IMG-LOGO
ਹੋਮ ਪੰਜਾਬ: ਮੀਂਹ ਕਾਰਨ ਨੁਕਸਾਨੀਆਂ ਫਸਲਾਂ ਦਾ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ...

ਮੀਂਹ ਕਾਰਨ ਨੁਕਸਾਨੀਆਂ ਫਸਲਾਂ ਦਾ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ ਸਰਕਾਰ: ਕੰਬੋਕੇ

Admin User - Mar 31, 2023 08:03 PM
IMG

ਭਿੱਖੀਵਿੰਡ (ਰਿੰਪਲ ਗੋਲਣ) ਬੀਤੇ ਦਿਨੀਂ ਸੂਬੇ ਅੰਦਰ ਹੋਈ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਕਾਰਨ ਕਿਸਾਨ ਮਾਨਸਿਕ ਤਣਾਅ 'ਚ ਨਜ਼ਰ ਆ ਰਹੇ ਹਨ। ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਰਕਾਰ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) ਦੇ ਜ਼ਿਲ੍ਹਾ ਤਰਨ ਤਾਰਨ ਤੋਂ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੰਬੋਕੇ ਨੇ ਕਿਹਾ ਕਿ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਨੇ ਕਣਕ ਨੂੰ ਜ਼ਮੀਨ 'ਤੇ ਵਿਛਾ ਦਿੱਤਾ ਹੈ, ਜਿਸ ਕਾਰਨ ਕਣਕ ਦਾ ਝਾੜ ਪ੍ਰਤੀ ਏਕੜ ਦੋ ਤੋਂ ਢਾਈ ਕਵਿੰਟਲ ਘੱਟ ਨਿਕਲੇਗਾ। ਉਨ੍ਹਾਂ ਕਿਹਾ ਕਿ ਝਾੜ ਘੱਟ ਨਿਕਲਣ ਨਾਲ ਕਿਸਾਨਾਂ ਨੂੰ 5 ਤੋਂ 6 ਹਜ਼ਾਰ ਰੁਪਏ ਪ੍ਰਤੀ ਏਕੜ ਘਾਟਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਜ਼ੇ ਦੀ ਮਾਰ‌ ਝੱਲ ਰਹੇ ਕਿਸਾਨਾਂ ਨੂੰ ਬੇਮੌਸਮੀ ਬਰਸਾਤ ਨੇ ਝੰਬ ਕੇ ਰੱਖ ਦਿੱਤਾ ਹੈ। ਅਜਿਹੇ ਹਾਲਾਤਾਂ 'ਚ ਕਿਸਾਨਾਂ ਲਈ ਪੰਜਾਬ ਸਰਕਾਰ ਹੀ ਆਸ਼ਾ ਦੀ ਕਿਰਨ ਹੈ। ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਿਕੰਦਰ ਸਿੰਘ ਦਰਾਜਕੇ, ਰਾਣਾਪ੍ਰਤਾਪ ਸਿੰਘ  ਦਰਾਜਕੇ, ਸਤਨਾਮ ਸਿੰਘ ਕੰਬੋਕੇ, ਮਾਸਟਰ ਗੁਰਬੀਰ ਸਿੰਘ ਕੰਬੋਕੇ, ਹਰਦਿਆਲ ਸਿੰਘ ਕੰਬੋਕੇ, ਰਾਮ ਧਵਨ ਭਿੱਖੀਵਿੰਡ, ਭੁਪਿੰਦਰ ਟੀਟੂ ਫਤਿਹਾਬਾਦ, ਗੁਰਭੇਜ ਕੰਬੋਕੇ, ਹਰਜਿੰਦਰ ਸਿੰਘ ਪਹਿਲਵਾਨਕੇ, ਤਰਸੇਮ ਸਿੰਘ ਅਮਰਕੋਟ, ਸੁਖਦੇਵ ਸਿੰਘ, ਸੁੱਖਾ ਸਿੰਘ ਮਾੜੀਮੇਘਾ, ਡਾਕਟਰ ਬੱਬ ਮਾੜੀਮੇਘਾ, ਗਗਨਦੀਪ ਰੱਤਾਗੁੱਦਾ, ਪ੍ਰਤਾਪ ਸਿੰਘ ਕੰਬੋਕੇ, ਸਮਰਜੀਤ ਸਿੰਘ ਕੰਬੋਕੇ, ਮਾਸਟਰ ਸਕੱਤਰ ਸਿੰਘ ਕੰਬੋਕੇ, ਬਿਕਰਮਜੀਤ ਸਿੰਘ ਭਿੱਖੀਵਿੰਡ, ਸੁਖਪ੍ਰੀਤ ਸਿੰਘ ਸਮਰਾ, ਨਿਸ਼ਾਨ ਸਿੰਘ ਮਾੜੀਮੇਘਾ, ਲਖਵਿੰਦਰ ਸਿੰਘ ਕੋਟ ਸਿਵਿਆਂ, ਪਲਵਿੰਦਰ ਸਿੰਘ ਭਗਵਾਨਪੁਰਾ, ਸਰਪੰਚ ਗੁਰਪਾਲ ਸਿੰਘ ਭਗਵਾਨਪੁਰਾ ਆਦਿ ਆਗੂ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.