IMG-LOGO
ਹੋਮ ਪੰਜਾਬ: ਚੇਅਰਮੈਨ ਜੌਹਲ ਪੰਡੋਰੀ ਵੱਲੋਂ ਸੇਵਾ ਮੁਕਤ ਹੋਏ ਥਾਣਾ ਮੁਖੀ ਲਖਵਿੰਦਰ...

ਚੇਅਰਮੈਨ ਜੌਹਲ ਪੰਡੋਰੀ ਵੱਲੋਂ ਸੇਵਾ ਮੁਕਤ ਹੋਏ ਥਾਣਾ ਮੁਖੀ ਲਖਵਿੰਦਰ ਸਿੰਘ ਸੰਧੂ ਦਾ ਸਨਮਾਨ

Admin User - Sep 30, 2020 06:56 PM
IMG

ਮਹਿਲ ਕਲਾਂ 30ਸਤੰਬਰ (ਗੁਰਸੇਵਕ ਸਿੰਘ ਸਹੋਤਾ, ਮਿੱਠੂ ਮੁਹੰਮਦ, ਪਾਲੀ ਵਜੀਦਕੇ)-

ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਦੀ ਅਗਵਾਈ ਹੇਠ ਥਾਣਾ ਠੁੱਲੀਵਾਲ ਵਿਖੇ ਪਿਛਲੇ ਸਮੇਂ ਤੋਂ ਥਾਣਾ ਮੁਖੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਆ ਰਹੇ ਥਾਣਾ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਦੇ ਪੁਲੀਸ ਵਿਭਾਗ ਵਿੱਚੋਂ ਆਪਣੀ 36 ਸਾਲਾਂ ਦੀ ਸਰਵਿਸ ਤੇ ਸੇਵਾ ਮੁਕਤ ਹੋਣ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਨੇ ਲਖਵਿੰਦਰ ਸਿੰਘ ਵੱਲੋਂ ਪੁਲਸ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਣ ਤੇ ਵਧਾਈ ਦਿੰਦੇ ਕਿਹਾ ਕਿ ਅੱਜ ਅਜਿਹੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸ਼ਾਨਦਾਰ ਨਿਭਾਈਆਂ ਸੇਵਾਵਾਂ ਤੋਂ ਪ੍ਰੇਰਨਾ ਲੈ ਕੇ ਪੁਲੀਸ ਵਿਭਾਗ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ । ਇਸ ਮੌਕੇ ਸੇਵਾ ਮੁਕਤ ਹੋਣ ਤੇ ਥਾਣਾ ਮੁਖੀ ਲਖਵਿੰਦਰ ਸਿੰਘ ਜਲਾਲਪੁਰ ਨੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ ਪੰਡੋਰੀ ਵੱਲੋਂ ਦਿੱਤੇ ਮਾਨ ਸਨਮਾਨ ਬਦਲੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ ।ਇਸ ਮੌਕੇ ਐੱਸਆਈ ਰਣਜੀਤ ਸਿੰਘ ,ਐੱਸਆਈ ਸਤਨਾਮ ਸਿੰਘ ,ਏਐਸਆਈ ਗੁਰਤੇਜ ਸਿੰਘ, ਬਲਬੀਰ ਸਿੰਘ, ਅਨੂਪ ਸਿੰਘ ,ਮਨਜਿੰਦਰ ਸਿੰਘ ਮੁਨਸ਼ੀ ਗੁਰਦੀਪ ਸਿੰਘ ਹੌਲਦਾਰ ਲਾਭ ਸਿੰਘ ਨੰਬਰਦਾਰ ਸੁਖਵਿੰਦਰ ਸਿੰਘ ਕੁੱਲੀ ਵਾਲਾ ,ਰਾਜੂ ਖਾ ਤੋਂ ਇਲਾਵਾ ਹੋਰ ਪਤਵੰਤੇ ਅਤੇ ਕਰਮਚਾਰੀ ਹਾਜ਼ਰ ਸਨ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.