ਤਾਜਾ ਖਬਰਾਂ
ਰਾਏਕੋਟ 31ਅਗਸਤ (ਗੁਰਸੇਵਕ ਮਿੱਠਾ)— 5 ਅਕਤੂਬਰ ਨੂੰ ਮਨਾਏ ਜਾ ਰਹੇ ਬੁਰਾਈ ਦੇ ਖਾਤਮੇ ਦਾ ਪ੍ਰਤੀਕ ਦੁਸਿਹਰਾ ਤਿਉਹਾਰ ਨੂੰ ਰਾਏਕੋਟ ਵਿਖੇ ਧੂਮਧਾਮ ਨਾਲ ਮਨਾਉਣ ਲਈ ਨਵੀਂ ਰਾਏਕੋਟ ਦੁਸਿਹਰਾ ਕਮੇਟੀ ਦੀ ਚੋਣ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਸਰਪ੍ਰਸਤੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਕੀਤੀ ਗਈ। ਜਿਸ ਦੌਰਾਨ ਬਲਵੰਤ ਸਿੰਘ ਜੰਟਾ ਤੇ ਗੁਰਵਿੰਦਰ ਸਿੰਘ ਤੂਰ (ਦੋਵੇਂ ਸਰਪ੍ਰਸਤ), ਰਾਮ ਕੁਮਾਰ ਛਾਪਾ ਚੇਅਰਮੈਨ, ਅਵਤਾਰ ਸਿੰਘ ਵਾਈਸ ਚੇਅਰਮੈਨ, ਇੰਦਰਪਾਲ ਗੋਲਡੀ ਪ੍ਰਧਾਨ, ਮਨੋਹਰ ਲਾਲ ਲਾਡੀ ਸੈਕਟਰੀ, ਸੁਸ਼ੀਲ ਕੁਮਾਰ ਨਾਰੰਗ ਖਜਾਨਚੀ, ਸੰਤੋਸ਼ ਕੁਮਾਰ ਕਾਕਾ ਸਹਾਇਕ ਖਜਾਨਚੀ, ਗੁਰਪ੍ਰੀਤ ਸਿੰਘ ਬੱਬੀ ਸੀਨੀਅਰ ਮੀਤ, ਗੁਰਪ੍ਰੀਤ ਸਿੰਘ ਪ੍ਰੀਤ ਜੁਆਇਟ ਸੈਕਟਰੀ, ਕੁਲਵੰਤ ਰਾਏ ਖੁਰਾਣਾ ਡੰਡੀ ਮੀਤ ਪ੍ਰਧਾਨ, ਇਸ਼ੂ ਪਾਸੀ ਪ੍ਰੈੱਸ ਸਕੱਤਰ, ਅਵਤਾਰ ਸਿੰਘ ਧਾਲੀਵਾਲ ਏਜੰਡਾ ਸੈਕਟਰੀ ਚੁਣਿਆ ਗਿਆ, ਉਥੇ ਹੀ ਦੁਸ਼ਹਿਰੇ ਵਾਲੇ ਦਿਨ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਵੀ ਕਮੇਟੀ ਦੀ ਚੋਣ ਕੀਤੀ ਗਈ ਹੈ। ਜਿਸ ਦਾ ਪ੍ਰਧਾਨ ਵਰੁਣ ਗਰਗ ਗੋਪੀ, ਮੀਤ ਪ੍ਰਧਾਨ ਪ੍ਰਦੀਪ ਗੋਇਲ ਅਤੇ ਸੈਕਟਰੀ ਰਾਜ ਕੁਮਾਰ ਵਰਮਾ ਨੂੰ ਚੁਣਿਆ ਗਿਆ, ਉਥੇ ਹੀ ਡਾ. ਪ੍ਰਵੀਨ ਅਗਰਵਾਲ ਨੂੰ ਵਿਸ਼ੇਸ਼ ਸਲਾਹਕਾਰ ਕਮੇਟੀ ਮੈਂਬਰ ਲਗਾਇਆ ਗਿਆ।ਇਸ ਮੌਕੇ ਹੁਕਮ ਚੰਦ ਗੋਇਲ, ਪਰਮਿੰਦਰ ਸਿੰਘ, ਤਰਲੋਕ ਸਿੰਘ ਜੁਨੇਜਾ, ਅਸ਼ੋਕ ਕੁਮਾਰ ਨਿਹਾਲਾ, ਨਰਿੰਦਰ ਕੁਮਾਰ ਡਾਵਰ, ਜਗਦੇਵ ਸਿੰਘ, ਕਪਿਲ ਗਰਗ, ਡਾ. ਸ਼ਾਮ ਸੁੰਦਰ, ਸਤੀਸ਼ ਕੁਮਾਰ ਪਰੂਥੀ, ਗੁਰਸੇਵਕ ਸਿੰਘ, ਡਾ ਗੁਰਦੀਪ ਸਿੰਘ ਦੀਪੀ, ਸੁਰਿੰਦਰ ਕੁਮਾਰ ਨਿੱਕਾ, ਬੇਅੰਤ ਸਿੰਘ ਬੰਟੀ , ਸਤਪਾਲ ਪ੍ਰੇਮ, ਸਤਪਾਲ ਗੋਇਲ, ਦੀਪਕ ਬਾਂਸਲ, ਕਾਲੀ ਗਰਗ, ਕੇਵਲ ਕ੍ਰਿਸ਼ਨ ਨਾਰੰਗ, ਕੁਲਦੀਪ ਸਿੰਘ ਜੌਹਲਾ, ਛਿੰਦਾ ਰਾਏਕੋਟ ਅਤੇ ਹਨੀ ਗਿੱਲ ਨੂੰ ਕਮੇਟੀ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਨੇ ਨਵ-ਨਿਯੁਕਤ ਆਹੁਦੇਦਾਰਾਂ ਤੇ ਮੈਂਬਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਠੇਕੇਦਾਰ ਨੇ ਆਖਿਆ ਕਿ ਸਾਡੇ ਸਾਰੇ ਦਿਨ-ਤਿਓਹਾਰ ਸਾਂਝੇ ਹਨ ਅਤੇ ਸਮੂਹ ਪੰਜਾਬੀ ਆਪਸ ਵਿਚ ਰਲਮਿਲ ਕੇ ਇਨ੍ਹਾਂ ਤਿਓਹਾਰਾਂ ਨੂੰ ਧੂਮਧਾਮ ਨਾਲ ਮਨਾਉਂਦੇ ਹੋਏ ਆਪਸੀ ਮਜ਼ਬੂਤ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਾਂ। ਇਸ ਲਈ ਸਾਨੂੰ ਇਨ੍ਹਾਂ ਤਿਓਹਾਰਾਂ ਨੂੰ ਇੱਕ-ਜੁੱਟ ਹੋ ਕੇ ਮਨਾਉਣਾ ਚਾਹੀਦਾ ਹੈ।
Get all latest content delivered to your email a few times a month.