IMG-LOGO
ਹੋਮ ਪੰਜਾਬ: ਭਾਰਤ ਨੇ ਪਾਕਿਸਤਾਨ ਨੂੰ ਹਾਕੀ ਚ 10-2 ਨਾਲ ਦਰੜਿਆ

ਭਾਰਤ ਨੇ ਪਾਕਿਸਤਾਨ ਨੂੰ ਹਾਕੀ ਚ 10-2 ਨਾਲ ਦਰੜਿਆ

Admin User - Sep 30, 2023 08:34 PM
IMG

19ਵੀਆਂ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਹਾਕੀ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਵੱਡੀ ਲੀਗ ਨਾਲ ਹਰਾਇਆ।ਪਰ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਬਣਾਇਆ। ਭਾਰਤੀ ਟੀਮ ਨੇ ਪੂਲ-ਏ ਲੀਗ ਮੈਚ ਵਿੱਚ ਪਾਕਿਸਤਾਨ ਨੂੰ 10-2 ਨਾਲ ਹਰਾਇਆ। ਕਪਤਾਨ ਹਰਮਨਪ੍ਰੀਤ ਨੇ 4 ਗੋਲ ਕੀਤੇ। ਭਾਰਤ ਨੇ ਪਹਿਲੀ ਵਾਰ ਪਾਕਿਸਤਾਨ ਖਿਲਾਫ 10 ਗੋਲ ਕੀਤੇ।ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਪੁਰਸ਼ ਹਾਕੀ ਵਿੱਚ ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ 'ਚ ਟੀਮ ਇੰਡੀਆ ਨੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਸੈਮੀਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ। ਹੁਣ ਪੂਲ-ਏ ਦੇ ਆਖਰੀ ਮੈਚ ਵਿੱਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਟੀਮ ਇੰਡੀਆ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਚਾਰ ਗੋਲ ਕੀਤੇ ਜਦਕਿ ਵਰੁਣ ਨੇ ਦੋ ਗੋਲ ਕੀਤੇ। ਲਲਿਤ, ਸ਼ਮਸ਼ੇਰ, ਮਨਦੀਪ ਅਤੇ ਸੁਮਿਤ ਨੇ ਇੱਕ-ਇੱਕ ਗੋਲ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ-ਪਾਕਿਸਤਾਨ ਹਾਕੀ ਮੈਚ ਵਿੱਚ ਕਿਸੇ ਟੀਮ ਨੇ 10 ਗੋਲ ਕੀਤੇ ਹਨ। ਭਾਰਤ ਨੇ ਇਹ ਰਿਕਾਰਡ ਬਣਾਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.