IMG-LOGO
ਹੋਮ ਪੰਜਾਬ: IPL 2023 CSK vs PBKS: ਆਖਰੀ ਗੇਂਦ 'ਤੇ ਤਿੰਨ ਦੌੜਾਂ...

IPL 2023 CSK vs PBKS: ਆਖਰੀ ਗੇਂਦ 'ਤੇ ਤਿੰਨ ਦੌੜਾਂ ਬਣਾ ਕੇ ਜਿੱਤੀ ਪੰਜਾਬ

Admin User - Apr 30, 2023 07:36 PM
IMG

ਇੰਡੀਅਨ ਪ੍ਰੀਮੀਅਰ ਲੀਗ-16 ਦੇ 41ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਰੋਮਾਂਚਕ ਮੁਕਾਬਲੇ 'ਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਦੀ ਟੀਮ 200 ਜਾਂ ਇਸ ਤੋਂ ਵੱਧ ਦੇ ਸਕੋਰ ਦਾ ਬਚਾਅ ਕਰਦੇ ਹੋਏ ਪਹਿਲੀ ਵਾਰ ਹਾਰੀ ਹੈ। ਚੇਨਈ 'ਤੇ ਪੰਜਾਬ ਦੀ ਇਹ 13ਵੀਂ ਜਿੱਤ ਹੈ, ਦੋਵਾਂ ਵਿਚਾਲੇ ਹੁਣ ਤੱਕ 28 ਮੈਚ ਹੋ ਚੁੱਕੇ ਹਨ। ਆਈ.ਪੀ.ਐਲ ਦਾ ਇਹ 999ਵਾਂ ਮੈਚ ਸੀ।

ਚੇਪੌਕ ਮੈਦਾਨ 'ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ 'ਚ 4 ਵਿਕਟਾਂ 'ਤੇ 200 ਦੌੜਾਂ ਬਣਾਈਆਂ। 201 ਦੌੜਾਂ ਦੇ ਟੀਚੇ ਨੂੰ ਪੰਜਾਬ ਦੇ ਬੱਲੇਬਾਜ਼ਾਂ ਨੇ 20 ਓਵਰਾਂ 'ਚ 6 ਵਿਕਟਾਂ 'ਤੇ ਹਾਸਲ ਕਰ ਲਿਆ।

ਅੱਜ ਸੁਪਰ ਸੰਡੇ ਹੈ। ਦਿਨ ਦਾ ਦੂਜਾ ਮੈਚ ਮੁੰਬਈ ਅਤੇ ਰਾਜਸਥਾਨ ਵਿਚਾਲੇ ਸ਼ਾਮ 7:30 ਵਜੇ ਤੋਂ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.