ਤਾਜਾ ਖਬਰਾਂ
ਕੇਂਦਰ ਦੀ ਬੀ ਜੇ ਪੀ ਸਰਕਾਰ ਵੱਲੋਂ ਅਯੁੱਧਿਆ ਏਅਰਪੋਰਟ ਦਾ ਨਾਮ ਬਦਲ ਕੇ ਮਹਾਰਿਸ਼ੀ ਵਾਲਮੀਕੀ ਏਅਰਪੋਰਟ ਰੱਖਣ ਤੇ ਸਮੂਹ ਵਾਲਮੀਕਿ ਭਾਇਚਾਰੇ ਵਿੱਚ ਖ਼ੁਸ਼ੀ ਦਾ ਮਾਹੌਲ ਵੱਲੋਂ- ਕੌਮਲ ਮਲਿਕ ਪ੍ਰਧਾਨ ਮ.ਸੇ.ਵੈ.ਯੂਥ ਕਲੱਬ ਖਨੌਰੀ ਖੁਰਦ ਰਜਿ.
ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਖਨੌਰੀ ਖ਼ੁਰਦ ਰਜਿ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਭਾਵ ਬੀ ਜੇ ਪੀ ਸਰਕਾਰ ਵੱਲੋਂ ਅਯੁੱਧਿਆ ਵਿੱਖੇ ਏਅਰਪੋਰਟ ਦਾ ਨਾਂਮ ਮਹਾਂਰਿਸ਼ੀ ਵਾਲਮੀਕੀ ਏਅਰਪੋਰਟ ਰੱਖਣ ਤੇ ਸਮੂਹ ਭਾਰਤ ਦੇ ਵਾਲਮੀਕੀ ਭਾਇਚਾਰੇ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸਮੂਹ ਵਾਲਮੀਕਿ ਭਾਈਚਾਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦਾਸ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾਂ ਹੈ। ਇਸ ਤੋਂ ਇਲਾਵਾ ਅੱਗੇ ਓਹਨਾ ਕਿਹਾ ਕਿ ਮੋਦੀ ਸਾਹਿਬ ਨੇ ਦੇਸ ਵਿੱਚ ਵਸਦੇ ਸਮੂਹ ਐਸ ਸੀ ਭਾਇਚਾਰੇ ਦੇ ਗੁਰੂਆਂ ਪੀਰਾ ਦੇ ਧਾਰਮਿਕ ਸਥਾਨਾ ਬਾਰੇ ਲਗਾਤਾਰ ਸੋਚਿਆ ਹੈ।ਇਹੀ ਕਾਰਨ ਹੈ ਕਿ ਸ਼ਾਇਦ ਲੱਗਭਗ 3-4 ਸਟੇਟਾ ਵਿੱਚ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਹੈ ਕਿਉਕਿ ਜਦੋਂ ਤਕ ਕੋਈ ਸਰਕਾਰ ਗਰੀਬਾ ਅਤੇ ਮਜ਼ਦੂਰਾਂ ਬਾਰੇ ਨਹੀਂ ਸੋਚੇਗੀ ਤਾਂ ਉਹ ਲਗਾਤਰ ਸੱਤਾ ਤੋਂ ਬਾਹਰ ਹੁੰਦੀ ਰਹੇਗੀ।ਜੇਕਰ ਇਸੇ ਤਰ੍ਹਾਂ ਮੋਦੀ ਸਾਹਿਬ ਦੀ ਡਬਲ ਇੰਜਣ ਦੀ ਸਰਕਾਰ ਗਰੀਬਾ ਲਈ ਵਧੀਆ ਕੰਮ ਕਰਦੀ ਰਹੀ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪ੍ਰਚੰਡ ਬੋਹੁਮਦ ਨਾਲ਼ 2024 ਚ ਵੀਂ ਭਾਜਪਾ ਤਿੱਜੀ ਵਾਰ ਕੇਂਦਰ ਚ ਆਪਣੀ ਸਰਕਾਰ ਬਣਾਏਗੀ। ਇਸ ਤੋਂ ਇਲਾਵਾ ਓਹਨਾਂ ਦੱਸਿਆ ਕਿ ਗ਼ਰੀਬ ਲੋਕਾਂ ਨੂੰ ਰੇੜੀ ਲਗਾਉਂਣ ਵਾਲਿਆਂ ਨੂੰ, ਸਿਲਾਈ ਕਡਆਈ ਦਾ ਕੰਮ ਕਰਨ ਵਾਲ਼ੇ, ਅਤੇ ਹੋਰ ਸਾਰੇ ਹੀ ਡੇਲੀ ਵੇਜ਼ ਕੰਮ ਕਰਨ ਵਾਲ਼ੇ ਛੋਟੇ ਦੁਕਾਨਦਾਰਾਂ ਨੂੰ ਦਸ ਹਜ਼ਾਰ ਤੋਂ ਪਜਾਹ ਹਜ਼ਾਰ ਤਕ ਆਦਿ ਕੇਂਦਰ ਦੀ ਸਕੀਮ ਰਾਹੀ ਦੀ ਰਾਸ਼ੀ ਬਿਨਾਂ ਵਿਆਜ ਤੋਂ ਕਰਜਾ ਦੇਣਾ ਅਤੇ ਇਸ ਤੋਂ ਇਲਾਵਾ ਵਿਸ਼ਵਕਰਮਾ ਜ੍ਯੋਜਨਾ ਤਹਿਤ ਲਗਭਗ 13-14 ਵਰਗ ਦੇ ਹੱਥ ਦਸਤਕਾਰੀ ਮਿਸਤਰੀਆਂ ਨੂੰ 1 ਲੱਖ ਤੋਂ 5 ਲੱਖ ਤਕ ਦੇ ਲੋਨ ਨੂੰ ਘੱਟ ਵਿਆਜ ਅਤੇ ਬਿਨਾਂ ਕਿਸੇ ਗਰੰਟੀ ਤੋਂ ਮੁਹਈਆ ਕਰਵਾਉਣਾ ਆਦਿ ਵਰਗੇ ਕੰਮ ਮੋਦੀ ਸਰਕਾਰ ਦੀਆ ਸ਼ਲਾਘਾਯੋਗ ਸਕੀਮਾਂ ਹਨ। ਇਹ ਸਕੀਮਾਂ ਸਾਰੇ ਹੀ ਗਰੀਬਾ ਅਤੇ ਲੋੜਵੰਦ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿੱਸ ਨਾਲ਼ ਹਰੇਕ ਆਮ ਵਿਅਕਤੀ ਅੱਪਣੇ ਰੋਜ਼ਗਾਰ ਨੂੰ ਅੱਗੇ ਵਧਾ ਸੱਕਦਾ ਹੈ। ਅੱਗੇ ਓਹਨਾਂ ਭਗਵਾਨ ਵਾਲਮੀਕਿ ਜੀ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਭਗਵਾਨ ਵਾਲਮੀਕੀ ਜੀ ਸਾਰੇ ਸੰਸਾਰ ਦੇ ਹੀ ਮੰਨਣਯੋਗ ਅਤੇ ਪੂਜਣਯੋਗ ਗੁਰੂ ਹਨ ਜਿਹਨਾਂ ਨੇ ਹਜਾਰਾਂ ਸਾਲ ਪਹਿਲਾਂ ਹੀ ਰਮਾਇਣ ਲਿੱਖ ਦਿੱਤੀ ਸੀ। ਇਸਤੋਂ ਇਲਾਵਾ ਸਮੂਹ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੇ ਮੈਂਬਰ ਅਤੇ ਪ੍ਰਧਾਨ ਨੇ ਅਯੋਧਿਆ ਦੇ ਏਅਰਪੋਰਟ ਦਾ ਨਾਮ ਮਹਾਂਰਿਸ਼ੀ ਵਾਲਮਿਕੀ ਜੀ ਦੇ ਨਾਮ ਤੇ ਰੱਖਣ ਤੇ ਤਹਿ ਦਿਲੋਂ ਧੰਨਵਾਦ ਕੀਤਾ।
Get all latest content delivered to your email a few times a month.