ਤਾਜਾ ਖਬਰਾਂ
ਮਹਿਲ ਕਲਾਂ 31ਅਗਸਤ (ਗੁਰਸੇਵਕ ਸਿੰਘ ਸਹੋਤਾ)-
ਬਰਨਾਲਾ ਲੁਧਿਆਣਾ ਨੈਸਨਲ ਹਾਈਵੇ ਤੇ ਮਹਿਲ ਕਲਾਂ ਤੋਂ ਸਹਿਜੜੇ ਵਿਚਕਾਰ ਡਰੇਨ ਨਜ਼ਦੀਕ 6 ਵਜੇ ਦੇ ਕਰੀਬ ਇੱਕ ਕੰਨਟੇਨਰ,ਟਰੈਕਟਰ ਟਰਾਲੀ ਤੇ ਪੈਕਅਪ ਗੱਡੀ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਵਿਆਕਤੀ ਦੀ ਮੌਤ ਤੇ ਇੱਕ ਪ੍ਰਵਾਸੀ ਵਿਆਕਤੀ ਦੇ ਗੰਭੀਰ ਰੂਪ ਜਖ਼ਮੀ ਹੋ ਜਾਣ ਦੀ ਖਬਰ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਕ ਕੰਨਟੇਨਰ ਤੇ ਗੱਠਾ ਵਾਲੀ ਟਰੈਕਟਰ ਟਰਾਲੀ ਬਰਨਾਲਾ ਸਾਇਡ ਤੋਂ ਲੁਧਿਆਣਾ ਵੱਲ ਜਾ ਰਹੀ ਸੀ, ਪਿੰਡ ਮਹਿਲ ਕਲਾਂ ਵਾਲੀ ਡਰੇਨ ਪਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਮਹਿਲ ਕਲਾਂ ਸਾਇਡ ਤੋਂ ਆ ਰਹੀ ਇੱਕ ਪੈਕਅਪ ਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਇੱਕ ਵਿਆਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਇੱਕ ਵਿਅਕਤੀ ਦੀ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਆੱਟ ਪ੍ਰਵਾਸੀ ਵਿਅਕਤੀ ਇਲਾਜ ਅਧੀਨ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਡੀਅੈਸਪੀ ਮਹਿਲ ਕਲਾਂ ਕੰਵਲਪਾਲ ਸਿੰਘ ਬਾਜਵਾ, ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਤੇ ਥਾਣਾ ਠੁੱਲੀਵਾਲ ਦੇ ਮੁੱਖ ਅਫਸ਼ਰ ਬਲਦੇਵ ਸਿੰਘ ਮਾਨ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸ਼ਨ ਤੇ ਨੇੜਲੇ ਪਿੰਡਾਂ ਦਿਆ ਲੋਕਾਂ ਵੱਲੋਂ ਕੰਟੇਨਰ ਚ ਫਸੀ ਪੈਕਅਪ ਗੱਡੀ ਤਿੰਨ ਜੇਸੀਬੀ ਮਸੀਨਾ ਦੀ ਮਦਦ ਨਾਲ ਭਾਰੀ ਮੁਸੱਕਤ ਤੋਂ ਬਾਅਦ ਕੱਢਿਆ । ਇਸ ਮੌਕੇ ਡੀਅੈਸਪੀ ਮਹਿਲ ਕਲਾਂ ਕੰਵਲਪਾਲ ਸਿੰਘ ਬਾਜਵਾ ਤੇ ਐਸ ਐਚ ਓ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਹਾਦਸੇ 'ਚ2 ਵਿਆਕਤੀ ਦੀ ਮੌਤ ਤੇ 1 ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਹਨ। ਪਰ ਅਜੇ ਤੱਕ ਮ੍ਰਿਤਕ ਤੇ ਜਖ਼ਮੀ ਵਿਆਕਤੀਆਂ ਦੀ ਪਹਿਚਾਣ ਨਹੀਂ ਹੋ ਸਕੀ। ਜਖ਼ਮੀ ਵਿਆਕਤੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਹਾਦਸੇ ਦੇ ਕਾਰਨਾਂ ਦੀ ਨਿਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਠੁੱਲੀਵਾਲ ਦੇ ਮੁੱਖ ਅਫਸਰ ਬਲਦੇਵ ਸਿੰਘ ਮਾਨ, ਨਾਇਬ ਤਹਿਸੀਲਦਾਰ ਬਲਦੇਵ ਰਾਜ ਸਮੇਤ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ
Get all latest content delivered to your email a few times a month.