ਤਾਜਾ ਖਬਰਾਂ
ਚੰਡੀਗੜ੍ਹ: ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਪੰਜਾਬ ਦੇ ਵਿਜੀਲੈਸ ਵਿਭਾਗ ਵੱਲੋਂ ਫੂਡ ਸਪਲਾਈ ਵਿਭਾਗ ਦੇ ਬਹੁ-ਕਰੋੜੀ ਟੈਂਡਰ ਘੁਟਾਲਿਆਂ ਤੋਂ ਪਰਦਾ ਚੁੱਕਦਿਆ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤੇ ਗਏ ਮੁੱਖ ਦੋਸ਼ੀ ਭਾਰਤ ਭੂਸ਼ਣ ਆਸ਼ੂ ਹੋਰ ਅਧਿਕਾਰੀਆਂ ਵਿਰੁੱਧਪੰਜਾਬ ਸਰਕਾਰ ਵੱਲੋਂ ਮੁਕਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਵਿਜੀਲੈਂਸ ਦੇ ਲੁਧਿਆਣਾ ਰੇਂਜ ਦੇ ਐਸਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਖ਼ਬਰ ਵਾਲੇ ਡਾਟ ਕਾਮ ਨੂੰ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਸ੍ਰੀਮਤੀ ਰਵਨੀਤ ਕੌਰ, ਆਈ.ਏ.ਐਸ., ਵਿਸ਼ੇਸ਼ ਪ੍ਰਮੁੱਖ ਸਕੱਤਰ, ਪਾਰਲੀਮਾਨੀ ਮਾਮਲੇ, ਪੰਜਾਬ ਦੇ ਦਸਤਖਤਾਂ ਹੇਠ ਪੰਜਾਬ ਦੇ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ Prosecution Sanction ਸਪਲੀਮੈਂਟਰੀ ਚਲਾਨ ਨਾਲ ਨੱਥੀ ਕਰਕੇ ਅੱਜ ਸ੍ਰੀ ਅਜੀਤ ਅਤਰੀ, ਏਐਸਜੇ, ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਬਿਜ਼ਨਸ ਵੱਲੋਂ ਮੁਕੱਦਮੇ ਦਰਜ ਕੀਤੇ ਜਾਂਦੇ ਹਨ । ਪਰ ਹਾਈ ਪ੍ਰੋਫਾਈਲ ਮਾਮਲੇ ਵਿਚਪੰਜਾਬ ਸਰਕਾਰ ਨੇ ਕਈ ਵੱਡੇ ਅਧਿਕਾਰੀ ਮੁਕਦਮਾ ਚਲਾਉਣ ਦੀ ਮਨਜ਼ੂਰੀ ਨਹੀਂ ਦਿੰਦੇ। ਜਿਸ ਕਾਰਨ ਦੋਸ਼ੀਆਂ ਨੂੰ ਅਦਾਲਤ ਤੋਂ ਰਾਹਤ ਮਿਲ ਜਾਂਦੀ ਸੀ । ਇਹ ਵੀ ਦੱਸਣਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਿਖੇ ਜੰਗਲਾਤ ਵਿਭਾਗ ਦੇ ਘੁਟਾਲੇ ਚੋ ਜਮਾਨਤ ਤੇ ਬਾਹਰ ਵੀ ਆ ਗਏ ਹਨਪਰ ਉਨ੍ਹਾਂ ਵਿਰੁੱਧ ਕੇਸ ਚਲਾਉਣ ਲਈ ਹਜੇ ਤਕ ਉਚ ਅਧਿਕਾਰੀਆਂ ਨੇ ਜਾਨੀਕਿ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ
Get all latest content delivered to your email a few times a month.