ਤਾਜਾ ਖਬਰਾਂ
ਰਾਜਪੁਰਾ 30 ਅਪ੍ਰੈਲ- ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਪ੍ਰਧਾਨ ਰੋਟੇਰੀਅਨ ਸਤਵਿੰਦਰ ਸਿੰਘ ਚੌਹਾਨ ਡੈਲਟਾ ਲੈਬ ਵਾਲਿਆਂ ਅਤੇ ਰੋਟੇਰੀਅਨ ਸੋਹਨ ਸਿੰਘ ਦੀ ਅਗਵਾਈ ਵਿੱਚ ਚਾਰ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਇਸ ਸਬੰਧੀ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਓਮ ਪ੍ਰਕਾਸ਼ ਆਰੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੈਡਮ ਨੀਨਾ ਮਿੱਤਲ ਵਿਧਾਇਕਾ ਰਾਜਪੁਰਾ ਨੇ ਵੀ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਪਾਸਟ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਵਿਜੈ ਗੁਪਤਾ ਨੇ ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਅਤੇ ਰੋਟਰੀ ਇੰਟਰਨੈਸ਼ਨਲ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਰੋਟਰੀ ਕਲੱਬ ਆਫ ਰਾਜਪੁਰਾ ਗ੍ਰੇਟਰ ਵੱਲੋਂ ਬਰਾਤਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬਰਾਤਾਂ ਦੇ ਲਈ ਖਾਣੇ ਤੋਂ ਇਲਾਵਾ ਡੀਜੇ ਅਤੇ ਸਨੈਕਸ ਦਾ ਵੀ ਪ੍ਰਬੰਧ ਕਲੱਬ ਵੱਲੋਂ ਕੀਤਾ ਗਿਆ ਸੀ। ਨਵੇਂ ਵਿਆਹੇ ਜੋੜਿਆਂ ਨੂੰ ਕਲੱਬ ਵੱਲੋਂ ਘਰੇਲੂ ਸਮਾਨ ਦੇ ਤੋਹਫੇ ਵੀ ਦਿੱਤੇ ਗਏ ਜਿਸ ਵਿੱਚ ਬੈਂਡ, ਅਲਮਾਰੀ, ਪੇਟੀ ਅਤੇ ਭਾਂਡਿਆਂ ਤੋਂ ਇਲਾਵਾ ਹੋਰ ਵਸਤੂਆਂ ਵੀ ਸ਼ਾਮਲ ਸਨ।
ਇਸ ਮੌਕੇ ਗੈਸਟ ਆਫ ਆਨਰ ਨੌ ਗਜਾ ਪੀਰ ਕਮੇਟੀ ਦੇ ਮੈਂਬਰ ਰਾਮ ਸਿੰਘ, ਡਾਕਟਰ ਪ੍ਰੇਮ ਰਾਜ ਗੁਪਤਾ ਨੀਲਮ ਹਸਪਤਾਲ ਵਾਲੇ, ਦਵਿੰਦਰ ਪਾਹੂਜਾ ਐਡਵੋਕੇਟ, ਰਤਨ ਸ਼ਰਮਾ, ਰਿਸ਼ੀ ਗੁਪਤਾ, ਈਸ਼ਵਰ ਲਾਲ ਐਡਵੋਕੇਟ, ਐਸ ਪੀ ਨੰਦਰਾਜੋਗ, ਰਾਜਿੰਦਰ ਸਿੰਘ ਚਾਨੀ, ਮਾਨ ਸਿੰਘ, ਡਾਕਟਰ ਸੁਰਿੰਦਰ ਸਿੰਘ, ਅਨਿਲ ਵਰਮਾ, ਪਵਨ ਚੁੱਘ, ਡਾਕਟਰ ਬੀ ਕੇ ਖੁਰਾਨਾ ਖੁਰਾਨਾ ਕਲੀਨਿਕ ਸਕਿਨ ਐਂਡ ਗੈਸਟਰੋ ਕਲੀਨਿਕ, ਸੰਜੀਵ ਗੋਇਲ, ਮੇਜਰ ਸਿੰਘ, ਨਵਦੀਪ ਚਾਨੀ, ਰਮਨਦੀਪ ਸਿੰਘ ਚਾਨੀ, ਬਲਬੀਰ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਹਰਦੇਵ ਸਿੰਘ, ਬਿਕਰਮਜੀਤ ਸਿੰਘ, ਦਵਿੰਦਰ ਬੈਦਵਾਨ ਪ੍ਰਧਾਨ ਆੜਤੀਆ ਐਸੋਸ਼ੀਏਸ਼ਨ ਰਾਜਪੁਰਾ, ਹਰੀਸ਼ ਹੰਸ ਮਾਨਵ ਸੇਵਾ ਮਿਸ਼ਨ ਵਾਲੇ, ਇੰਦਰਜੀਤ ਬਤਰਾ, ਸਮੂਹ ਰੋਟੇਰੀਅਨ ਪਰਿਵਾਰ ਮੈਂਬਰ ਅਤੇ ਨਵੇਂ ਵਿਆਹੇ ਜੋੜਿਆਂ ਦੇ ਰਿਸ਼ਤੇਦਾਰ ਮੌਜੂਦ ਸਨ।
Get all latest content delivered to your email a few times a month.