ਤਾਜਾ ਖਬਰਾਂ
ਮਾਲੇਰਕੋਟਲਾ 31 (ਭੁਪਿੰਦਰ ਗਿੱਲ )ਮਾਤਾ ਮਨਸਾ ਦੇਵੀ ਮੰਦਿਰ ਜੁਝਾਰ ਸਿੰਘ ਨਗਰ ਵਿਖੇ ਸੁਰੇਸ਼ ਕੁਮਾਰ ਟੋਨੀ ਦੀ ਅਗਵਾਈ ਵਿਚ ਬੱਚਿਆਂ ਨੂੰ ਭਾਰਤੀ ਸੰਸਕਿ੍ਰਤੀ ਗਿਆਨ ਪ੍ਰੀਖਿਆ ਦੇ ਆਯੋਜਨ ਦੀ ਸੁਰੂਆਤ ਕੀਤੀ ਗਈ । ਪ੍ਰੀਖਿਆ ਸੰਚਾਲਕ ਅਧਿਆਪਕਾ ਕਾਜਲ ਜੈਨ ਅਤੇ ਆਰਤੀ ਆਨੰਦ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ 50 ਦੇ ਕਰੀਬ ਬੱਚਿਆ ਨੇ ਭਾਗ ਲਿਆ ਅਤੇ ਵੱਖ-ਵੱਖ ਗਤੀਵਿਧੀਆਂ ਕਰਕੇ ਆਪਣੇ ਆਪਣੇ ਹੁਨਰ ਵਿਖਾਉਂਦੇ ਹਨ। ਪਿ੍ਰੰਸੀਪਲ ਰਮਾ ਦੀਵਾਨ ਨੇ ਦੀਵਾਲੀ ਅਤੇ ਬੰਦੀਛੋੜ ਦਿਵਸ ਮਨਾਉਣ ਸਬੰਧੀ ਬੱਚਿਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਨੋਦ ਜੈਨ, ਦਵਿੰਦਰ ਸਿੰਗਲਾ ਬੋਬੀ, ਵਿਜੇ ਧੀਮਾਨ ਨੇ ਦੱਸਿਆ ਕਿ ਇਸ ਸਮਾਗਮ ਵਿਚ ਭਾਗ ਲੈਣ ਵਾਲੀਆਂ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਵਦੀਸ਼ਾ ਨੇ ਪਹਿਲਾ, ਹਰਪੀਤਾ ਨੇ ਦੂਜਾ ਅਤੇ ਐਂਜਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀ ਵਿੱਚੋਂ ਨਮਨ ਨੇ ਪਹਿਲਾ ਸਥਾਨ, ਅਰਿਹੰਤ ਤੇ ਪੀਹੂ ਨੇ ਦੂਸਰਾ ਅਤੇ ਹਰਸੀਤਾ ਨੇ ਤੀਸਰਾ ਪਹਿਲਾ ਸਥਾਨ ਹਾਸਿਲ ਕੀਤਾ ਜਿਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਥੇ ਹੀ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨਾਂ ਦੱਸਿਆ ਕਿ ਬੱਚਿਆਂ ਨੂੰ ਭਾਰਤੀ ਸੰਸਕ੍ਰਿਤੀ ਗਿਆਨ ਲਈ ਇਹ ਪ੍ਰੋਗਰਾਮ ਹਰ ਐਤਵਾਰ ਨੂੰ ਕੀਤਾ ਜਾਂਦਾ ਹੈ ਜਿਸ ਵਿਚ ਬੱਚਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਮੌਕੇ ਮਾਤਾ ਮਨਸਾ ਦੇਵੀ ਮੰਦਿਰ ਕਮੇਟੀ ਦੇ ਪ੍ਰਧਾਨ ਸੰਜੈ ਸ਼ਰਮਾ, ਮੀਤ ਪ੍ਰਧਾਨ ਰਵਿੰਦਰ ਸਿੰਗਲਾ , ਖਜਾਨਜੀ ਡਾਕਟਰ ਗੋਪਾਲ ਕ੍ਰਿਸ਼ਨ ਨ ਦੀਵਾਨ, ਨਰਿੰਦਰ ਭਾਟੀਆ, ਪ੍ਰਵੀਨ ਮੋੋਦੀ, ਅਨਿਲ ਮੋਦੀ, ਰਾਜ ਕੁਮਾਰ ਚਾਨਾ, ਆਦਿ ਹਾਜਰ ਸਨ।
ਕੈਪਸ਼ਨ: ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚੇ ਪ੍ਰਬੰਧਕਾਂ ਨਾਲ।
Get all latest content delivered to your email a few times a month.