ਤਾਜਾ ਖਬਰਾਂ
ਰਾਏਕੋਟ 31 ਅਗਸਤ (ਗੁਰਸੇਵਕ ਮਿੱਠਾ)- ਰਾਏਕੋਟ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ, ਰਾਏਕੋਟ ਵਿੱਚ ਸਮੂਹ ਬੱਚਿਆਂ ਅਤੇ ਸਟਾਫ਼ ਨੇ ਬਹੁਤ ਹੀ ਸਤਿਕਾਰ ਅਤੇ ਉਤਸ਼ਾਹ ਨਾਲ ਗਨੇਸ਼ ਚਤੁਰੱਥੀ ਮਨਾਈ ਗਈ
ਅੱਜ ਸਕੂਲ ਦੇ ਬੱਚਿਆਂ ਨੇ ਇਸ ਸਬੰਧੀ ਗਨੇਸ਼ ਜੀ ਦੇ ਵੱਖ ਵੱਖ ਸਵਰੂਪ ਬਣਾਏ ਅਤੇ ਸਾਰੇ ਬੱਚਿਆਂ ਨੇ ਸਮੂਹ ਸਟਾਫ਼ ਨਾਲ ਮਿੱਲ ਕੇ ਗਨੇਸ਼ ਜੀ ਦੀ ਉਸਤਿਤ ਕੀਤੇ
ਸਕੂਲ ਦੀ ਮੈਨਜਮੈਟ ਵੱਲੋਂ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਬੱਚਿਆਂ ਦੇ ਵੱਲੋਂ ਬਣਾਏ ਗਨੇਸ਼ ਜੀ ਦੀ ਆਰਤੀ ਕੀਤੀ ਅਤੇ ਗਨੇਸ਼ ਜੀ ਦੇ ਆਗਮਨ ਪੁਰੱਬ ਦੀ ਵਧਾਈ ਦਿੱਤੀ
ਸਕੂਲ ਦੇ ਵਾਇਸ ਪ੍ਰਿੰਸੀਪਲ ਮੈਡਮ ਜਗਜੋਤ ਕੌਰ ਅਤੇ ਹੈੱਡ ਮਿਸਟਰੈਸ ਮੈਡਮ ਅਮਨ ਸ਼ਾਰਦਾ ਨੇ ਬੱਚਿਆਂ ਨੂੰ ਗਨੇਸ਼ ਜੀ ਇਸ ਅਵਸਰ ਬਾਰੇ ਜਾਣਕਾਰੀ ਦਿੱਤੀ ਅਤੇ ਹਮੇਸ਼ਾ ਸੱਚ ਬੋਲਣ ਅਤੇ ਮਾਂ ਬਾਪ ਦਾ ਸਤਿਕਾਰ ਕਰਨ ਬਾਰੇ ਦੱਸਿਆ
ਇਸ ਦੌਰਨ ਸਕੂਲ ਦੇ ਚੇਅਰਪਰਸਨ ਮੈਡਮ ਮਨਪ੍ਰੀਤ ਢਿੱਲੋ ਨੇ ਦੱਸਿਆ ਕਿ ਗਨੇਸ਼ ਜੀ ਸਹਿਯੋਗ ਅਤੇ ਏਕਤਾ ਦੇ ਪ੍ਰਤੀਕ ਅਤੇ ਮਾਂ ਬਾਪ ਦੀ ਇੱਜ਼ਤ ਕਰਨ ਅਤੇ ਹਮੇਸ਼ਾ ਸੱਚ ਬੋਲਣਾ ਸਿਖਾਉਂਦੇ ਹਨ
ਇਸ ਦੌਰਾਨ ਸਕੂਲ ਸਟਾਫ਼ ਵੱਲੋਂ ਮੈਡਮ ਨੀਰੂ ਜੈਨ. ਜਗਦੀਪ ਕੌਰ, ਸ਼ੈਲੀ ਵਰਮਾ, ਸਾਕਸ਼ੀ ਜੈਨ ਕੰਨਚਨ ਮਹਿਰਾ , ਗੁਰਪ੍ਰੀਤ ਕੌਰ, ਅਮੀਤੋਜ ਸਿੰਘ , ਅਮਨ ਦਿਉਲ, ਮਨਪ੍ਰੀਤ ਕੌਰ ਅਤੇ ਐਡਮਿਨ ਸ : ਹਰਮੇਲ ਸਿੰਘ ਜੀ ਹਾਜ਼ਰ ਸਨ।
Get all latest content delivered to your email a few times a month.