ਤਾਜਾ ਖਬਰਾਂ
ਮਾਲੇਰਕੋਟਲਾ, 30ਜੂਨ (ਭੁਪਿੰਦਰ ਗਿੱਲ) - ਸ ਤੇਜਿੰਦਰ ਸਿੰਘ ਨੰਗਲ ਸੂਬਾ ਪ੍ਰਧਾਨ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਨੇ ਜਾਰੀ ਇੱਕ ਪੈ੍ਸ ਨੋਟ ਰਾਹੀਂ ਦੱਸਿਆ ਕਿ ਡੀ.ਸੀ. ਦਫਤਰਾਂ ਦੇ ਕਰਮਚਾਰੀਆਂ ਦੀਆਂ ਪਿਛਲੇ ਦੋ ਸਾਲਾਂ ਤੋਂ ਸੁਪਰਡੰਟ ਗ੍ਰੇਡ-2 ਦੀਆਂ ਪਦ-ਉਨਤੀਆਂ ਨਾ ਹੋਣਾ ਅਤੇ ਸੀਨੀਅਰ ਸਹਾਇਕਾਂ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਤੇ ਪ੍ਰਮੋਸ਼ਨਾਂ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪਦ-ਉਨਤੀ ਕੋਟਾ 25 ਪ੍ਰਤੀਸ਼ਤ ਕਰਨਾ ਅਤੇ ਹੋਰ ਮੰਗਾਂ ਨੂੰ ਲੈ ਕੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੀ ਮੀਟਿੰਗ 06/06/2023 ਨੂੰ ਮਾਲ ਮੰਤਰੀ, ਪੰਜਾਬ ਅਤੇ ਵਿੱਤ ਕਮਿਸ਼ਨਰ (ਮਾਲ) ਪੰਜਾਬ ਜੀ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਈ ਸੀ। ਜਿਸ ਵਿੱਚ ਸਾਰੀਆਂ ਮੰਗਾਂ ਤੇ ਯੂਨੀਅਨ ਨਾਲ ਗੱਲਬਾਤ ਹੋਣ ਤੋਂ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਵਲੋਂ ਮੰਗਾਂ ਸੰਬੰਧੀ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਯੂਨੀਅਨ ਨੇ ਫੈਸਲਾ ਲਿਆ ਹੈ ਕਿ ਸੂਬੇ ਦੇ ਡੀ.ਸੀ. ਦਫਤਰਾਂ ਦੇ ਕਰਮਚਾਰੀ ਮਿਤੀ 10 ਜੁਲਾਈ ਤੋਂ ਮਿਤੀ 12ਜੁਲਾਈ ਤੱਕ ਕਲਮਛੋੜ ਹੜਤਾਲ ਕਰਕੇ ਕੰਪਿਊਟਰ ਬੰਦ ਰੱਖਣਗੇ।
Get all latest content delivered to your email a few times a month.