ਤਾਜਾ ਖਬਰਾਂ
ਰਾਜਪੁਰਾ 31 ਜੁਲਾਈ-ਰਾਮਗੜ੍ਹੀਆ ਸਭਾ ਰਾਜਪੁਰਾ ਦੇ ਸਮੂਹ ਪਰਿਵਾਰਕ ਮੈਂਬਰਾਂ ਅਤੇ ਆਹੁਦੇਦਾਰਾਂ ਨੇ ਮਿਲ ਕੇ ਸ੍ਰੀ ਗੁਰੂਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਲਈ ਗੱਡੀ ਵਾਲੀ ਨਵੀਂ ਪਾਲਕੀ ਸਾਹਿਬ ਦਾ ਸਵਾਗਤ ਕੀਤਾ। ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਖਾਲਸਾ ਨੇ ਸਭਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਸੰਗਤ ਦੇ ਸਹਿਯੋਗ ਅਤੇ ਆਪਸੀ ਤਾਲਮੇਲ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਸੰਗਤ ਵੱਲੋਂ ਇਹ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਪਿਛਲੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਵਿਸ਼ਾਲ ਸਮਾਗਮ ਦੌਰਾਨ ਸੰਗਤ ਨੇ ਪਾਲਕੀ ਸਾਹਿਬ ਦੇ ਇਸ ਵੱਡਮੁੱਲੇ ਕਾਰਜ ਨੂੰ ਆਰੰਭਿਆ ਸੀ ਜਿਸ ਲਈ ਰਾਮਗੜ੍ਹੀਆ ਭਾਈਚਾਰੇ ਅਤੇ ਸੰਗਤ ਨੇ ਤਨ, ਮਨ ਅਤੇ ਧਨ ਨਾਲ ਸਹਿਯੋਗ ਕੀਤਾ। ਪਾਲਕੀ ਸਾਹਿਬ ਦਾ
ਸ੍ਰੀ ਗੁਰੂਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਵਿਖੇ ਪਹੁੰਚਣ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਸ੍ਰੀ ਗੁਰੂਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਦੇ ਹੈਡ ਗ੍ਰੰਥੀ ਭਾਈ ਅਜੀਤ ਸਿੰਘ ਭਾਟੀਆ ਨੇ ਸਰਬੱਤ ਦੇ ਭਲੇ ਅਤੇ ਰਾਮਗੜ੍ਹੀਆ ਸਭਾ ਦੀ ਚੜ੍ਹਦੀਕਲਾ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਇਸ ਮੌਕੇ ਸਭਾ ਵੱਲੋਂ ਖੁਸ਼ੀ ਵਿੱਚ ਸੰਗਤ ਨੂੰ ਲੱਡੂਆਂ ਦਾ ਪ੍ਰਸ਼ਾਦ ਵੀ ਛਕਾਇਆ ਗਿਆ।
ਇਸ ਮੌਕੇ ਜਥੇਦਾਰ ਹਰਭਜਨ ਸਿੰਘ, ਜਥੇਦਾਰ ਧਿਆਨ ਸਿੰਘ ਸੈਦਖੇੜੀ, ਹਰਬੰਸ ਸਿੰਘ ਸ਼ਿੰਗਾਰੀ, ਸੁਖਦੇਵ ਸਿੰਘ ਭਾਰੀ, ਗੁਰਦੀਪ ਸਿੰਘ ਮੁੰਡੇ, ਅਮਨਦੀਪ ਸਿੰਘ ਨਾਗੀ, ਦਿਲਬਾਗ ਸਿੰਘ ਗੁਰਮ, ਲਖਵਿੰਦਰ ਸਿੰਘ ਲੱਖੀ, ਪਰਮਜੀਤ ਸਿੰਘ ਢੀਂਡਸਾ, ਸਤਨਾਮ ਸਿੰਘ ਚੌਹਾਨ, ਅਮਰਜੀਤ ਸਿੰਘ ਸ਼ਿੰਗਾਰੀ, ਪ੍ਰੀਤਮ ਸਿੰਘ ਬਿੱਟਾ, ਸੁਖਵਿੰਦਰ ਸਿੰਘ ਕਲੇਰ, ਸੁਰਿੰਦਰ ਸਿੰਘ ਦਿਓੜਾ, ਜਸਵੰਤ ਸਿੰਘ ਸ਼ਿੰਗਾਰੀ, ਬੂਟਾ ਸਿੰਘ ਮਠਾੜੂ, ਕੁਲਦੀਪ ਸਿੰਘ ਮਿਓਂ, ਧਰਮਿੰਦਰ ਸਿੰਘ, ਅਵਤਾਰ ਸਿੰਘ ਕੂਲਿੰਗ ਵਾਲੇ, ਪ੍ਰਗਟ ਸਿੰਘ, ਰਣਜੀਤ ਸਿੰਘ ਜਗਦੇਵ, ਇੰਦਰਪਾਲ ਸਿੰਘ ਸ਼ਿੰਗਾਰੀ,ਸਾਹਿਬ ਪ੍ਰੀਤ ਸਿੰਘ, ਪ੍ਰੀਤ ਸ਼ਿੰਗਾਰੀ
ਅਤੇ ਹੋਰ ਮੈਂਬਰ ਅਤੇ ਆਹੁਦੇਦਾਰ ਹਾਜ਼ਰ ਸਨ।
Get all latest content delivered to your email a few times a month.