IMG-LOGO
ਹੋਮ ਪੰਜਾਬ: ਜ਼ਿਲ੍ਹਾ ਪੁਲਿਸ ਵੱਲੋਂ ਆਈ.ਟੀ. ਕੰਪਨੀ ਦੇ ਨਾਮ ਤੇ ਚੱਲ ਰਹੇ...

ਜ਼ਿਲ੍ਹਾ ਪੁਲਿਸ ਵੱਲੋਂ ਆਈ.ਟੀ. ਕੰਪਨੀ ਦੇ ਨਾਮ ਤੇ ਚੱਲ ਰਹੇ ਗੋਰਖਧੰਦੇ ਦਾ ਪਰਦਾਫਾਸ਼, 12 ਵਿਅਕਤੀ ਗ੍ਰਿਫਤਾਰ

Admin User - Jul 31, 2023 07:14 PM
IMG

ਐਸ ਏ ਐਸ ਨਗਰ, 31 ਜੁਲਾਈ: ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਫੇਸ 01, ਮੋਹਾਲੀ ਵੱਲੋ ਆਈ.ਟੀ ਕੰਪਨੀ ਦੀ ਆੜ ਵਿੱਚ ਚੱਲ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕਰਦੇ ਹੋਏ ਮੁਕੱਦਮਾ ਨੰਬਰ: 138 ਮਿਤੀ 27.07.2023 ਅ/ਧ 406,420 ਭ:ਦ: 66 ਆਈ.ਟੀ. ਐਕਟ, ਥਾਣਾ ਫੇਸ 01, ਮੋਹਾਲੀ ਦਰਜ ਰਜਿਸਟਰ ਕਰਦੇ ਹੋਏ 12 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਪਤਾਨ ਪੁਲਿਸ (ਟ੍ਰੈਫਿਕ), ਐਸ.ਏ.ਐਸ ਨਗਰ ਹਰਿੰਦਰ ਸਿੰਘ ਮਾਨ, ਪੀ.ਪੀ.ਐਸ ਦੀ ਅਗਵਾਈ ਹੇਠ ਇੰਸ: ਰਜਨੀਸ਼ ਚੌਧਰੀ, ਮੁੱਖ ਅਫਸਰ,ਥਾਣਾ ਫੇਸ 01, ਮੋਹਾਲੀ ਅਤੇ ਉਨ੍ਹਾਂ ਦੀ ਟੀਮ ਨੇ ਇਸ ਗਰੋਹ ਦਾ ਪਰਦਾਫਾਸ਼ ਕੀਤਾ।

ਡਾ. ਗਰਗ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 27.07.2023 ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਲਾਟ ਨੰਬਰ: ਡੀ-176, ਇੰਡ:ਏਰੀਆ, ਫੇਸ 8ਬੀ, ਮੋਹਾਲੀ ਵਿਖੇ ਬਿਲਡਿੰਗ ਦੀ ਤੀਸਰੀ ਮੰਜਿਲ ਤੇ ਇਕ ਆਈ.ਟੀ. ਕੰਪਨੀ ਦੀ ਆੜ ਵਿੱਚ ਭੋਲੇ ਭਾਲੇ ਲੋਕਾ ਨਾਲ ਠੱਗੀਆ ਮਾਰ ਰਹੇ ਹਨ। ਜਿਸ ਤੇ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾ ਪਾਸੋ ਪੁੱਛਗਿੱਛ ਜਾਰੀ ਹੈ। ਦੋਸ਼ੀਆਨ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

 

ਗ੍ਰਿਫਤਾਰ ਦੋਸ਼ੀਆਨ :ਰੋਹਿਤ ਚੇਚੀ ਪੁਤਰ ਮਹਿੰਦਰਪਾਲ ਪੁੱਤਰ ਹੰਸ ਰਾਜ ਵਾਸੀ ਗਲੀ ਨੰ:8, ਆਦਰਸ ਨਗਰ, ਡੇਰਾਬਸੀ ਜਿਲਾ ਐਸ.ਏ.ਐਸ ਨਗਰ,

ਯੁਵਰਾਜ ਸਲਾਰੀਆ ਪੁੱਤਰ ਕਰਮ ਚੰਦ ਵਾਸੀ ਵਾਰਡ ਨੰਬਰ 18, ਜੰਮੂ ਕਸ਼ਮੀਰ, ਕਠੂਆ ਹਾਲ ਵਾਸੀ ਮਕਾਨ ਨੰਬਰ 22ਏ, ਕਾਸਾ ਹੋਮਸ, ਲਾਂਡਰਾ ਰੋਡ, ਮੋਹਾਲੀ,

ਦੇਵਿੰਦਰ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਪਿੰਡ ਸਾਥਲਾ, ਜਿਲ੍ਹਾ ਥਾਣੇਧਾਰ, ਸ਼ਿਮਲਾ ਹਾਲ ਮਕਾਨ ਨੰਬਰ 28, ਗੁਲਮੋਹਰ ਕੰਪਲੈਕਸ, ਸੈਕਟਰ 125, ਮੋਹਾਲੀ,

ਕਾਰਤਿਕ ਸ਼ਰਮਾ ਪੁੱਤਰ ਹਰਿਓਮ ਸ਼ਰਮਾ ਵਾਸੀ ਮਕਾਨ ਨੰਬਰ 1001 ,ਈਡਨ ਕੋਰਟ ਟਾਵਰ, ਸੈਕਟਰ 91, ਮੋਹਾਲੀ, 

ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹੁਕੜਾਂ, ਜਿਲਾ ਹੁਸ਼ਿਆਰਪੁਰ ਹਾਲ ਮਕਾਨ ਨੰਬਰ 1011, ਈਡਨ ਕੋਰਟ, ਸੈਕਟਰ 91, ਮੋਹਾਲੀ, 

ਨਮਨ ਸੂਰੀ ਪੁੱਤਰ ਮੁਕੇਸ਼ ਸੂਰੀ ਵਾਸੀ ਮਕਾਨ ਨੰਬਰ ਡੀ-105, ਈਸਟ ਪਟੇਲ ਨਗਰ, ਦਿੱਲੀ ਹਾਲ ਮਕਾਨ ਨੰਬਰ ਟੀ-1 1001, ਈਡਨ ਕੋਰਟ, ਸੈਕਟਰ 91, ਮੋਹਾਲੀ,

ਦੇਵ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਮਕਾਨ ਨੰਬਰ ਈ 1201, ਵੇਵ ਗਾਰਡਨ, ਸੈਕਟਰ 84, ਮੋਹਾਲੀ,

ਮੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ 1001, ਟਾਵਰ 1, ਈਡਨ ਕੋਰਟ, ਸੈਕਟਰ 85, ਮੋਹਾਲੀ, 

ਇਰਫਾਨ ਭੱਟ ਪੁੱਤਰ ਗੁਲਾਮ ਭੱਟ ਵਾਸੀ # 2628, ਗਲੀ ਨੰਬਰ 9, ਗਿਲਕੋ ਵੈਲੀ, ਖਰੜ,  ਜਿਲਾ ਐਸ.ਏ.ਐਸ ਨਗਰ, 

ਪ੍ਰਸ਼ਾਤ ਸਰਮਾ ਪੁੱਤਰ ਸੰਜੀਵ ਕੁਮਾਰ ਪੁੱਤਰ ਜਗਦੀਸ ਚੰਦ ਵਾਸੀ # 4045, ਸੈਕਟਰ 46ਡੀ, ਚੰਡੀਗੜ,

ਦਰਸਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ # 46, ਗਲੀ ਨੰ:1, ਆਦਰਸ ਨਗਰ, ਡੇਰਾਬਸੀ, ਐਸ.ਏ.ਐਸ ਨਗਰ ਅਤੇ

ਵਿਕਰਮ ਸਿੰਘ ਪੁੱਤਰ ਮਹਿੰਦਰਪਾਲ ਪੁੱਤਰ ਰਾਮ ਕਿਸਨ ਵਾਸੀ ਪਿੰਡ ਊਧਨਵਾਲ, ਤਹਿ: ਬਲਾਚੌਰ,  ਜਿਲਾ ਨਵਾਂ ਸ਼ਹਿਰ।  

ਤਰੀਕਾ ਵਾਰਦਾਤ : ਇਨ੍ਹਾ ਦੋਸ਼ੀਆਨ ਵੱਲੋ ਉਕਤ ਪਲਾਟ ਵਿੱਚ ਵਿਖਾਵੇ ਦੇ ਤੌਰ ਤੇ ਲੋਜਿਸਟਿਕ ਸਬੰਧੀ ਕੰਪਨੀ ਚਲਾਈ ਜਾ ਰਹੀ ਸੀ, ਜਿਸ ਦੀ ਆੜ ਵਿੱਚ ਇਹ ਫਰਜੀ ਕਾਲ ਸੈਂਟਰ ਚਲਾ ਰਹੇ ਸਨ। ਇਨ੍ਹਾਂ ਦੋਸ਼ੀਆਨ ਵੱਲੋ ਆਪਣੇ ਆਪ ਨੂੰ 'ਪੇ ਪਾਲ' ਕੰਪਨੀ ਦੇ ਕਰਮਚਾਰੀ ਦਰਸਾ ਕੇ ਜਾਅਲੀ ਈ-ਮੇਲ ਯੂ ਐਸ ਏ (ਵਿਦੇਸ਼) ਦੇ ਲੋਕਾਂ ਨੂੰ ਭੇਜੀ ਜਾਦੀ ਸੀ ਅਤੇ ਈ-ਮੇਲ ਵਿਚ ਲਿਖਿਆ ਜਾਂਦਾ ਹੈ ਕਿ ਆਪ ਜੀ ਦਾ 'ਪੇ ਪਾਲ' ਅਕਾਊਂਟ ਬਲਾਕ ਕਰ ਦਿਤਾ ਗਿਆ ਹੈ। ਉਸ ਨੂੰ ਖੁੱਲ੍ਹਵਾਉਣ ਲਈ ਸਾਡੇ ਟੋਲ ਫਰੀ ਨੰਬਰ ਤੇ ਸਪੰਰਕ ਕਰੋ। ਜਦੋਂ ਉਹ ਲੋਕ ਇਨ੍ਹਾਂ ਦੋਸ਼ੀਆਨ ਵੱਲੋ ਦਿੱਤੇ ਗਏ ਟੋਲ ਫਰੀ ਨੰਬਰ ਤੇ ਕਾਲ ਕਰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ 'ਪੇ ਪਾਲ' ਅਕਾਊਂਟ ਦੁਬਾਰਾ ਚਾਲੂ ਕਰਨ ਲਈ ਇਹ ਵਿਅਕਤੀ 'ਪੇ ਪਾਲ' ਦੇ ਨਾਮ ਤੇ ਭਾਰੀ ਮਾਤਰਾ ਵਿੱਚ ਚਾਰਜ ਵਸੂਲ ਕਰਨ ਦੇ ਨਾਮ ਤੇ ਠੱਗੀ ਮਾਰਦੇ ਸੀ। ਇਸ ਤਰ੍ਹਾਂ ਇਹ ਬਹੁਤ ਸਾਰੇ ਭੋਲੇ ਭਾਲੇ ਲੋਕਾਂ ਨਾਲ ਠੱਗੀਆ ਮਾਰਦੇ ਆ ਰਹੇ ਸਨ। ਇਨ੍ਹਾਂ ਪਾਸੋਂ ਹੋਈ ਬਰਾ ਵਿੱਚ 03 ਮੋਬਾਇਲ ਫੋਨ 03 ਅਤੇ 12 ਕੰਪਿਊਟਰ ਸੈੱਟ ਸ਼ਾਮਿਲ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.