IMG-LOGO
ਹੋਮ ਪੰਜਾਬ: ਸਿਮਰਪ੍ਰੀਤ ਕੌਰ ਅਤੇ ਜ਼ੋਰਾਵਰ ਸਿੰਘ ਨੇ ਬਣਾਈ ਜ਼ਿਲ੍ਹੇ ਦੀ ਟੀਮ...

ਸਿਮਰਪ੍ਰੀਤ ਕੌਰ ਅਤੇ ਜ਼ੋਰਾਵਰ ਸਿੰਘ ਨੇ ਬਣਾਈ ਜ਼ਿਲ੍ਹੇ ਦੀ ਟੀਮ ਵਿਚ ਜਗ੍ਹਾ

Admin User - Sep 30, 2022 08:35 PM
IMG

ਜਲੰਧਰ, 30 ਸਤੰਬਰ -ਸਰਕਾਰੀ ਮਿਡਲ ਸਕੂਲ ਰੋਜ਼ਾ ਸਹਿਫ਼ਲ ਰਹਿਮਾਨ ਦਾ "ਜ਼ਿਲ੍ਹਾ ਸਕੂਲ ਖੇਡਾਂ" ਵਿਚ ਵਧੀਆ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਕੂਲ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਬਲਾਕ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਬੈਡਮਿੰਟਨ  ਵਿੱਚ ਸਕੂਲ ਦਾ ਨਾਮ ਇਕ ਵਾਰੀ ਫਿਰ ਤੋਂ ਰੌਸ਼ਨ ਕੀਤਾ ਹੈ। ਸਿਮਰਪ੍ਰੀਤ ਕੌਰ ਨੇ ਅੰਡਰ-14 ਬੈਡਮਿੰਟਨ  ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹੇ ਦੀ ਟੀਮ ਵਿਚ ਆਪਣਾ ਸਥਾਨ ਪੱਕਾ ਕੀਤਾ। ਇਸੇ ਸਕੂਲ ਦੇ  ਵਿਦਿਆਰਥੀ ਜ਼ੋਰਾਵਰ ਸਿੰਘ ਨੇ ਵੀ ਜ਼ਿਲ੍ਹੇ ਦੀ ਅੰਡਰ-14 ਬੈਡਮਿੰਟਨ ਟੀਮ ਵਿਚ ਆਪਣਾ ਸਥਾਨ ਪਕਾ ਕੀਤਾ । ਇਸ ਪ੍ਰਾਪਤੀ ਲਈ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਸਿਮਰਪ੍ਰੀਤ ਕੌਰ ਅਤੇ ਜ਼ੋਰਾਵਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਬਲਜੀਤ ਕੌਰ ਵਲੋਂ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਅਧਿਆਪਕ ਚਰਨਜੀਤ ਸਿੰਘ, ਅਸ਼ਵਨੀ ਕੁਮਾਰ ਅਤੇ ਵੀਨਾ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.