IMG-LOGO
ਹੋਮ ਪੰਜਾਬ: ਤਰਨ ਤਾਰਨ ਪੁਲਿਸ ਵੱਲੋਂ ਸਰਹਾਲੀ ਥਾਣੇ ਉੱਪਰ ਹੋਏ ਆਰ.ਪੀ.ਜੀ ਅਟੈਕ...

ਤਰਨ ਤਾਰਨ ਪੁਲਿਸ ਵੱਲੋਂ ਸਰਹਾਲੀ ਥਾਣੇ ਉੱਪਰ ਹੋਏ ਆਰ.ਪੀ.ਜੀ ਅਟੈਕ ਵਿੱਚ ਸ਼ਾਮਿਲ 04 ਹੋਰ ਦੋਸ਼ੀਆਂ ਨੂੰ ਨਜਾਇਜ਼ ਹਥਿਆਰਾ ਸਮੇਤ ਕੀਤਾ ਕਾਬੂ।

Admin User - Dec 31, 2022 07:49 PM
IMG

ਸ੍ਰੀ ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ. ਤਰਨ ਤਾਰਨ ਜੀ ਵਲੋਂ ਦਸਿਆ ਗਿਆ ਕਿ ਸ੍ਰੀ ਵਿਸ਼ਾਲਜੀਤ ਸਿੰਘ ਐਸ.ਪੀ ਇੰਨਵੈਸ਼ਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਪਿਛਲੇ ਦਿਨੀਂ ਸਰਹਾਲੀ ਥਾਣੇ ਉੱਪਰ ਹੋਏ ਆਰ.ਪੀ.ਜੀ ਅਟੈਕ ਵਿਚ ਜਿੱਥੇ ਮੁਕਦਮਾ ਨੰਬਰ 187 ਮਿਤੀ 10.12.2022 ਜ਼ੁਰਮ 307 IPC 16 UAPA1967 (Amendment 2012) 3 Explosive Substances Act 1908 ਥਾਣਾ ਸਰਹਾਲੀ ਵਿੱਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਅਟੈਕ ਦੇ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਸੀ,ਉਥੇ ਹੀ ਇਸ ਕੇਸ ਨਾਲ ਸੰਬੰਧਤ ਮਿਤੀ 27-12- 2022 ਨੂੰ 03 ਹੋਰ ਦੋਸ਼ੀਆਂ ਨੂੰ ()। ਜ਼ਿੰਦਾ ਆਰ.ਪੀ.ਜੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।ਜਿਸਤੇ ਅਗਲੇਰੀ ਕਾਰਵਾਈ ਕਰਦੇ ਹੋਏ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਮੁੱਕਦਮਾ ਉਕਤ ਦੀ ਤਫਤੀਸ਼ ਅਤੇ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ।ਜਿਸਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਆਰ.ਪੀ.ਜੀ ਦੇ ਮੁੱਖ ਦੋਸ਼ੀਆਂ ਨੂੰ ਆਪਣੀ ਮੋਟਰ ਪਰ ਠਹਿਰਾਉਣ ਵਾਲੇ ਦੋਸ਼ੀ ਹਰਮਨ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਸੈਦੇਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕੀਤਾ ਗਿਆ।

ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਤਫਤੀਸ਼ ਦੌਰਾਨ ਕੁਲਦੀਪ ਸਿੰਘ ਉਰਫ ਲੱਡੂ ਪੁੱਤਰ ਰਣਧੀਰ ਸਿੰਘ ਅਸ਼ੋਕਦੀਪ ਸਿੰਘ ਉਰਫ ਅਰਸ਼ ਉਰਫ ਮੱਛੀ ਪੁੱਤਰ ਪਰਮਜੀਤ ਸਿੰਘ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਖੁੱਲੀ ਪੁੱਤਰ ਸਰਵਨ ਸਿੰਘ ਵਾਸੀਆਨ ਰੂੜੀਵਾਲਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਪੁੱਛ-ਗਿੱਛ

ਕੀਤੀ ਗਈ ।ਜੇ ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਉਕਤ ਗ੍ਰਿਫਤਾਰ ਦੋਸ਼ੀਆਂ ਵੱਲੋਂ ਆਰ.ਪੀ.ਜੀ ਅਟਕ ਲਈ ਆਏ ਪੈਸਿਆ ਦਾ ਲੈਣ-ਦੇਣ ਕੀਤਾ ਗਿਆ ਸੀ।ਜਿਸਤੇ ਉਕਤ ਦੋਸ਼ੀਆਂ ਨੂੰ ਮੁਕਦਮਾ ਉਕਤ ਵਿੱਚ ਨਾਮਜਦ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ।ਜੋ ਦੌਰਾਨੇ ਤਫਤੀਸ਼ ਕੁਲਦੀਪ ਸਿੰਘ ਉਰਫ ਲੱਡੂ ਉਕਤ ਪਾਸੋਂ ਇੱਕ ਦੇਸੀ ਘੱਟਾ 315 ਬੋਰ ਸਮੇਤ 03 ਰੋਂਦ ਜਿੰਦਾ 315 ਬੋਰ,ਅਸ਼ੋਕਦੀਪ ਸਿੰਘ ਉਰਫ ਅਰਸ ਮੱਛੀ ਉਕਤ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਉਕਤ ਪਾਸੋਂ ਏਅਰ ਗੰਨ ਦਾ ਸਾਜੋ ਸਾਮਾਨ (ਜਿਸ ਨਾਲ ਇਹ ਦੋਸੀ ਪਿਸਤੋਲ ਤਿਆਰ ਕਰਦੇ ਸਨ। ਬ੍ਰਾਮਦ ਕੀਤਾ ਗਿਆ।ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 15 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।ਦੌਰਾਨੇ ਰਿਮਾਂਡ ਹੋਰ ਵੀ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.