IMG-LOGO
ਹੋਮ ਪੰਜਾਬ: ਡਾ. ਐਚ.ਐਨ. ਸ਼ਰਮਾ ਦੀ ਰਿਟਾਇਰਮੈਂਟ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਿਦਾਇਗੀ...

ਡਾ. ਐਚ.ਐਨ. ਸ਼ਰਮਾ ਦੀ ਰਿਟਾਇਰਮੈਂਟ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਿਦਾਇਗੀ ਪਾਰਟੀ

Admin User - Sep 30, 2020 06:44 PM
IMG

ਰੂਪਨਗਰ, 30 ਸਤੰਬਰ:
ਡਾ. ਐਚ.ਐਨ. ਸ਼ਰਮਾ ਸਿਵਲ ਸਰਜਨ ਰੂਪਨਗਰ ਅੱਜ ਆਪਣੀ ਸਰਕਾਰੀ ਨੌਕਰੀ ਦੇ ਮਾਣਮੱਤੇ 37 ਸਾਲ ਪੂਰੇ ਕਰਨ ਮਗਰੋਂ ਰਿਟਾਇਰ ਹੋ ਗਏ। ਇਸ ਖੁਸ਼ੀ ਦੇ ਮੌਕੇ ਤੇ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਡਾ. ਸ਼ਰਮਾ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਡਾ. ਸ਼ਰਮਾ ਵਲੋਂ ਸਿਹਤ ਖੇਤਰ ਵਿਚ ਪਾਏ ਗਏ ਉਨ੍ਹਾਂ ਦੇ ਵਡਮੁਲੇ ਯੋਗਦਾਨ ਬਦਲੇ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਕੋਵਿਡ 19 ਦੀ ਮਹਾਂਮਾਰੀ ਦੌਰਾਨ ਜਿਸ ਤਰ੍ਹਾਂ ਡਾ. ਸ਼ਰਮਾ ਨੇ ਮੋਹਰੀ ਆਗੂ ਦੀ ਭੂਮਿਕਾ ਨਿਭਾਈ ਉਸ ਨੂੰ ਸਦਾ ਯਾਦ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਡਾ. ਸ਼ਰਮਾ ਨੂੰ ਉਨ੍ਹਾਂ ਦੀ ਆਉਣ ਵਾਲੀ ਜਿੰਦਗੀ ਲਈ ਸ਼ੁਭ ਇਛਾਵਾਂ ਵੀ ਪੇਸ਼ ਕੀਤੀਆਂ। ਡਾ. ਸ਼ਰਮਾ ਦੀ ਵਿਦਾਇਗੀ ਮੌਕੇ ਉਨ੍ਹਾਂ ਲਈ ਪ੍ਰਸ਼ੰਸ਼ਾ ਪੱਤਰ ਪੜ੍ਹਨ ਵਾਲਿਆਂ ਵਿਚ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ ਏ.ਡੀ.ਸੀ. (ਜਨਰਲ) ਸ੍ਰੀ ਇੰਦਰਪਾਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਸ. ਪ੍ਰੀਤ ਕੰਵਲ ਸਿੰਘ ਡੀ.ਪੀ.ਆਰ.ਓ. ਰੂਪਨਗਰ, ਡਾ. ਭੀਮ ਸੇਨ ਐਪੀਡੀਮੋਲੋਜਿਸਟ, ਡਾ. ਜਗਦੀਸ ਗਿੱਲ, ਡੀ.ਐਚ.ਓ., ਡਾ. ਜਤਿੰਦਰ ਕੌਰ, ਐਮ.ਓ. ਸਕੂਲ ਹੈਲਥ ਅਤੇ ਦਰਸ਼ਨ ਕੁਮਾਰ ਨਿੱਜੀ ਸਹਾਇਕ ਡਿਪਟੀ ਕਮਿਸ਼ਨਰ ਸ਼ਾਮਲ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.