ਤਾਜਾ ਖਬਰਾਂ
ਚੰਡੀਗੜ੍ਹ: ਰੈਵੀਨਿਊ ਪਟਵਾਰ ਯੂਨੀਅਨ ਅਤੇ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ "ਕਿਸੇ ਤੋਂ ਡਰਦੇ" ਨਹੀਂ ਹਨ ਅਤੇ ਕਲਮ-ਛੋੜ ਹੜਤਾਲ ਦੇ ਆਪਣੇ ਸੱਦੇ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸੂਬਾ ਵਿਆਪੀ ਹੜਤਾਲ ਸ਼ੁੱਕਰਵਾਰ ਨੂੰ 3,000 ਤੋਂ ਵੱਧ ਪਟਵਾਰ ਸਰਕਲਾਂ ਵਿੱਚ ਲਾਗੂ ਹੋਵੇਗੀ, ਜਿਨ੍ਹਾਂ ਵਿੱਚ ਨਿਯਮਤ ਪਟਵਾਰੀ ਨਹੀਂ ਹਨ। ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ, "ਸਰਕਾਰ ਕਿਸੇ ਵੀ ਵਿਅਕਤੀ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਸਮੇਤ ਇਨ੍ਹਾਂ ਸਰਕਲਾਂ ਵਿੱਚ ਪਟਵਾਰੀਆਂ ਵਜੋਂ ਭਰਤੀ ਕਰਨ ਅਤੇ ਕੰਮ ਕਰਵਾਉਣ ਲਈ ਆਜ਼ਾਦ ਹੈ।"
ਦੱਸ ਦੇਈਏ ਕਿ ਰੈਵੀਨਿਊ ਯੂਨੀਅਨ ਵੱਲੋਂ ESMA ਦਾ ਵਿਰੋਧ ਕੀਤਾ ਜਾ ਰਿਹਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਪਹਿਲੀ ਵਾਰ ESMA ਵਾਲਾ ਬਦਲਾਅ ਦੇਖਿਆ ਤੇ ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹ ਪ੍ਰਭਾਵਿਤਾਂ ਦਾ ਕੰਮ ਨਹੀਂ ਰੋਕਾਂਗੇ। ਯੂਨੀਅਨ ਦਾ ਇਹ ਵੀ ਕਹਿਣਾ ਹੈ ਕਿ ਹਾਈਕੋਰਟ ਜਾਣਾ ਪਿਆ ਤਾਂ ਜਾਵਾਂਗੇ ਤੇ ਕਿਹਾ ਕਿ ਸੰਗਰੂਰ ਚ ਵਿਜੀਲੈਂਸ ਨੇ ਪਟਵਾਰੀ ਤੇ ਕਾਨੂੰਗੋ ਨਜਾਇਜ਼ ਗ੍ਰਿਫ਼ਤਾਰ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਪ੍ਰੋਬੇਸ਼ਨ ਪੀਰੀਅਡ ਵਾਲਾ ਵਾਅਦਾ ਨਹੀਂ ਨਿਭਾਇਆ ਤੇ ਕਿਹਾ ਕਿ ਪਟਵਾਰੀਆਂ ਦਾ ਪ੍ਰੋਬੇਸ਼ਨ ਪੀਰੀਅਡ ਘਟਾ ਕੇ ਇੱਕ ਸਾਲ ਕਰਨ ਵਾਲਾ ਵਾਅਦਾ ਨਹੀਂ ਨਿਭਾਇਆ।
Get all latest content delivered to your email a few times a month.