ਤਾਜਾ ਖਬਰਾਂ
ਭਾਖੜਾ ਡੈਮ ਜਿਹੜਾ ਨੰਗਲ ਤੋਂ 10 ਕਿ.ਮੀ. ਦੀ ਦੂਰੀ ਤੇ ਹੈ ਸੰਸਾਰ ਦੇ ਪ੍ਰਸਿੱਧ ਡੈਮਾਂ ਵਿਚੋਂ ਇੱਕ ਹੈ। ਡੈਮ ਦੀ ਉਸਾਰੀ ਨਵੰਬਰ 1955 ਵਿਚ ਸ਼ੁਰੂ ਹੋਈ। ਇਸ ਦੇ ਪਿਛਲੇ ਪਾਸੇ ਬਹੁਤ ਹੀ ਸੋਹਣੀ ਝੀਲ ਗੋਬਿੰਦ ਸਾਗਰ ਬਣਾਈ ਗਈ ਹੈ ਜਿਸ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਹੈ। ਇਹ 96 ਕਿ.ਮੀ. ਲੰਬੀ ਹੈ ਜਿਸ ਵਿਚ ਪਾਣੀ ਦਾ 7-8 ਮਿਲੀਅਨ ਏਕੜ ਫੁੱਟ ਦਾ ਭੰਡਾਰਨ ਕੀਤਾ ਜਾ ਸਕਦਾ ਹੈ।
ਡੈਮ ਦੇ ਹੇਠਲੇ ਪਾਸੇ 2 ਬਿਜਲੀ ਘਰ ਹਨ, ਦਰਿਆ ਸਤਲੁਜ ਦੇ ਦੋਨੋਂ ਪਾਸੇ ਇੱਕ-ਇੱਕ ਜਿਸ ਵਿਚ ਹਰੇਕ ਵਿਚ 5 ਜਨਰੇਟਰ ਹਨ ਜਿਨ੍ਹਾਂ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 1050 ਮੈਗਾਵਾਟ ਦੀ ਹੈ।
ਡੈਮ ਦੇ ਸਿਖਰ ਤੇ ਕੈਫੇਟੇਰੀਆ ਅਤੇ ਡੈਮ ਦੇ ਉਪਰਲੇ ਪਾਸੇ 1 ਕਿ.ਮੀ. ਦੀ ਦੂਰੀ ਤੇ ਵੀ ਕੈਫੇਟੇਰੀਆ ਮੁਹੱਈਆ ਕੀਤਾ ਗਿਆ ਹੈ। ਗੋਬਿੰਦ ਸਾਗਰ ਵਿਚ ਪਾਣੀ ਦੀਆਂ ਖੇਡਾਂ ( ਵਾਟਰ ਸਪੋਰਟਸ) ਸ਼ਾਮਿਲ ਕਰਕੇ ਇਸ ਨੂੰ ਵਧੀਆ ਸੈਰ-ਸਪਾਟਾ ਸਥਾਨ ਬਣਾਇਆ ਗਿਆ ਹੈ। ਭਾਖੜਾ ਨੂੰ ਸ਼ਿਮਲਾ ਨਾਲ ਅਤੇ ਨੈਣਾ ਦੇਵੀ ਮੰਦਰ ਰਾਹੀਂ ਕੁਲੂ ਘਾਟੀ ਨਾਲ ਜੋੜਨ ਲਈ ਵਾਹਨਾਂ ਲਈ ਰਸਤਾ ਬਣਾਇਆ ਗਿਆ ਹੈ ਇਸ ਨਾਲ ਹਿਮਾਚਲ ਪ੍ਰਦੇਸ਼ ਦਾ ਅੰਦਰੂਨੀ ਭਾਗ ਵੀ ਸੈਰ ਸਪਾਟੇ ਲਈ ਖੁੱਲ੍ਹ ਗਿਆ ਹੈ। ਨੰਗਲ ਡੈਮ ਨਾਂ ਦਾ ਸਹਾਇਕ ਡੈਮ ਵੀ ਹੈ। ਜਿਹੜਾ 1000 ਫੁੱਟ ਲੰਮਾ ਅਤੇ 95 ਫੁੱਟ ਉੱਚਾ ਹੈ ਅਤੇ ਇਹ ਪਾਣੀ ਨੂੰ ਨੰਗਨ ਹਾਈਡਲ ਚੈਨਲ ਵਿਚ ਨਿਕਾਸ ਕਰਨ ਲਈ ਬਣਾਇਆ ਗਿਆ ਹੈ। ਇਸ ਤਰ੍ਹਾਂ ਨੰਗਲ ਡੈਮ ਭਾਖੜਾ ਡੈਮ ਤੋਂ ਆ ਰਹੇ ਸਤਲੁਜ ਦਰਿਆ ਦੇ ਪਾਣੀ ਨੂੰ ਰੋਕਦਾ ਹੈ ਅਤੇ 6 ਕਿ.ਮੀ. ਦੀ ਬਨਾਉਟੀ ਝੀਲ ਬਣਾਉਂਦਾ ਹੈ। ਨੰਗਲ ਡੈਮ ਸਮੇਤ ਨੰਗਲ ਹਾਈਡਲ ਚੈਨਲ 1954 ਤੋਂ ਪਹਿਲਾਂ ਬਣਾਇਆ ਗਿਆ ਸੀ।
Get all latest content delivered to your email a few times a month.