ਤਾਜਾ ਖਬਰਾਂ
ਐੱਸ.ਏ.ਐੱਸ. ਨਗਰ, 31 ਜਨਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰ. ਕਿਰਨਜੀਤ ਸਿੰਘ ਟਿਵਾਣਾ ਮੰਗਲਵਾਰ, 31 ਜਨਵਰੀ ਨੂੰ ਆਪਣੇ ਅਹੁਦੇ ਤੋਂ ਸੇਵਾ ਨਵਿਰਤ ਹੋ ਗਏ। ਐੱਮ.ਏ. ਇੰਗਲਿਸ਼, ਐੱਮ.ਏ. ਹਿੰਦੀ, ਐੱਮ.ਬੀ.ਏ. ਅਤੇ ਕਈ ਹੋਰ ਡਿਗਰੀਆਂ ਹਾਸਲ ਕਰਨ ਵਾਲੇ 2013 ਬੈਚ ਦੇ ਪੀ.ਸੀ.ਐੱਸ ਅਧਿਕਾਰੀ ਸ੍ਰ. ਕਿਰਨਜੀਤ ਸਿੰਘ ਟਿਵਾਣਾ ਬਹੁਤ ਹੀ ਮਿੱਠ ਬੋਲੜੇ ਹੋਣ ਦੇ ਨਾਲ-ਨਾਲ ਇੱਕ ਸੁਲਝੀ ਹੋਈ ਸਖ਼ਸ਼ੀਅਤ ਦੇ ਮਾਲਕ ਹਨ। ਸ੍ਰ. ਟਿਵਾਣਾ ਤਾ-ਉਮਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੁੜੇ ਰਹੇ ਹਨ ਅਤੇ ਸਾਹਿਤਕ ਪੁਸਤਕਾਂ ਦੇ ਨਾਲ-ਨਾਲ ਹੋਰ ਗਿਆਨਵਰਧਕ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਰੱਖਦੇ ਹਨ। ਬਤੌਰ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਜੁਆਇਨ ਕਰਨ ਤੋਂ ਪਹਿਲਾਂ ਉਹ ਬਤੌਰ ਡੀ.ਆਰ.ਓ. ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾਵਾਂ ਨਿਭਾ ਚੁੱਕੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਉਨ੍ਹਾਂ ਦਾ ਸੇਵਾ ਕਾਲ ਭਾਵੇਂ 4 ਮਹੀਨੇ ਹੀ ਰਿਹਾ ਪ੍ਰੰਤੂ ਇਹਨਾਂ ਚਾਰ ਮਹੀਨਿਆਂ ਵਿੱਚ ਉਨ੍ਹਾਂ ਆਪਣੇ ਅਹੁਦੇ ਤੇ ਰਹਿੰਦਿਆਂ ਕਈ ਅਹਿਮ ਕਾਰਜ ਕੀਤੇ। ਕਿਸੇ ਵੀ ਮਸਲੇ ਤੇ ਤੁਰੰਤ ਫ਼ੈਸਲਾ ਕਰਨ ਦਾ ਆਪਣਾ ਹੀ ਅੰਦਾਜ਼ ਉਨ੍ਹਾਂ ਨੂੰ ਦੂਜਿਆਂ ਨਾਲੋਂ ਵੱਖਰਾ ਦਰਸਾਉਂਦਾ ਹੈ। ਸਿੱਖਿਆ ਬੋਰਡ ਦੀਆਂ ਸਲਾਨਾ ਪਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ, ਅਜਿਹੇ ਮੌਕੇ ਸ੍ਰ. ਕਿਰਨਜੀਤ ਸਿੰਘ ਟਿਵਾਣਾ ਦਾ ਬੋਰਡ ਦੀ ਸੇਵਾ ਤੋਂ ਨਵਿਰਤ ਹੋਣਾ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਰੂਰ ਖਟਕੇਗਾ।
Get all latest content delivered to your email a few times a month.