IMG-LOGO
ਹੋਮ ਪੰਜਾਬ: ਮਲੇਰਕੋਟਲਾ ਵਿਖੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਅਤੇ ਸ੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ)...

ਮਲੇਰਕੋਟਲਾ ਵਿਖੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਅਤੇ ਸ੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਨੇ ਫੂਕਿਆ ਮੋਦੀ ਸਰਕਾਰ ਦਾ ਪੁੱਤਲਾ

Admin User - May 31, 2023 08:47 PM
IMG

ਮਾਲੇਰਕੋਟਲਾ,31 ਮਈ(ਭੁਪਿੰਦਰ ਗਿੱਲ)-ਮਣੀਪੁਰ ਵਿੱਚ ਮਸੀਹੀ ਭਾਈਚਾਰੇ ਦੇ ਕਤਲੇਆਮ, ਨਸਲਕੁਸ਼ੀ, ਚਰਚਾਂ ਅਤੇ ਘਰਾਂ ਨੂੰ ਅੱਗ ਦੇ ਹਵਾਲੇ ਕਰਨ ਅਤੇ ਲੱਖਾਂ ਲੋਕਾਂ ਨੂੰ ਕੈਂਪਾ ਵਿੱਚ ਰੋਟੀ ਪਾਣੀ ਦੀ ਆ ਰਹੀ ਕਿੱਲਤ ਸੰਬੰਧੀ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੀ ਅਗੁਵਾਈ ਹੇਠ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਦੇਖ ਰੇਖ ਹੇਠ ਪਾਸਟਰ ਦਰਸ਼ਨ ਜਿਲ੍ਹਾ ਪ੍ਰਧਾਨ ਅਤੇ ਹਾਜੀ ਅਨਵਾਰ ਚੌਹਾਨ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੋਦੀ ਸਰਕਾਰ ਦਾ ਡਿਪਟੀ ਕਮਿਸ਼ਨਰ ਦਫ਼ਤਰ ਮਲੇਰਕੋਟਲਾ ਵਿਖੇ ਪੁੱਤਲਾ ਫੂਕਿਆ ਗਿਆ ਅਤੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਪ੍ਰਦਰਸ਼ਨਕਾਰੀ  ‘ਮਨੀਪੁਰ ਵਿੱਚ ਹਿੰਸਾ ਬੰਦ ਕਰੋੰ”
“ਮੋਦੀ ਅਮਿਤ ਸ਼ਾਹ ਮੁਰਦਾਬਾਦ”
“ਭਾਜਪਾ ਮੁਰਦਾਬਾਦ”
“ਮਨੀਪੁਰ ਹਿੰਸਾ ਦੇ ਦੋਸੀਆ ਨੂੰ ਫਾਹੇ ਲਾਓ”
“ਘੱਟਗਿਣਤੀਆਂ ਤੇ ਹਮਲੇ ਬੰਦ ਕਰੋ”
“ਮਸੀਹੀ ਭਾਈਚਾਰੇ ਤੇ ਹਮਲੇ ਬੰਦ ਕਰੋ”
“ਅਮਿਤ ਸ਼ਾਹ ਅਸਤੀਫਾ ਦਿਓ”
“ਮਨੀਪੁਰ ਦੀ ਭਾਜਪਾ ਸਰਕਾਰ ਮੁਰਦਾਬਾਦ”ਨਾਅਰੇ ਲਾ ਰਹੇ ਸਨ। ਇਸ ਮੌਕੇ ਪਤਰਕਾਰਾ ਨਾਲ ਗੱਲਬਾਤ ਕਰਦਿਆਂ ਪਾਸਟਰ ਦਰਸ਼ਨ ਜਿਲ੍ਹਾ ਪ੍ਰਧਾਨ ਅਤੇ ਹਾਜ਼ੀ ਅਨਵਾਰ ਚੌਹਾਨ ਨੇ ਕਿਹਾ ਕਿ ਜਦ ਦੀ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ ਐੱਸਸੀ ਐਸਟੀ ਅਤੇ ਧਾਰਮਿਕ ਘੱਟਗਿਣਤੀਆਂ ਤੇ ਹਮਲੇ ਮਣੀਪੁਰ ਦੀ ਹਿੰਸਾ ਸਭ ਤੋਂ ਵੱਡੀ ਮਿਸਾਲ ਹੈ। ਮਣੀਪੁਰ ਵਿੱਚ ਲੋਕ ਮਾਰੇ ਜਾ ਰਹੇ ਨੇ ਪ੍ਰਧਾਨ ਮੰਤਰੀ ਸੰਸਦ ਦੇ ਜਸ਼ਨ ਮਨਾ ਰਹੇ ਨੇ। ਉਹਨਾ ਕਿਹਾ ਕਿ ਰਾਸ਼ਟਰਪਤੀ ਦੇ ਨਾਂ ਭੇਜੇ ਮੰਗ ਪੱਤਰ ਰਾਹੀਂ ਮਣੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ, ਚਰਚਾ, ਘਰਾਂ ਨੂੰ ਅੱਗ ਲਾਉਣ ਵਾਲੇ ਅਤੇ ਕਤਲ ਕਰਨ ਵਾਲੇ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਹੁਦੇ ਤੋਂ ਬਰਖਾਸਤ ਕਰਨ, ਘਰਾਂ ਅਤੇ ਚਰਚਾਂ ਨੂੰ ਦੁਆਰਾ ਬਣਾਇਆ ਜਾਵੇ ਅਤੇ ਮਾਣਯੋਗ ਸੁਪਰੀਮ ਕੋਰਟ ਦੀ ਅਗੁਵਾਈ ਵਿੱਚ ਉੱਚ ਪੱਧਰੀ ਜਾਂਚ ਕਰਾਈ ਜਾਵੇ। ਉਹਨਾ ਕਿਹਾ ਕਿ ਉਕਤ ਮੰਗਾਂ ਜਦ ਤੱਕ ਪੂਰੀਆ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪਾਸਟਰ ਪਰਮਜੀਤ,ਪਾ. ਸੰਜੇ ਕੁਮਾਰ, ਪਾ. ਮੱਘਰ, ਪਾ.ਜਸਵਿੰਦਰਜੱਸਾ, ਪਾਰਾਜ, ਸੁੱਚਾ, ਮਨਪ੍ਰੀਤ, ਹਰਮੀਤ, ਤਰਸੇਮ, ਜਗਤਾਰ, ਬਿਕਰਮਜੀਤ, ਅੰਮ੍ਰਿਤਪਾਲ, ਗਰੀਬਦਾਸ, ਜਸਪਾਲ ਜਗਦੇਵ, ਵਰਦਾਨ, ਲਵਪ੍ਰੀਤ, ਸ੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ )ਹਰਦੇਵ ਸਿੰਘ, ਬਲਜਿੰਦਰ ਸਿੰਘ, ਗੁਰਮੁੱਖ ਸਿੰਘ, ਕੈਪਟਨ ਕਮਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.