IMG-LOGO
ਹੋਮ ਪੰਜਾਬ: ਸਕੂਲੀ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551...

ਸਕੂਲੀ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਗੁਰਪੁਰਬ ਨੂੰ ਸਮਰਪਿਤ ਦੋ ਰੋਜ਼ਾ ਪ੍ਰਭਾਤ ਫੇਰੀ ਕੀਤੀ

Admin User - Nov 30, 2020 07:59 PM
IMG

ਮਹਿਲ ਕਲਾਂ 30 ਨਵੰਬਰ  (ਗੁਰਸੇਵਕ ਸਿੰਘ ਸਹੋਤਾ ) ਨੇੜਲੇ ਪਿੰਡ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਸਮੂਹ ਸਟਾਫ  ਅਤੇ ਮੈਨੇਜਮੈਂਟ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਗੁਰਪੁਰਬ ਨੂੰ ਸਮਰਪਿਤ ਦੋ ਰੋਜ਼ਾ ਪ੍ਰਭਾਤ ਫੇਰੀ ਕੀਤੀ
 ਗਈ  ।ਜਿਸ ਵਿਚ ਸਕੂਲੀ 
ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸ਼ਬਦ ਗਾਇਨ ਕਰ ਕੇ ਪ੍ਰਭਾਤ ਫੇਰੀ ਵਿਚ ਸ਼ਾਮਲ ਸੰਗਤਾਂ ਨੂੰ ਨਿਹਾਲ ਕੀਤਾ । ਇਹ ਪ੍ਰਭਾਤ ਫੇਰੀ ਸਕੂਲ ਵਿੱਚੋਂ ਸ਼ੁਰੂ ਕਰ ਕੇ ਸਾਰੇ ਨਗਰ ਦੀ ਪਰਿਕਰਮਾ ਕਰਦੀ ਹੋਈ ਵਾਪਸ ਸਕੂਲ ਵਿੱਚ ਆ ਕੇ ਸਮਾਪਤ ਕੀਤੀ ਗਈ ਇਸ ਮੌਕੇ ਸਮੂਹ ਸੰਗਤਾਂ ਵੱਲੋਂ ਵੱਖ ਵੱਖ ਥਾਵਾਂ ਤੇ ਚਾਹ ਦੇ ਲੰਗਰ ਲਾਏ ਗਏ  ।ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ ਥਾਪਾ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੰਤ ਸਿੰਘ ਲਾਲੀ ,ਜਗਰਾਜ ਸਿੰਘ ਬਾਘਾ, ਪੰਚ ਮਨਜੀਤ ਸਿੰਘ ਉੱਘੇ ਸਮਾਜ ਸੇਵੀ ਤੇ ਵਾਈਸ ਪ੍ਰਧਾਨ ਟਰੱਕ ਯੂਨੀਅਨ ਮਹਿਲ ਕਲਾਂ ਹਰਗੋਪਾਲ ਸਿੰਘ ਪਾਲਾ ਪੰਚ ਮਨਜੀਤ ਸਿੰਘ ਪੰਚ ਜਸਵਿੰਦਰ ਸਿੰਘ ਤਰਸੇਮ ਸਿੰਘ ਅਨਮੋਲਪ੍ਰੀਤ ਸਿੰਘ ਕੁਲਵੰਤ ਸਿੰਘ ਫੌਜੀ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ  ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.