ਤਾਜਾ ਖਬਰਾਂ
ਜਲੰਧਰ : ਮਾਡਲ ਟਾਊਨ ਜਲੰਧਰ 'ਚ ਹਾਰਟ ਅਟੈਕ ਵਾਲੇ ਪਰਾਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਨੂੰ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਠਾ ਖੁਆਉਣਾ ਮਹਿੰਗਾਂ ਪੈ ਗਿਆ ਹੈ। ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਜਲੰਧਰ ਪੁਲਿਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਵੀਰ ਦਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਥਾਣਾ 6 ਦੀ ਪੁਲਸ ਨੇ ਉਸ ਦੀ ਕੁੱਟਮਾਰ ਕੀਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਦਰ-6 ਦੀ ਪੁਲਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿੱਚ ਆਈਪੀਸੀ ਦੀ ਧਾਰਾ 188 ਲਗਾਈ ਗਈ ਹੈ। ਕੇਸ ਵਿੱਚ ਕਿਹਾ ਗਿਆ ਹੈ ਕਿ ਵੀਰ ਦਵਿੰਦਰ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਰਾਤ ਨੂੰ ਸਟਾਲ ਲਗਾ ਕੇ ਪਰਾਂਠੇ ਵੇਚੇ ਸਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵੀਰ ਦਵਿੰਦਰ ਨੇ ਦੱਸਿਆ ਕਿ ਐੱਸਐੱਚਓ ਅਜਾਇਬ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਬੰਦ ਕਮਰੇ ਵਿੱਚ ਰੱਖ ਕੇ ਉਸ ਨਾਲ ਦੁਰਵਿਵਹਾਰ ਕੀਤਾ। ਵੀਰ ਦਵਿੰਦਰ ਨੇ ਦੱਸਿਆ ਕਿ ਕਪਿਲ ਸ਼ਰਮਾ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਉਸ ਖਿਲਾਫ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ।
ਇਸ ਸਬੰਧੀ ਥਾਣਾ ਸਦਰ-6 ਦੇ ਐਸਐਚਓ ਅਜੈਬ ਸਿੰਘ ਔਜਲਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਕਤ ਥਾਂ ’ਤੇ ਰਾਤ ਦੇ 2 ਵਜੇ ਤੱਕ ਪਰਾਂਠੇ ਵੇਚੇ ਜਾਂਦੇ ਹਨ। ਉਨ੍ਹਾਂ ਦਾ ਇਲਾਕਾ ਬਹੁਤ ਗੰਦਾ ਰਹਿੰਦਾ ਹੈ। ਇਸ ਬਾਰੇ ਵੀਰ ਦਵਿੰਦਰ ਨੂੰ ਪਹਿਲਾਂ ਵੀ ਉੱਚ ਅਧਿਕਾਰੀਆਂ ਨੇ ਸਮਝਾਇਆ ਸੀ ਪਰ ਉਹ ਨਹੀਂ ਸਮਝਿਆ। ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ। ਜਿੱਥੋਂ ਤੱਕ ਕੁੱਟਮਾਰ ਦਾ ਸਵਾਲ ਹੈ, ਉਸ 'ਤੇ ਥਾਣੇ 'ਚ ਕੋਈ ਹਮਲਾ ਨਹੀਂ ਹੋਇਆ। ਸਾਰੇ ਦੋਸ਼ ਝੂਠੇ ਹਨ।
Get all latest content delivered to your email a few times a month.