ਤਾਜਾ ਖਬਰਾਂ
ਬਰਨਾਲਾ : ਇਸ ਸਮੇਤ ਦੀ ਬਰਨਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਥੇ ਬੱਸ ਸਟੈਂਡ ਤੋਂ ਥੋੜ੍ਹੀ ਦੂਰੀ 'ਤੇ ਇੱਕ ਬੱਸ ਨੂੰ ਭਿਆਨਕ ਅੱਗ ਲੱਗ ਗਈ। ਬੱਸ ਦੇ ਵਿੱਚ ਬੈਠੀਆਂ ਸਵਾਰੀਆਂ 'ਚ ਉਸ ਸਮੇਂ ਭਗਦੜ ਮੱਚ ਗਈ, ਜਦੋ ਬੱਸ ਦੇ ਵਿੱਚੋਂ ਧੂਆਂ ਨਿਕਲਣ ਲੱਗ ਪਿਆ। ਜਿਸ ਤੋਂ ਬਾਅਦ ਬੱਸ ਦੇ ਵਿੱਚ ਮੌਜੂਦ ਬੈਠੀਆਂ ਸਵਾਰੀਆਂ ਨੇ ਟਾਕੀਆਂ ਵਿੱਚੋਂ ਛਾਲਾਂ ਮਾਰ ਕੇ ਬੱਸ ਚੋਂ ਨਿਕਲ ਕੇ ਆਪਣੀ ਜਾਨ ਬਚਾਉਦੇ-ਬਚਾਉਦੇ ਦੇਖਦੇ ਹੀ ਦੇਖਦੇ ਬੱਸ ਨੇ ਭਿਆਨਕ ਅੱਗ ਦਾ ਰੂਪ ਧਾਰਨ ਕਰ ਲਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਬੱਸ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ, ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਬਰਨਾਲਾ ਮੌਕੇ ਤੇ ਪਹੁੰਚੀ।
ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਟਰੈਫਿਕ ਅਤੇ ਲੋਕਾਂ ਦੀ ਭੀੜ ਨੂੰ ਕਾਬੂ ਕੀਤਾ। ਬੱਸ ਵਿੱਚ ਅੱਗ ਤਕਨੀਕੀ ਖਰਾਬੀ ਅਤੇ ਸਪਾਰਕਿੰਗ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਬੱਸ ਵਿੱਚ ਲੱਗੀ ਅੱਗ ਦਾ ਅਜੇ ਸ਼ਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ।
Get all latest content delivered to your email a few times a month.