IMG-LOGO
ਹੋਮ ਵਿਓਪਾਰ: ਟਮਾਟਰ ਨਾਲੋਂ ਵੀ ਮਹਿੰਗਾ ਹੋਇਆ ਅਦਰਕ

ਟਮਾਟਰ ਨਾਲੋਂ ਵੀ ਮਹਿੰਗਾ ਹੋਇਆ ਅਦਰਕ

Admin User - Jul 23, 2023 01:16 PM
IMG

ਦੇਸ਼ ’ਚ ਮਾਨਸੂਨ ਦੇ ਆਗਮਨ ਦੇ ਨਾਲ ਹੀ ਮਹਿੰਗਾਈ ਨੇ ਵੀ ਦਸਤਕ ਦੇ ਦਿੱਤੀ ਹੈ। ਹਾਲਾਂਕਿ ਮਾਨਸੂਨ ਦੀ ਰਫਤਾਰ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਪਰ ਮਹਿੰਗਾਈ ਦੀ ਰਫਤਾਰ ਘੱਟ ਹੋਣ ਦੀ ਥਾਂ ਵਧਦੀ ਹੀ ਜਾ ਰਹੀ ਹੈ। ਲਗਭਗ ਸਾਰੇ ਸੂਬਿਆਂ ਵਿਚ ਹਰੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ। ਭਿੰਡੀ, ਸ਼ਿਮਲਾ ਮਿਰਚ, ਲੌਕੀ, ਪਰਵਲ ਅਤੇ ਕਰੇਲੇ ਦੀਆਂ ਕੀਮਤਾਂ ’ਚ ਕਈ ਗੁਣਾ ਵਾਧਾ ਹੋਇਆ ਹੈ ਪਰ ਸਭ ਤੋਂ ਵੱਧ ਟਮਾਟਰ ਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ। 20 ਤੋਂ 40 ਰੁਪਏ ਕਿਲੋ ਮਿਲਣ ਵਾਲਾ ਟਮਾਟਰ ਹੁਣ 150 ਤੋਂ 200 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉੱਥੇ ਹੀ ਕਈ ਸੂਬਿਆਂ ਵਿਚ ਇਸ ਦੀ ਕੀਮਤ 100 ਤੋਂ 150 ਰੁਪਏ ਪ੍ਰਤੀ ਕਿਲੋ ਦੇ ਦਰਮਿਆਨ ਹੈ ਪਰ ਟਮਾਟਰ ਨਾਲੋਂ ਜ਼ਿਆਦਾ ਮਹਿੰਗਾ ਅਦਰਕ ਹੋ ਗਿਆ ਹੈ। ਇਸ ਦੀ ਕੀਮਤ ਲਗਭਗ ਸਾਰੇ ਸੂਬਿਆਂ ’ਚ ਟਮਾਟਰ ਨਾਲੋਂ ਜ਼ਿਆਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.