ਤਾਜਾ ਖਬਰਾਂ
ਨਵੀਂ ਦਿੱਲੀ : ਭਾਰਤੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ।ਭਾਰਤ ਤੋਂ ਥਾਈਲੈਂਡ ਜਾਣ ਦੀ ਯੋਜਨਾ ਬਣਾਉਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਉਨ੍ਹਾਂ ਨੂੰ ਹੁਣ ਥਾਈਲੈਂਡ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਹੁਣ ਉਹ ਥਾਈਲੈਂਡ 'ਚ ਬਿਨ੍ਹਾਂ ਵੀਜੇ ਤੋ ਵੀ ਜਾ ਸਕਦੇ ਹਨ। ਥਾਈਲੈਂਡ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਸ਼ਰਤਾਂ ਮੁਆਫ਼ ਕਰ ਦਿੱਤੀਆਂ ਜਾਣਗੀਆਂ। ਰਾਇਟਰਜ਼ ਮੁਤਾਬਕ ਇਹ ਛੋਟ ਅਗਲੇ ਮਹੀਨੇ 10 ਨਵੰਬਰ ਤੋਂ ਮਈ 2024 ਤੱਕ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾ ਸ਼੍ਰੀਲੰਕਾ ਨੇ ਵੀ ਭਾਰਤੀਆਂ ਲਈ ਵੀਜ਼ੇ ਮੁਫ਼ਤ ਕੀਤੇ ਸਨ।
ਥਾਈਲੈਂਡ ਦੀ ਨਵੀਂ ਸਰਕਾਰ ਦਾ ਉਦੇਸ਼ ਹੈ ਕਿ ਅਗਲੇ ਸਾਲ ਵਿਦੇਸ਼ੀ ਸੈਲਾਨੀਆਂ ਤੋਂ ਮਾਲੀਆ 3.3 ਟ੍ਰਿਲੀਅਨ ਬਾਹਟ ਤੱਕ ਵਧਾਉਣਾ ਹੈ। ਜਿਸ ਵਿੱਚ ਯਾਤਰਾ ਉਦਯੋਗ ਸਭ ਤੋਂ ਵਧੀਆ ਛੋਟੀ ਮਿਆਦ ਦੀ ਆਰਥਿਕ ਪ੍ਰੇਰਣਾ ਪ੍ਰਦਾਨ ਕਰਦਾ ਹੈ। ਬੈਂਕ ਆਫ਼ ਥਾਈਲੈਂਡ ਦੇ ਅੰਕੜਿਆਂ ਅਨੁਸਾਰ ਸੈਰ-ਸਪਾਟਾ ਜੀਡੀਪੀ ਵਿੱਚ ਲਗਭਗ 12% ਅਤੇ ਨੌਕਰੀਆਂ ਦਾ ਲਗਭਗ ਪੰਜਵਾਂ ਹਿੱਸਾ ਯੋਗਦਾਨ ਪਾਉਂਦਾ ਹੈ। ਫੂਕੇਟ ਟੂਰਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਥਾਨੇਥ ਤੰਤੀਪੀਰੀਆਕੀਜ ਨੇ ਅਗਸਤ ਵਿੱਚ ਬਲੂਮਬਰਗ ਨੂੰ ਦੱਸਿਆ ਸੀ ਕਿ ਚੀਨ ਅਤੇ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੀਜ਼ਾ ਛੋਟ ਦੇਣ ਦੇ ਮੁਕਾਬਲੇ ਅਰਜ਼ੀ ਫੀਸ ਨੂੰ ਖ਼ਤਮ ਕਰਨਾ ਤਰਜੀਹ ਹੋਵੇਗਾ।
Get all latest content delivered to your email a few times a month.