IMG-LOGO
ਹੋਮ ਪੰਜਾਬ: ਪਟਿਆਲਾ ਵਿਰਾਸਤ ਦੇ ਵੰਸ਼ ਦੀ ਸਰਕਾਰ ਨੇ ਸਿੱਖਾਂ ਦੇ ਆਖ਼ਰੀ...

ਪਟਿਆਲਾ ਵਿਰਾਸਤ ਦੇ ਵੰਸ਼ ਦੀ ਸਰਕਾਰ ਨੇ ਸਿੱਖਾਂ ਦੇ ਆਖ਼ਰੀ ਸ਼ਹਿਨਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਨਾਂ ਤੇ ਬਣੇ ਚੌਕ ਦਾ ਨਾਮੋ -ਨਿਸ਼ਾਨ ਮਿਟਾਇਆ :-ਪੜ੍ਹੋ ਪੂਰਾ...

Admin User - Dec 31, 2020 06:25 PM
IMG

ਰਾਏਕੋਟ 31 ਦਸੰਬਰ (ਹਾਕਮ ਸਿੰਘ ਧਾਲੀਵਾਲ) ਇੱਕ ਪਾਸੇ ਜਿੱਥੇ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਵੱਡੀ ਪੱਧਰ 'ਤੇ ਵਿਰਾਸਤੀ ਯਾਦਗਾਰਾਂ ਬਣਾ ਕੇ ਅਜੋਕੀ ਪੀੜ੍ਹੀ ਨੂੰ ਪੁਰਾਤਨ ਸਿੱਖ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਸੀ।ਜਿਸ ਦੇ ਚੱਲਦੇ ਰਾਏਕੋਟ ਸ਼ਹਿਰ ਦੇ ਬੱਸੀਆਂ ਰੋਡ 'ਤੇ ਸਥਿਤ ਨਹਿਰੀ ਮਹਿਕਮੇ ਦੀ ਕਰੀਬ 12 ਏਕੜ ਬੰਜਰ ਪਈ ਜਮੀਨ ਜਿਸ ਨੂੰ ਬੱਸੀਆਂ ਕੋਠੀ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ।ਜਿੱਥੇ ਅੰਗਰੇਜ਼ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਥਾਪਿਤ ਕੀਤੇ ਸਿੱਖ ਰਾਜ ਦੇ ਆਖਰੀ ਵਾਰਿਸ਼ ਅਤੇ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਆਖਰੀ ਰਾਤ ਰੱਖਿਆ ਗਿਆ ਸੀ।ਇਸ ਜਗ੍ਹਾ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਵਿਰਾਸਤੀ ਕੋਠੀ ਦਾ ਨਿਰਮਾਣ ਕੀਤਾ ਗਿਆ ਸੀ।ਜਿਸ ਤੋਂ ਬਾਅਦ ਉਸ ਸਮੇਂ ਦੇ ਨਗਰ ਕੌਂਸਲ ਪ੍ਰਧਾਨ ਅਮਨਦੀਪ ਸਿੰਘ ਗਿੱਲ ਦੀ ਅਗਵਾਈ 'ਚ ਨਗਰ ਕੌਂਸਲ ਰਾਏਕੋਟ ਵਿੱਚ ਮਤਾ ਨੰਬਰ-480ਫ਼12 ਮਿਤੀ 12-3-2010 ਤਹਿਤ ਸ਼ਹਿਰ ਦੇ ਬਰਨਾਲਾ ਚੌਂਕ ਦਾ ਨਾਮ ਬਦਲ ਕੇ ਇਸ ਦਾ ਨਾਮ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਚੌਂਕ ਰੱਖ ਦਿੱਤਾ ਗਿਆ ਸੀ ਅਤੇ ਲੁਧਿਆਣਾ-ਬਠਿੰਡਾ ਰਾਜਮਾਰਗ ਸਥਿਤ ਇਸ ਚੌਂਕ ਦੇ ਵਿਚਕਾਰ ਇੱਟਾਂ ਦਾ ਗੋਲ ਚੌਂਕ ਬਣਾ ਕੇ ਉਸ ਉੱਪਰ ਮਹਾਰਾਜਾ ਦਲੀਪ ਸਿੰਘ ਦੀ ਆਦਮ ਕੱਦ ਬੁੱਤ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਵਿਰਾਸਤ ਬਾਰੇ ਜਾਣਕਾਰੀ ਲੈ ਸਕਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.