IMG-LOGO
ਹੋਮ ਪੰਜਾਬ: ਮਾਲੇਰਕੋਟਲਾ ਦੀ ਵਿਦਿਆਰਥਣ ਅਨਮ ਚੌਹਾਨ ਨੇ ਨੈੱਟ ਪੀਖਿਆ ਕੀਤੀ ਪਾਸ

ਮਾਲੇਰਕੋਟਲਾ ਦੀ ਵਿਦਿਆਰਥਣ ਅਨਮ ਚੌਹਾਨ ਨੇ ਨੈੱਟ ਪੀਖਿਆ ਕੀਤੀ ਪਾਸ

Admin User - Jul 31, 2023 08:50 PM
IMG

ਮਾਲੇਰਕੋਟਲਾ -31 ਜੂਲਾਈ (ਭੁਪਿੰਦਰ ਗਿੱਲ ) - ਬੀਤੇ ਦਿਨੀਂ  ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਲਈ ਗਈ ਨੈੱਟ ਪ੍ਰੀਖਿਆ ਦੇ ਘੋਸ਼ਿਤ ਹੋਏ ਨਤੀਜੇ ਅਨੁਸਾਰ ਸਥਾਨਕ ਵਿਦਿਆਰਥਨ ਅਨਮ ਚੌਹਾਨ ਪੁੱਤਰੀ ਅਤੀਕ ਚੌਹਾਨ/ ਨਾਜ਼ੀਆ ਪਰਵੀਨ ਨੇ ਅੰਗਰੇਜ਼ੀ ਵਿਸ਼ੇ ਨਾਲ ਇਹ ਪ੍ਰੀਖਿਆ ਪਾਸ ਕਰ ਲਈ ਹੈ। ਮਾਲੇਰਕੋਟਲਾ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਸਾਬਕਾ ਐਮ ਸੀ ਜਨਾਬ ਅਬਦੁਲ ਲਤੀਫ ਚੌਹਾਨ ਮਰਹੂਮ ਦੇ ਪਰਿਵਾਰ ਨਾਲ ਸਬੰਧਤ ਬੇਬੀ ਅਨਮ ਇਸ ਤੋਂ ਪਹਿਲਾਂ ਇੱਕ ਬੈਡਮਿੰਟਨ ਖਿਡਾਰੀ ਵਜੋ ਖੇਡਦਿਆਂ ਵੱਖ ਵੱਖ ਸਮਿਆਂ ਤੇ 8ਵਾਰ ਨੈਸ਼ਨਲ ਓਪਨ ਚੈਂਪੀਅਨ, ਇੱਕ ਵਾਰ ਨੈਸ਼ਨਲ ਸਕੂਲ ਚੈਂਪੀਅਨ ਅਤੇ ਕਈ ਵਾਰ ਪੰਜਾਬ ਚੈਂਪੀਅਨ ਵੀ ਰਹਿ ਚੁੱਕੀ ਹੈ। ਇੱਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਭਵਿੱਖ ਵਿਚ ਕਿਸੇ ਨਾਮੀ ਯੂਨੀਵਰਸਿਟੀ ਜਾ ਕੇ ਆਪਣਾ ਰਿਸਰਚ ਵਰਕ ਕਰਨਾ ਚਾਹੁੰਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.