ਤਾਜਾ ਖਬਰਾਂ
ਸੰਦੋੜ, 31 ਅਗਸਤ -(ਭੁਪਿੰਦਰ ਗਿੱਲ)- ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਪਿੰਡਾਂ ਅੰਦਰ ਵਿੱਕ ਰਹੇ ਸਿੰਥੈਟਿਕ ਡਰੱਗਜ਼, ਨਸਿਆਂ ਦੇ ਕੈਪਸੂਲ, ਗੋਲੀਆਂ ਅਤੇ ਚਿੱਟੇ ਨਸੇ ਨੂੰ ਢੱਲ ਪਾਉਣ ਲਈ ਜੰਗੀ ਪੱਧਰ 'ਤੇ ਅਭਿਆਨ ਜਾਰੀ ਹੈ। ਇਸ ਕੜੀ ਤਹਿਤ ਅੱਜ ਪੁਲਿਸ ਸੰਦੌੜ ਥਾਣਾ ਅਧੀਨ ਪੈਂਦੇ ਪਿੰਡ ਫਰਵਾਲੀ, ਬਿਸਨਗੜ, ਕਲਿਆਣ ਵਿਖੇ ਮਾਨਯੋਗ ਡੀ ਐਸ ਪੀ ਪਰਮਵੀਰ ਸਿੰਘ ਸੈਣੀ ਮਾਲੇਰਕੋਟਲਾ ਤੇ ਸਤਿਕਾਰਯੋਗ ਐਸ ਐਚ ਓ ਸ ਗਗਨਦੀਪ ਸਿੰਘ ਥਾਣਾ ਸੰਦੌੜ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਸੰਬੰਧੀ ਕੈਂਪ ਆਯੋਜਿਤ ਕੀਤਾ ਗਿਆ ਅਤੇ ਆਮ ਲੋਕਾਂ ਤੋ ਸੁਝਾਅ ਲਏ ਗਏ ।ਇਸ ਮੌਕੇ ਡੀ ਐਸ ਪੀ ਪਰਮਵੀਰ ਸਿੰਘ ਸੈਣੀ ਮਾਲੇਰਕੋਟਲਾ ਨੇ ਇਕੱਤਰਤ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਗੱਭਰੂ,ਨੋਜਵਾਨ ਨਸ਼ਿਆਂ ਵਿੱਚ ਗੁਲਤਾਨ ਹੋ ਕੇ ਕੁਰਾਹੇ ਪੈ ਰਿਹਾ ਹੈ। ਇਸ ਲਈ ਪੰਜਾਬ ਪੁਲਿਸ ਵੱਲੋਂ ਇਹਨਾਂ ਨੋਜਵਾਨਾਂ ਨੂੰ ਨਸੇ ਦੀ ਲੱਤ ਦੀ ਬਚਾਉਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਜੇ ਪੰਜਾਬ ਦੇ ਪਿੰਡਾਂ ਦੇ ਹਾਲਾਤਾਂ ਤੇ ਨਜਰ ਮਾਰੀਏ ਤਾਂ ਇਸ ਸੰਧੈਟਿਕ ਨਸੇ, ਚਿੱਟੇ ਦੇ ਕਾਰਨ ਘਰਾਂ ਦੇ ਘਰ ਉਜਾੜ ਦਿੱਤੇ ਹਨ ਜੋ ਬਹੁਤ ਹੀ ਚਿੰਤਾਜਨਕ ਹੈ। ਇਸ ਸਮੇਂ ਐਸ ਐਚ ਓ ਗਗਨਦੀਪ ਸਿੰਘ ਥਾਣਾ ਸੰਦੌੜ ਨੇ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਹਮੇਸ਼ਾਂ ਲਈ ਤਿਆਰ ਹੈ ,ਸਿੰਥੈਟਿਕ ਡਰੱਗਜ਼, ਚਿੱਟਾ ਵਗੈਰਾ ਜੇ ਕੋਈ ਪਿੰਡਾਂ ਵਿੱਚ ਲਿਆ ਕੇ ਵੇਚਦਾ ਹੈ ਜਾਂ ਖਾਂਦਾ ਹੈ ,ਉਸ ਸਬੰਧੀ ਤੁਸੀਂ ਬੇਝਿਜਕ ਹੋ ਕੇ ਪੰਜਾਬ ਪੁਲਿਸ ਨੂੰ ਸੂਚਿਤ ਕਰੋ। ਉਨ੍ਹਾਂ ਨਸਾ ਵੇਚਣ, ਖਰੀਦਣ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਬਾਜ ਆ ਜਾਣ ਉਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੰਤ ਵਿੱਚ ਪਿੰਡ ਦੇ ਸਰਪੰਚ ਗੁਰਮੁੱਖ ਸਿੰਘ ਗਰੇਵਾਲ ਅਤੇ ਸਮੂਹ ਨਗਰ ਨਿਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਯੋਗ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਸਵਾਸ਼ ਦਿਵਾਇਆ ਕਿ ਉਹ ਪਿੰਡ ਪੱਧਰ 'ਤੇ ਪੁਲਿਸ ਦਾ ਪੂਰਾ ਸਾਥ ਦੇਣਗੇ। ਇਸ ਮੌਕੇ ਮਨਜੀਤ ਸਿੰਘ ਉਪਲ ਨੇ ਪ੍ਰਸਾਸ਼ਨ ਨੂੰ ਜੀ ਆਇਆਂ ਆਖਦਿਆਂ ਪੁਲਿਸ ਨੂੰ ਹਰ ਸਹਿਯੋਗ ਦੀ ਵਚਨਬੱਧਤਾ ਦਿੱਤੀ। ਇਸ ਮੌਕੇ ਹਰਦੇਵ ਸਿੰਘ ਪੱਪੂ ਕਲਿਆਣ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੁਖਵਿੰਦਰ ਸਿੰਘ ਬਿਸਨਗੜ, ਸਰਪੰਚ ਗੁਰਮੁੱਖ ਸਿੰਘ ਗਰੇਵਾਲ, ਆਪ ਆਗੂ ਜੱਸੂ ਫਰਵਾਲੀ, ਆਪ ਆਗੂ ਕਾਲਾ ਝਨੇਰ, ਮਨਜੀਤ ਸਿੰਘ ਉਪੱਲ, ਆਪ ਆਗੂ ਵਿੱਕੀ ਬਿਸਨਗੜ, ਜਰਨੈਲ ਸਿੰਘ ਬਿਸਨਗੜ, ਰਣਜੀਤ ਸਿੰਘ ਆੜਤੀਆ ,ਮਨਜੀਤ ਸਿੰਘ ਧਾਲੀਵਾਲ ਕਿਸਾਨ ਆਗੂ, ਨੰਬਰਦਾਰ ਜਸਵੀਰ ਸਿੰਘ, ਡਾ ਪਰਮਜੀਤ ਸਿੰਘ ਕਲਸੀਆਂ, ਜਗਦੇਵ ਸਿੰਘ ਛੀਨੀਵਾਲ, ਹੈਰੀ ਉਪਲ,ਮਲਕੀਤ ਸਿੰਘ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ।
Get all latest content delivered to your email a few times a month.