IMG-LOGO
ਹੋਮ ਪੰਜਾਬ: ਲੁਧਿਆਣਾ 'ਚ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ, ਗੱਡੀ ਦੀ...

ਲੁਧਿਆਣਾ 'ਚ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ, ਗੱਡੀ ਦੀ ਪਿਛਲੀ ਸੀਟ 'ਤੇ ਬੈਠੇ ਪੁੱਤ ਤੋਂ ਪਿਸਤੌਲ ਨਾਲ ਖੇਡਦੇ ਸਮੇਂ ਚੱਲੀ ਸੀ ਗੋਲੀ, ਇਲਾਜ ਦੌਰਾਨ...

Admin User - Jul 31, 2023 09:24 PM
IMG

ਲੁਧਿਆਣਾ: ਲੁਧਿਆਣਾ ਦੇ ਪਿੰਡ ਅਕਾਲਗੜ੍ਹ ਖੁਰਦ ਵਿੱਚ ਪਰਿਵਾਰ ਸਮੇਤ ਕਾਰ ਵਿੱਚ ਸਹੁਰੇ ਘਰ ਜਾ ਰਹੇ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਾਰ 'ਚ 9 ਸਾਲਾ ਦਾ ਬੱਚਾ ਲਾਇਸੈਂਸੀ ਪਿਸਤੌਲ ਨਾਲ ਖੇਡਦਾ ਸੀ ਤੇ ਬੱਚੇ ਤੋ ਪਿਸਤੌਲ ਦਾ ਟਰਿੱਗਰ ਦਬਾ ਦਿੱਤਾ ਗਿਆ। ਵਿਅਕਤੀ ਦਾ ਲੁਧਿਆਣਾ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮ੍ਰਿਤਕ ਦੀ ਪਛਾਣ ਕਿਸਾਨ ਦਲਜੀਤ ਸਿੰਘ ਉਰਫ ਜੀਤਾ ਵਜੋਂ ਹੋਈ ਹੈ। ਜੀਤਾ ਦੀ ਪਿੱਠ 'ਤੇ ਗੋਲੀ ਲੱਗੀ ਸੀ। ਜੋ ਉਸਦੀ ਨਾਭੀ ਵਿੱਚ ਫਸ ਗਿਆ ਸੀ।

ਮ੍ਰਿਤਕ ਦੀ ਪਤਨੀ ਜਸਮੀਨ ਕੌਰ ਨੇ ਦੱਸਿਆ ਕਿ ਐਤਵਾਰ ਨੂੰ ਉਹ ਆਪਣੇ ਪਤੀ ਦਲਜੀਤ, ਲੜਕੇ ਕਰਨ ਨਾਲ ਸਾਵਣ ਦੇ ਮਹੀਨੇ ਸਾਂਧਰਾ ਦੇਣ ਲਈ ਕਾਰ ਵਿੱਚ ਆਪਣੇ ਪਿੰਡ ਅਕਾਲਗੜ੍ਹ ਖੁਰਦ ਜਾ ਰਹੀ ਸੀ। ਉਸ ਦਾ ਪਤੀ ਕਾਰ ਚਲਾ ਰਿਹਾ ਸੀ। ਉਹ ਅੱਗੇ ਬੈਠੀ ਸੀ ਜਦੋਂ ਕਿ ਬੱਚਾ ਪਿਛਲੀ ਸੀਟ 'ਤੇ ਬੈਠਾ ਸੀ।

ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਐਤਵਾਰ ਸਵੇਰੇ ਦਲਜੀਤ ਸਿੰਘ ਜੀਤਾ ਪਤਨੀ ਤੇ ਬੇਟੇ ਨਾਲ ਆਪਣੇ ਪਿੰਡ ਅਕਾਲਗੜ੍ਹ ਖੁਰਦ ਤੋਂ ਸਾਵਣ ਦੇ ਮਹੀਨੇ ਵਿਚ ਸੰਧਾਰਾ ਦੇਣ ਸਹੁਰੇ ਜਾ ਰਹੇ ਸਨ। ਉਹ ਕਾਰ ਤੋਂ ਘਰ ਤੋਂ ਕੁਝ ਦੂਰੀ ਉਤੇ ਪਹੁੰਚੇ ਕਿ ਅਚਾਨਕ ਗੋਲੀ ਚੱਲ ਗਈ। ਉਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਪਿਸਤੌਲ ਪਿਛਲੀ ਸੀਟ ‘ਤੇ ਬੈਠੇ ਮੁੰਡੇ ਦੇ ਹੱਥ ਵਿਚ ਸੀ।

ਪੁਲਿਸ ਜਾਂਚ ਵਿਚ ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਕਿਤੇ ਬੱਚੇ ਨਾਲ ਖੇਡਦੇ ਸਮੇਂ ਪਿਸਤੌਲ ਦਾ ਲੌਕ ਤਾਂ ਨਹੀਂ ਖੁੱਲ੍ਹ ਗਿਆ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪਿਸਤੌਲ ਕਾਰ ਵਿਚ ਕਿਤੇ ਰੱਖੀ ਸੀ। ਅਜੇ ਇਸ ਬਾਰੇ ਪੁਲਿਸ ਨੂੰ ਰਸਮੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਘਟਨਾ ਦਾ ਪਤਾ ਲੱਗਦੇ ਹੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.