2020-08-09 10:08:28 ( ਖ਼ਬਰ ਵਾਲੇ ਬਿਊਰੋ )
ਪੰਚਕੂਲਾ (ਚੰਡੀਗੜ੍ਹ ):- ਹਰਿਆਣਾ ਸਰਕਾਰ ਦੇ ਸਿਹਤ ਮੰਤਰੀ ਦੇ ਜੱਦੀ ਸ਼ਹਿਰ ਪੰਚਕੂਲਾ ਦੇ ਸੈਕਟਰ -6 ਵਿੱਚ ਬਣੇ ਸਰਕਾਰੀ ਹਸਪਤਾਲ ਪਿਛਲੇ 16 ਘੰਟਿਆਂ ਤੋਂ ਪਾਣੀ ਦੀ ਸਪਲਾਈ ਮੁਕੰਮਲ ਬੰਦ ਹੈ । ਇਸ ਦਾ ਖੁਲਾਸਾ ਕਰੋਨਾ ਪਾਜ਼ਿਟਿਵ ਮਰੀਜ਼ ਐਸ ਕੇ ਦੀਵਾਨ ਵੱਲੋਂ "ਖ਼ਬਰ ਵਾਲੇ ਡਾਟ ਕਾਮ " ਨੂੰ ਫੋਨ ਕਰਨ ਉਪਰੰਤ ਕੀਤਾ । ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਬਲਾਕ- ਏ ਵਿੱਚ ਉਸ ਤੋਂ ਇਲਾਵਾ ਹੋਰ ਵੀ ਕਰੋਨਾ ਪਾਜ਼ਿਟਿਵ ਮਰੀਜ਼ ਦੋ ਦਰਜ਼ਨ ਦੇ ਕਰੀਬ ਹਨ । ਉਨ੍ਹਾਂ ਦੱਸਿਆ ਕਿ ਪਿਛਲੇ 16 ਘੰਟਿਆਂ ਤੋਂ ਬਾਥਰੂਮਾਂ ਵਿਚ ਪਾਣੀ ਹੀ ਨਹੀਂ ਆ ਰਿਹਾ ਅਤੇ ਕੱਲ੍ਹ ਸ਼ਾਮ ਤੋਂ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਿਆ। ਇਸ ਸਬੰਧੀ ਉਨ੍ਹਾਂ ਵੱਲੋਂ ਵਾਰ ਵਾਰ ਹਸਪਤਾਲ ਦੇ ਅੰਦਰ ਸਟਾਫ ਨੂੰ ਬੇਨਤੀ ਕੀਤੀ ਜਾ ਰਹੀ ਹੈ। ਦੀਵਾਨ ਨੇ ਇਹ ਵੀ ਦੱਸਿਆ ਕਿ ਉਹ ਪਿਛਲੇ ਅੱਠ ਦਿਨਾਂ ਤੋਂ ਹਸਪਤਾਲ ਵਿੱਚ ਹਨ ਤੇ ਸਰਕਾਰ ਦੀ ਐਡਵਾਈਜ਼ਰੀ ਮੁਤਾਬਕ ਅਸੀਂ ਕਰੋਨਾ ਵਾਰਡ ਦੇ ਬਾਹਰ ਨਹੀਂ ਜਾ ਸਕਦੇ। ਇਸ ਲਈ ਉਹ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਮੀਡੀਆ ਦਾ ਸਹਾਰਾ ਲੈ ਰਹੇ ਹਨ ।
ਦੱਸਣਯੋਗ ਹੈ ਕਿ ਸਿਹਤ ਮੰਤਰੀ ਅਨਿਲ ਵਿੱਜ ਦੀ ਰਹਾਇਸ਼ ਵੀ ਪੰਚਕੂਲਾ ਵਿਖੇ ਹੀ ਹੈ ।