ਤਾਜਾ ਖਬਰਾਂ
ਸੰਗਰੂਰ 31 ਜਨਵਰੀ ( ਭੁਪਿੰਦਰ ਗਿੱਲ ) ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਲਗਾਤਾਰ ਅਪਣਾਈ ਜਾ ਰਹੀ ਟਾਲ ਮਟੋਲ ਦੀ ਨੀਤੀ ਤੋਂ ਟੰਗ ਆ ਕੇ 31 ਮਾਰਚ ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਵਿਖੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਅਤੇ ਸੂਬਾ ਜਰਨਲ ਸਕੱਤਰ ਜਸਵਿੰਦਰ ਸਿੰਘ ਅੰਮ੍ਰਿਤਸਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕੇਡਰ ਦਾ ਨਾਮ ਬਲਦੀ ਸਮੇਤ ਕਈ ਮੰਗਾਂ ਤੇ ਲਗਾਤਾਰ ਆਵਾਜ ਉਠਾਈ ਜਾ ਰਹੀ ਹੈ ਇਸੇ ਸੰਬੰਧ ਵਿੱਚ ਡਾਇਰੈਕਟਰ ਦਫ਼ਤਰ ਵੱਲੋਂ 23 ਦਸੰਬਰ ਨੂੰ ਜਥੇਬੰਦੀ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਉਹ ਮੀਟਿੰਗ ਵੀ ਡਿਪਟੀ ਡਾਇਰੈਕਟਰ ਨਾਲ ਕਰਵਾਈ ਗਈ ਤੇ ਉਸ ਮੀਟਿੰਗ ਦੀ ਪ੍ਰੋਸੀਡਿੰਗ ਵੀ ਨਹੀਂ ਦਿੱਤੀ ਗਈ, ਆਈ. ਡੀ. ਐਸ. ਪੀ ਆਨਲਾਈਨ ਲਈ ਟੈਬ ਦੇਣ ਤੱਕ ਆਫ਼ ਲਾਈਨ ਕੰਮ ਹੀ ਚਾਲੂ ਰੱਖਣ ਸਮੇਤ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਇਸੇ ਲਈ ਅੱਜ ਜਥੇਬੰਦੀ ਵੱਲੋਂ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਗੱਲਬਾਤ ਕਰਨੀ ਚਾਹੀ ਤਾ ਇੱਥੇ ਵੀ ਉਹਨਾਂ ਦਾ ਰਵਈਆ ਮੁਲਾਜ਼ਮ ਵਿਰੋਧੀ ਅਤੇ ਟਾਲ ਮਟੋਲ ਵਾਲਾ ਹੀ ਰਿਹਾ ਜਿਸ ਕਰਕੇ ਜਥੇਬੰਦੀ ਵੱਲੋਂ ਸੰਘਰਸ਼ ਦਾ ਬਿਗੁਲ ਬਜ਼ਾ ਦਿੱਤਾ ਗਿਆ ਹੈ ਉਹਨਾਂ ਕਿਹਾ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਿਹਤ ਮੰਤਰੀ ਦੇ ਘਿਰਾਓ ਸਮੇਤ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਸੂਬਾ ਵਿੱਤ ਸਕੱਤਰ ਭੁਪਿੰਦਰ ਕੌਰ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਦੋਦਾ, ਟਹਿਲ ਸਿੰਘ ਫਾਜਲਿਕਾ, ਗਗਨਦੀਪ ਸਿੰਘ ਬਠਿੰਡਾ, ਜਰਨੈਲ ਸਿੰਘ ਬਰਨਾਲਾ ਰਜਿੰਦਰ ਬੱਲੂਆਣਾ , ਹਰਮਿੰਦਰਪਾਲ ਫਤਹਿਗੜ੍ਹ ਸਾਹਿਬ , ਰਮਨਜੀਤ ਸਿੰਘ ਮੋਗਾ ਸਮੇਤ ਕਈ ਆਗੂ ਹਾਜ਼ਰ ਸਨ
Get all latest content delivered to your email a few times a month.