IMG-LOGO
ਹੋਮ ਪੰਜਾਬ: ਕਿਸਾਨਾਂ ਅਤੇ ਭਾਜਪਾ 'ਚ ਵੱਧ ਰਹੀਆ ਨੇ ਦੂਰੀਆ

ਕਿਸਾਨਾਂ ਅਤੇ ਭਾਜਪਾ 'ਚ ਵੱਧ ਰਹੀਆ ਨੇ ਦੂਰੀਆ

Admin User - Oct 31, 2020 09:14 PM
IMG

ਨੱਢਾ ਨਾਲ ਮੀਟਿੰਗ ਮਗਰੋਂ ਬਦਲੀ ਰਣਨੀਤੀ

ਚੰਡੀਗੜ੍ਹ, (ਕੁਲਵਿੰਦਰ ਸਿੰਘ ਚੰਦੀ)  : ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਵਧ ਰਹੇ ਟਕਰਾਅ ਤੋਂ ਪੰਜਾਬ ਭਾਜਪਾ ਦੇ ਲੀਡਰ ਫਿਕਰਮੰਦ ਹਨ। ਇਸ ਦਾ ਇਜ਼ਹਾਰ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨਾਲ ਵੀਰਵਾਰ ਨੂੰ ਹੋਈ ਪੰਜਾਬ ਲੀਡਰਸ਼ਿਪ ਦੀ ਮੀਟਿੰਗ ਵਿੱਚ ਵੀ ਕੀਤਾ ਗਿਆ। ਪੰਜਾਬ ਦੇ ਲੀਡਰਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਦੱਸਿਆ ਕਿ ਪੇਂਡੂ ਖੇਤਰ ਵਿਚਲੀ ਲੀਡਰਸ਼ਿਪ ਲਗਾਤਾਰ ਅਸਤੀਫੇ ਦੇ ਰਹੀ ਹੈ। ਜੇਕਰ ਟਕਰਾ ਜਾਰੀ ਰਿਹਾ ਤਾਂ ਪਾਰਟੀ ਦਾ ਸੰਕਟ ਹੋਰ ਗਹਿਰਾ ਸਕਦਾ ਹੈ।

ਪਾਰਟੀ ਪ੍ਰਧਾਨ ਜੇ ਪੀ  ਨੱਢਾ ਹੁਣ ਪੰਜਾਬ ਬਾਰੇ ਪਲ-ਪਲ ਦੀ ਰਿਪੋਰਟ ਲੈ ਰਹੇ ਹਨ। ਉਹ ਪਿਛਲੇ ਕੲੀ ਦਿਨਾ ਤੋ ਪੰਜਾਬ ਬਾਰੇ ਪਲ ਪਲ ਖਬਰ ਨੂੰ ਵਾਚ ਰਹੇ ਹਨ। ਉਨ੍ਹਾ  ਪੰਜਾਬ ਇਕਾਈ ਦੀ ਕੋਰ ਕਮੇਟੀ ਨਾਲ ਕਰੀਬ ਤਿੰਨ ਘੰਟੇ ਕੀਤੀ ਮੀਟਿੰਗ ਬਾਰੇ ਵੀ ਪਤਾ ਲੱਗਾ ਹੈ। ਮੀਟਿੰਗ ਵਿੱਚ ਪੰਜਾਬ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਵਿਜੇ ਸਾਂਪਲਾ, ਕੌਮੀ ਸਕੱਤਰ ਤਰੁਣ ਚੁੱਘ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸ਼ਾਮਲ ਹੋਣ ਦੇ ਚਰਚੇ ਹਨ । ਪੰਜਾਬ ਦੀ ਲੀਡਰਸ਼ਿਪ ਨੇ ਪਾਰਟੀ ਪ੍ਰਧਾਨ ਨੂੰ ਖੇਤੀ ਅੰਦੋਲਨ ਕਰਕੇ ਪੈਦਾ ਹੋਏ ਹਾਲਾਤ ਬਾਰੇ ਰਿਪੋਰਟ ਦਿੱਤੀ।

ਦਰਅਸਲ ਬੀਜੇਪੀ ਲੀਡਰਾਂ ਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਪੂਰੀ ਵਾਹ ਲਾਈ ਹੋੲੀ ਹੈ। ਇਸ ਲਈ ਹਾਈਕਮਾਨ ਨੇ ਕੇਂਦਰੀ ਮੰਤਰੀਆਂ ਦੀ ਡਿਊਟੀ ਵੀ ਲਾਈ ਸੀ। ਇਸ ਸਭ ਦੇ ਬਾਵਜੂਦ ਬੀਜੇਪੀ ਨੂੰ ਸੂਬੇ 'ਚ ਕੋਈ ਸਫਲਤਾ ਮਿਲਦੀ ਨਜ਼ਰੀ ਨਹੀਂ ਪੈ ਰਹੀ । ਉਲਟਾ ਕਿਸਾਨੀ ਨਾਲ ਜੁੜੇ ਬੀਜੇਪੀ ਦੇ ਆਪਣੇ ਹੀ ਲੀਡਰ ਤੇ ਵਰਕਰ ਵੀ ਹੋਲੀ ਹੋਲੀ ਪਾਰਟੀ ਤੋ ਕਿਨਾਰਾ ਕਰਦੇ ਜਾ ਰਹੇ ਹਨ। ਜਿਸ ਨੂੰ ਲੈ ਕੇ ਕੇਂਦਰੀ ਅਤੇ ਸੂਬਾ ਪਾਰਟੀ ਦੇ ਲੀਡਰ ਅੰਦਰੋਂ ਅੰਦਰੀ ਖੌਫ ਜਦਾ ਹਨ। ਜਿਸ ਦਾ ਮੁੱਖ ਕਾਰਨ ਹੈ ਪੰਜਾਬ 'ਚ ਪਾਰਟੀ ਦਾ ਪਤਨ ਕਾਰਨ ਬਿਲਕੁਲ ਸਾਫ ਦਿਖਾਈ ਦੇ ਰਿਹਾ ਹੈ । ਕਿਉਕਿ ਪਾਰਟੀ ਤੋਂ ਅਸਤੀਫੇ ਦੇਣ ਵਾਲੇ ਜ਼ਿਆਦਾਤਰ ਲੀਡਰ ਜਾ ਵਰਕਰ ਉਨ੍ਹਾਂ ਦੀ ਹੀ ਭਾਈਵਾਲ ਰਹੀ ਸ਼੍ਰੋਮਣੀ ਅਕਾਲੀ ਦਲ ਤੋਂ ਸਿਰੋਪਾਉ ਲੈ ਰਹੇ ਹਨ ਜੋ ਪੰਜਾਬ ਦੇ ਪਾਰਟੀ ਲੀਡਰਾਂ ਨੂੰ ਗਵਾਰ ਨਹੀ । ਕਿਉਕਿ ਗਠਜੋੜ ਹੁੰਦਿਆ ਵੀ ਅਕਾਲੀ ਤੇ ਭਾਜਪਾ ਦੇ ਸੀਨੀਅਰ ਲੀਡਰ ਇੱਕ ਦੂਜੇ ਤੋ ਅਕਸਰ ਹੀ ਖਫਾ ਦਿਖਾਈ ਦਿੰਦੇ ਰਹੇ ਨੇ ਕਾਰਨ ਕੋਈ ਵੀ ਹੋ ਸਕਦਾ ਹੈ। ਇਸ ਨਾਲ ਬੀਜੇਪੀ ਨੂੰ ਦੋਹਰੀ ਮਾਰ ਪੈ ਰਹੀ ਹੈ ।

ਸੂਤਰਾਂ ਮੁਤਾਬਕ ਪਾਰਟੀ ਪ੍ਰਧਾਨ ਨੇ ਅਗਲੀ ਰਣਨੀਤੀ ਉਲਕਦਿਆਂ ਬੀਜੇਪੀ ਨੂੰ ਸਰਗਰਮ ਰਹਿਣ ਲਈ ਕਿਹਾ ਹੈ। ਬੀਜੇਪੀ ਹਾਈਕਮਾਨ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਉਭਾਰ ਕੇ ਆਪਣੇ ਵਰਕਰਾਂ ਨੂੰ ਸਰਗਰਮ ਰੱਖਿਆ ਜਾਵੇ। ਇਸ ਤੋਂ ਇਲਾਵਾ ਸ਼ਹਿਰੀ ਕੇਡਰ ਵੱਲ ਖਾਸ ਧਿਆਨ ਦਿੱਤਾ ਜਾਵੇ। ਇਸ ਮਗਰੋਂ ਪੰਜਾਬ ਬੀਜੇਪੀ ਦੇ ਲੀਡਰਾਂ ਨੇ ਆਪਣੀ ਸੁਰ ਵੀ ਬਦਲ ਲਈ ਹੈ।

ਨਵੀਂ ਰਣਨੀਤੀ ਤਹਿਤ ਬੀਜੇਪੀ ਲੀਡਰ ਤਰੁਣ ਚੁੱਘ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੇ ਇਸ਼ਾਰੇ ‘ਤੇ ਸ਼ਹਿਰੀ ਨਕਸਲੀਆਂ ਵੱਲੋਂ ਕਾਰਪੋਰੇਟ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ ਨਾਂ ‘ਤੇ ਨਕਸਲੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੇ ਉਦਯੋਗ ਤੇ ਕਾਰੋਬਾਰ ਨੂੰ ਬਲੈਕਮੇਲ ਤੇ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਨਾਂ ’ਤੇ ਕਿਸਾਨਾਂ ਨੂੰ ਭੜਕਾ ਕੇ ਤੇ ਜਾਣਬੁੱਝ ਕੇ ਸੂਬੇ ਵਿੱਚ ਡਰ ਤੇ ਅਸੁਰੱਖਿਆ ਪੈਦਾ ਕਰਨ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.