ਤਾਜਾ ਖਬਰਾਂ
ਨਵਾਂਸ਼ਹਿਰ 31 ਜਨਵਰੀ (ਏ ਆਰ ਆਰ ਐਸ ਸੰਧੂ) ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਯੂਨਿਟ ਦੀ ਚੋਣ ਮੀਟਿੰਗ ਸੀਨੀਅਰ ਸਾਥੀ ਰਾਕੇਸ਼ ਕੁਮਾਰ ਬੰਗਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ਼ ਅੰਮ੍ਰਿਤਪਾਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਬਲਬੀਰ ਕੁਮਾਰ ਨੂੰ ਜਨਰਲ਼ ਸਕੱਤਰ, ਪੌਲੁਸ ਨੂੰ ਕੈਸ਼ੀਅਰ ਚੁਣਿਆ ਗਿਆ। ਮੀਟਿੰਗ ਵਿਚ ਸਮੁੱਚੇ ਜ਼ਿਲ੍ਹੇ ਤੋਂ ਸਾਥੀਆਂ ਨੇ ਹੁੰਮ ਹੁਮਾ ਕੇ ਭਾਗ ਲਿਆ। ਚੁਣੇ ਜਾਣ ਤੋਂ ਬਾਅਦ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਸਮੁੱਚੇ ਸਾਥੀਆਂ ਦਾ ਊਨਾ ਵਿਚ ਇੱਕਮੁੱਠ ਹੋ ਕੇ ਵਿਸ਼ਵਾਸ ਪ੍ਰਗਟਾਉਣ ਲਈ ਧੰਨਵਾਦ ਕੀਤਾ। ਰਮੇਸ਼ ਬੰਗਾ ਨੇ ਜਿਲ੍ਹੇ ਦੀ ਏਕਤਾ ਨੂੰ ਬਣਾਈ ਰੱਖਣ ਅਤੇ ਐਸ਼ੋਸੀਏਸ਼ਨ ਦੇ ਭਖਦੇ ਮਸਲਿਆਂ ਨੂੰ ਫੌਰੀ ਹੱਲ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਮਲੇਸ਼ ਕੁਮਾਰ, ਚਰਨਜੀਤ ਕੁਮਾਰ, ਮੀਤੇਸ਼ ਕੁਮਾਰ, ਨੀਰਜ ਕੁਮਾਰ, ਸੰਦੀਪ ਸਿੰਘ, ਪੌਲੁਸ, ਜਸਵਿੰਦਰ ਸਿੰਘ,ਮਨੀਸ਼ ਕੁਮਾਰ, ਹਰਦੀਪ ਕੌਰ, ਰਾਕੇਸ਼ ਕੁਮਾਰ, ਪ੍ਰਦੀਪ ਕੁਮਾਰ, ਰਵੀ ਕੁਮਾਰ, ਰਾਜ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।
Get all latest content delivered to your email a few times a month.