IMG-LOGO
ਹੋਮ ਪੰਜਾਬ: ਸੇਨੂੰ ਦੁੱਗਲ ਨੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆਂ ਅਹੁਦਾ

ਸੇਨੂੰ ਦੁੱਗਲ ਨੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆਂ ਅਹੁਦਾ

Admin User - Nov 30, 2022 08:09 PM
IMG

ਫਾਜਿ਼ਲਕਾ, 30 ਨਵੰਬਰ(ਰਾਜਕੁਮਾਰ/ਐਸ ਕੇ ਵਰਮਾ) ਜਿ਼ਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈਏਐਸ ਨੇ ਬੁੱਧਵਾਰ ਨੂੰ ਫਾਜਿ਼ਲਕਾ ਦੇ 11ਵੇਂ ਡਿਪਟੀ ਕਮਿਸ਼ਨਰ ਵੱਜੋਂ ਆਪਣਾ ਅਹੁਦਾ ਸੰਭਾਲ ਲਿਆ। ਉਹ ਇਸ ਸੰਵੇਦਨਸ਼ੀਲ ਸਰਹੱਦੀ ਜਿ਼ਲ੍ਹੇ ਦੀ ਅਗਵਾਈ ਕਰਨ ਵਾਲੇ ਤੀਜੇ ਮਹਿਲਾ ਅਧਿਕਾਰੀ ਹਨ। ਅਹੁੱਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੇ ਸ਼ਰਧਾ ਦੇ ਫੁਲ ਭੇਂਟ ਕੀਤੇ।

  ਰਣਨੀਤਕ ਤੌਰ ਤੇ ਮੱਹਤਵਪੂਰਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਸੇਵਾ ਕਰਨ ਦਾ ਵਿਸ਼ਾਲ ਤਜਰਬਾ ਰੱਖਣ ਵਾਲੇ 2012 ਬੈਚ ਦੇ ਆਈਏਐਸ ਅਧਿਕਾਰੀ ਸੇਨੂੰ ਦੁੱਗਲ ਜਿੰਨ੍ਹਾਂ ਨੂੰ ਕਮਿਸ਼ਨਰ ਨਗਰ ਨਿਗਮ ਅਬੋਹਰ ਵਜੋਂ ਵੀ ਤਾਇਨਾਤ ਕੀਤਾ ਗਿਆ ਹੈ, ਨੂੰ ਅਨੁਸ਼ਾਸਨ, ਐਕਸਨ ਅਤੇ ਜਿੰਮੇਵਾਰੀ ਦੀ ਭਾਵਨਾ ਨਾਲ ਸਖ਼ਤ ਮਿਹਨਤ ਨਾਲ ਕੰਮ ਕਰਨ ਦੀਆਂ ਉੱਚੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਵਾਲੇ ਅਧਿਕਾਰੀ ਵਜੋਂ ਜਾਣਿਆਂ ਜਾਂਦਾ ਹੈ।

  ਜਿ਼ਲ੍ਹਾ ਸਕੱਤਰੇਤ ਵਿਖੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪ੍ਰਭਾਵਸਾਲੀ ਢੰਗ ਨਾਲ ਨਿਭਾਉਣ ਲਈ ਫਾਜਿਲਕਾ ਜਿ਼ਲ੍ਹੇ ਦੇ ਹਰੇਕ ਨਾਗਰਿਕ ਦਾ ਸਰਗਰਮ ਸਹਿਯੋਗ ਅਤੇ ਮਾਰਗਦਰਸ਼ਨ ਚਾਹੁੰਦੇ ਹਨ, ਤਾਂਜੋ ਮੁੱਖ ਮੰਤਰੀ ਸ: ਭਗਵੰਤ ਮਾਨ ਜੀ ਦੇ ਰੰਗਲੇ ਪੰਜਾਬ ਦੇ ਸੁਪਨੇ ਵਿਚ ਯਥਾਰਤ ਵਿਚ ਤਬਦੀਲ ਕਰ ਸਕੀਏ।ਉਨ੍ਹਾਂ ਨੇ ਆਪਣੀਆਂ ਤਰਜੀਹਾਂ ਦਾ ਜਿਕਰ ਕਰਦਿਆਂ ਕਿਹਾ ਕਿ ਸਵੱਛਤਾ, ਸਿੱਖਿਆ, ਸਿਹਤ, ਸੁਰੱਖਿਆ, ਸਾਡੇ ਬਜੁਰਗ ਨਾਗਰਿਕਾਂ ਦੀ ਤੰਦਰੁਸਤੀ, ਆਵਾਜਾਈ ਅਤੇ ਵਾਤਾਵਰਨ ਨਾਲ ਸਬੰਧਤ ਯੋਜਨਾਂਵਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।

1968 ਵਿਚ ਜਨਮੇ ਸੇਨੂੰ ਦੁੱਗਲ ਗੈ੍ਰਜੁਏਸਨ, ਪੋਸਟ ਗ੍ਰੈਜੁਏਸਨ ਅਤੇ ਆਰਟਸ ਵਿਚ ਪੀ ਐਚ ਡੀ ਦੌਰਾਨ ਗੋਲਡ ਮੈਡਲਿਸਟ ਰਹੇ ਹਨ। ਸੰਘ ਲੋਕ ਸੇਵਾ ਕਮਿਸ਼ਨ ਦੀ ਇੰਟਰਵਿਊ ਲਈ ਉਮੀਦਵਾਰ ਵਜੋਂ ਸਿਫਾਰਸ਼ ਲਈ ਉਨ੍ਹਾਂ ਦਾ ਰਾਜ ਯੋਗਤਾ ਮਾਪਦੰਡ ਵਿਚ ਮਿਸਾਲੀ ਸੇਵਾ ਰਿਕਾਰਡ, ਸਰਕਾਰੀ ਸੇਵਾ ਦੀ ਲੰਬਾਈ ਅਤੇ ਸਭ ਤੋਂ ਵੱਧ ਵਿਭਾਗੀ ਕੰਮ ਕਾਜ ਦੀ ਸੂਖਮ ਸਮਝ ਮੁੱਖ ਅਧਾਰ ਰਿਹਾ।

ਸੇਨੂੰ ਦੁੱਗਲ ਆਈਏਐਸ, ਜਿੰਨ੍ਹਾਂ ਨੇ ਡਾ: ਹਿਮਾਂਸੂ ਅਗਰਵਾਲ ਆਈਏਐਸ ਦੀ ਥਾਂ ਤੇ ਫਾਜਿਲ਼ਕਾ ਵਿਖੇ ਅਹੁਦਾ ਸੰਭਾਲਿਆ ਹੈ ਇਸ ਤੋਂ ਪਹਿਲਾਂ ਦੋ ਮਹੱਤਵਪੂਰਨ ਅਹੁਦਿਆਂ ਕ੍ਰਮਵਾਰ ਸਪੈਸ਼ਲ ਸਕੱਤਰ (ਜਨਰਲ ਐਡਮਿਨ ਐਂਡ ਕੋਆਰਡੀਨੇਸ਼ਨ) ਅਤੇ ਸਪੈਸ਼ਲ ਸਕੱਤਰ ਪ੍ਰਿੰਟਿੰਗ ਅਤੇ ਸਟੇਸ਼ਨਰੀ ਦੀ ਜਿੰਮੇਵਾਰੀ ਸੰਭਾਲ ਰਹੇ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.