪ ਵਾਲੇ ਕਿਰਦਾਰ ਨਾਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਝੱਲਕ ਵਿਖਾਈ।'ਸ਼ੀ' ਫ਼ਿਲਮ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਮਿਲਿਆ।ਨਵੰਬਰ ਮਹੀਨੇ ਵਿਚ ਆਯੂਸ਼ ਦੀ YOODLEE ਫ਼ਿਲਮ ਕੰਪਨੀ ਦੀ ਫੀਚਰ ਫ਼ਿਲਮ 'ਛੋਟੇ ਨਵਾਬ' ਲੀਡ ਰੋਲ 'ਚ ਰਿਲੀਜ਼ ਹੋ ਰਹੀ ਹੈ।
ਹੁਣ ਆਯੂਸ਼ ਐਕਟਿੰਗ ਦੇ ਨਾਲ ਮਿਊਜ਼ਿਕ ਫੀਲਡ ਵਿਚ ਆਪਣਾ ਬਹੁਤ ਹੀ ਅਲੱਗ ਰੋਕ ਸੌਂਗ ਲੈ ਕੇ ਆ ਰਿਹਾ ਹੈ। ਜੋ ਬਹੁਤ ਹੀ ਅਲੱਗ ਅਤੇ ਸ਼ਾਨਦਾਰ ਹੈ। ਜਿਸ ਦੀ ਕਹਾਣੀ ਅੱਜ ਦੀ ਯੂਥ ਨੂੰ ਰਿਲੇਟ ਕਰਦੀ ਹੈ।ਇਸ ਦੇ ਮਿਊਜ਼ੀਕ, ਲਿਰਿਕਸ, ਸਿੰਗਰ ਆਯੂਸ਼ ਹੈ।ALFAAZ MERE ਇਸ ਵੀਡੀਓ ਐਲਬਮ ਦੇ ਵਿੱਚ ਉਸਦੀ ਹੀਰੋਇਨ ਖੁਸ਼ੀ ਦੂਬੇ ਹੈ। ਜੋ ਚਾਈਲਡ ਆਰਟਿਸਟ 'ਚ ਕਈ ਵੱਡੇ ਟੀਵੀ ਸ਼ੋਅ ਕਰ ਚੁੱਕੀ ਹੈ। ਇਸ ਤੋਂ ਇਲਾਵਾ ਫ਼ਰਹਾਨ ਅਖ਼ਤਰ ਦੀ ਫ਼ਿਲਮ 'ਦਿਲ ਧੜਕਨੇ ਦੋ' ਵਿਚ ਇਕ ਸ਼ਾਨਦਾਰ ਰੋਲ ਅਦਾ ਕੀਤਾ ਹੈ। ਇਸ ਵੀਡੀਓ ਐਲਬਮ ਤੇ ਡਾਇਰੈਕਟਰ Hatinder Tandon ਹਨ। ਇਹ ਐਲਬਮ 30 ਅਕਤੂਬਰ ਨੂੰ Youtube ਤੇ ਰਿਲੀਜ਼ ਹੋ ਰਹੀ ਹੈ।