IMG-LOGO
ਹੋਮ ਪੰਜਾਬ: ਕਮੇਟੀਆ ਨਹੀਂ ਪੁਰਾਣੀ ਪੈਨਸ਼ਨ ਦਾ ਪੂਰਾ ਨੋਟੀਫਿਕੇਸ਼ਨ ਜਾਰੀ ਕਰੋ :...

ਕਮੇਟੀਆ ਨਹੀਂ ਪੁਰਾਣੀ ਪੈਨਸ਼ਨ ਦਾ ਪੂਰਾ ਨੋਟੀਫਿਕੇਸ਼ਨ ਜਾਰੀ ਕਰੋ : ਗੁਰਦਿਆਲ ਮਾਨ

Admin User - Jan 31, 2023 07:37 PM
IMG

ਨਵਾਂਸ਼ਹਿਰ 31 ਜਨਵਰੀ (ਏ ਆਰ ਆਰ ਐਸ ਸੰਧੂ) ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਤੇ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਐਨ ਪੀ ਐਸ ਕਾਰਕੁੰਨਾਂ ਵੱਲੋਂ ਰੋਸ਼ ਵਜੋਂ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ਼ ਜਾਹਰ ਕੀਤਾ ਗਿਆ। ਇਸ ਪ੍ਰਦਸ਼ਨ ਦੌਰਾਨ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਨੇ ਦੱਸਿਆ ਕਿ ਦੋ ਮਹੀਨੇ ਦਾ ਲੰਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਐਨ ਪੀ ਐਸ ਮੁਲਾਜ਼ਮਾਂ ਨੂੰ ਨਾ ਤਾਂ ਜੀ ਪੀ ਐਫ ਨੰਬਰ ਹੀ ਅਲਾਟ ਹੋਇਆ ਅਤੇ ਨਾ ਹੀ ਇਸਦੀ ਕਟੌਤੀ ਸੁਰੂ ਹੋਈ ਹੈ। ਇਸਦੇ ਨਾਲ ਹੀ  ਪੰਜਾਬ ਸਰਕਾਰ ਤੋਂ  ਇਹ ਮੰਗ ਵੀ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਜ਼ ਉੱਪਰ 20 ਸਾਲ ਦੀ ਸੇਵਾ ਨੂੰ ਪੈਨਸ਼ਨ ਗਣਨਾ ਸਮੇਂ ਪੂਰੇ ਲਾਭ ਦਿੱਤੇ ਜਾਣ । ਇਸ ਸਮੇਂ  ਇਹ ਮੰਗ ਵੀ ਉਠਾਈ ਗਈ ਕਿ  ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ। ਜਿਲ੍ਹਾ ਪ੍ਰੀਸ਼ਦ ਅਤੇ ਐੱਸ ਐੱਸ ਏ/ ਰਸਮਾ ਅਧੀਨ ਕੀਤੀ ਨੌਕਰੀ ਦੇ ਸਮਾਂਕਾਲ  ਨੂੰ ਪੈਂਨਸ਼ਨ ਦਾ ਲਾਭ ਗਿਣਦੇ ਸਮੇਂ ਰੈਗੂਲਰ ਨੌਕਰੀ ਦੇ ਸਮੇਂ ਵਿੱਚ ਜੋੜਿਆ ਜਾਵੇ। ਸ਼੍ਰੀ ਮਾਨ ਨੇ ਦੱਸਿਆ ਕਿ ਐਨ ਪੀ ਐਸ ਅਧੀਨ ਆਉੰਦੇ ਅੱਜ ਦੇ ਮੁਲਾਜ਼ਮਾਂ ਨੇ ਆਪਣੀ ਸੇਵਾਕਾਲ ਦੇ ਮੁੱਢਲੇ ਤਿੰਨ ਤੋਂ ਪੰਜ ਸਾਲ ਠੇਕਾ ਅਧਾਰ ਤੇ ਨਿਗੁਣੀਆਂ ਤਨਖਾਹਾਂ ਤੇ ਲਾਏ ਹਨ।  ਅੱਜ ਇਹਨਾ ਮੁਲਾਜਮਾਂ ਦੀ ਜਦੋਂ  ਪੈਂਨਸ਼ਨ ਤੈਅ ਕੀਤੀ ਜਾਣੀ ਹੈ ਤਾਂ ਸਿਰਫ ਰੈਗੁਲਰ ਸੇਵਾ ਦੇ ਸਮੇ ਨੂੰ ਹੀ ਗਿਣਿਆ ਜਾਣਾ ਹੈ। ਰੈਗੁਲਰ ਸੇਵਾ ਦਾ ਸਮਾਂ ਘੱਟ ਰਹਿ ਜਾਣ ਕਾਰਨ ਬਹੁਤ ਸਾਰੇ ਮੁਲਾਜਮ ਸਾਥੀ ਪੈਨਸ਼ਨ ਦਾ ਪੂਰਾ ਲਾਭ ਨਹੀਂ ਲੈ ਸਕਣਗੇ। ਇਸ ਤਰਾਂ ਅੱਜ ਦੇ ਐਨ ਪੀ ਐਸ ਮੁਲਾਜਮ ਦੋਹਰੀ ਮਾਰ ਹੇਠ ਹਨ ਇੱਕ ਤਾਂ ਠੇਕੇ ਦੀ ਸੇਵਾ ਦੌਰਾਨ ਨਿਗੁਣੀਆਂ ਤਨਖਾਹਾਂ, ਉਤੋਂ ਠੇਕੇ ਦੌਰਾਨ ਨਿਭਾਈ ਸੇਵਾ ਦਾ ਨਾ ਗਿਣਿਆ ਜਾਣਾ। ਇਸ ਲਈ ਸਰਕਾਰ ਪੈੰਨਸ਼ਨ ਦਾ ਲਾਭ ਮਿਥਦੇ ਸਮੇਂ ਸਾਡੇ ਦੁਆਰਾ ਰੈਗੁਲਰ ਸੇਵਾਕਾਲ ਦੇ ਨਾਲ ਨਾਲ ਠੇਕੇ ਉੱਪਰ ਕੀਤੀ ਸਰਵਿਸ ਦੀ ਗਣਨਾ ਕਰਨ ਦਾ ਵੀ ਪ੍ਰਾਵਧਾਨ ਰੱਖੇ। ਗੱਲਬਾਤ  ਕਰਦੇ ਜੁਝਾਰ ਸੰਹੂਗੜਾ, ਹਰਪ੍ਰੀਤ ਸਿੰਘ, ਗੁਰਦੀਸ਼ ਸਿੰਘ, ਅੰਮਿਤ ਜਗੋਤਾ, ਨਰੰਜਣ ਜੋਤ, ਨੀਲ ਕਮਲ ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਟਾਲ ਮਟੋਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।
      ਇਸ ਮੌਕੇ ਨਰੇਸ਼ ਖਮਾਚੋ, ਰਾਮ ਲਾਲ, ਰਜਿੰਦਰ ਕੁਮਾਰ, ਜੁਗਰਾਜ ਸਿੰਘ, ਭੁਪਿੰਦਰ ਕੁਮਾਰ, ਸਤਵਿੰਦਰ ਸਿੰਘ, ਪਰਮਜੀਤ ਸਿੰਘ, ਸੰਦੀਪ ਸ਼ਰਮਾ, ਭੁਪਿੰਦਰ ਲਾਲ, ਜਸਵੰਤ ਸਿੰਘ ਫੌਜੀ, ਰਮਨ ਕੁਮਾਰ, ਸੁਦੇਸ਼ ਕੁਮਾਰ, ਨਵੀਨ ਕਰੀਹਾ, ਬਲਵੀਰ ਕਰਨਾਣਾ, ਅਮਰੀਕ ਕੌਰ, ਪਿੰਕੀ ਦੇਵੀ, ਸੁਰਿੰਦਰ ਕੌਰ, ਜਸਵਿੰਦਰ ਕੌਰ, ਹਰਜੀਤ ਕੌਰ, ਰੀਤੂ ਭੱਟੀ,ਬਲਵਿੰਦਰ ਕੌਰ, ਦਲਜੀਤ ਕੌਰ, ਹਰਜੀਤ ਕੌਰ, ਸ਼ਾਲੂ ਕਾਲੀਆ, ਆਸ਼ਾ ਰਾਣੀ ਆਦਿ ਹਾਜ਼ਰ ਸਨ।
ਤਸਵੀਰ: ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਕੇ ਰੋਸ ਪ੍ਰਗਟ ਕਰਦੇ ਹੋਏ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.