IMG-LOGO
ਹੋਮ ਪੰਜਾਬ: ਕਿਸਾਨਾਂ ਵਿਰੁੱਧ ਬਣਾਏ ਕਾਲੇ ਕਾਨੂੰਨ ਵਾਪਸ ਲਏ ਜਾਣ : -...

ਕਿਸਾਨਾਂ ਵਿਰੁੱਧ ਬਣਾਏ ਕਾਲੇ ਕਾਨੂੰਨ ਵਾਪਸ ਲਏ ਜਾਣ : - ਸਿੱਧੂ

Admin User - Nov 30, 2020 07:55 PM
IMG

ਮਹਿਲ ਕਲਾਂ 30 ਨਵੰਬਰ (ਗੁਰਸੇਵਕ ਸਿੰਘ ਸਹੋਤਾ)- ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਕਾਲੇ ਕਾਨੂੰਨ ਬਣਾ ਕੇ ਕਿਸਾਨੀ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਪਹਿਨਾਉਣ ਦੀ ਸਾਜਿਸ਼ ਕੀਤੀ ਹੈ । ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਨੌਜਵਾਨ ਆਗੂ ਜਗਸੀਰ ਸਿੰਘ ਸਿੱਧੂ ਬਰਨਾਲਾ ਨੇ ਕੀਤਾ ।ਉਨ੍ਹਾਂ ਕਿਹਾ ਕਿ  ਜੇਕਰ ਮੋਦੀ  ਕਿਸਾਨੀ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਪੈਦਾ ਹੋਵੇਗੀ ਅਤੇ ਇਸ ਨਾਲ ਦੇਸ਼ ਦੇ ਹਰ ਵਰਗ ਨੂੰ ਨੁਕਸਾਨ ਹੋਵੇਗਾ ਪ੍ਰੰਤੂ ਸਮਝ ਨਹੀਂ ਆਉਂਦੀ ਕਿ ਮੋਦੀ ਸਰਕਾਰ ਨੇ ਦੇਸ਼ ਨੂੰ  ਬਰਬਾਦ ਕਰਨ ਦਾ ਬੀਡ਼ਾ ਕਿਉਂ ਚੁੱਕਿਆ ਹੈ ਦੇਸ਼ ਦਾ ਹਰ ਸਰਕਾਰੀ ਅਦਾਰਾ ਵੇਚਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ  ਨੇ ਕਿਹਾ ਕਿ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ ਨਰਿੰਦਰ ਮੋਦੀ ਅਤੇ ਆਰ ਐੱਸ ਐੱਸ ਦੀ ਧੱਕੇਸ਼ਾਹੀ ਨਾਲ ਲੋਕਾਂ ਵਿਚ ਹਾਹਾਕਾਰ ਮਚੀ  ਹੋਈ ਹੈ ਦੇਸ਼ ਵਿਚ  ਐਮਰਜੈਂਸੀ ਲਾਗੂ ਹੈ ਸਿਰਫ਼  ਐਲਾਨ ਹੋਣਾ ਬਾਕੀ ਹੈ। ਨਰਿੰਦਰ ਮੋਦੀ ਨੇ ਭਾਰਤ ਦੇਸ਼ ਦੀ ਧਰਮ ਨਿਰਪੱਖ ਛਵੀ ਨੂੰ ਨਕਾਰ ਕੇ ਹਿੰਦੂ ਰਾਸ਼ਟਰ ਦਾ ਰਾਗ ਅਲਾਪਣਾ ਸ਼ੂਰੁ ਕੀਤਾ ਹੈ ਨਰੇਂਦਰ ਮੋਦੀ ਨੇ ਭਾਰਤ ਦੇਸ਼ ਦੀ ਧਰਮ ਨਿਰਪੱਖ ਛਵੀ ਨੂੰ ਨਕਾਰ ਕੇ ਹਿੰਦੂ ਰਾਸ਼ਟਰ ਦਾ ਰਾਗ  ਅਲਾਪਣ ਨਾਲ ਮਜ਼੍ਹਬੀ ਮਸਲੇ ਵਧ ਰਹੇ ਹਨ। ਸਿੱਧੂ  ਨੇ ਕਿਹਾ ਕਿ ਸਮੁੱਚਾ ਨੌਜਵਾਨ ਕਿਸਾਨਾਂ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋਡ਼ ਕੇ ਸੰਘਰਸ਼ ਕਰੇਗੀ   ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.