IMG-LOGO
ਹੋਮ ਪੰਜਾਬ: ਸਾਢੇ 3 ਕਿੱਲੋ ਅਫ਼ੀਮ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀ...

ਸਾਢੇ 3 ਕਿੱਲੋ ਅਫ਼ੀਮ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀ ਕਾਬੂ

Admin User - Jul 31, 2020 05:34 PM
IMG

ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਦੀਆ ਹਦਾਇਤਾ ਮੁਤਾਬਿਕ ਨਸਾਂ ਸਮੱਗਲਰਾ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਵਜੀਰ ਸਿੰਘ ਖਹਿਰਾ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਸ਼.ਭ.ਸ. ਨਗਰ ਜੀ ਦੇ ਦਿਸਾਂ ਨਿਰਦੇਸਾਂ ਅਨੁਸਾਰ ਸੀ.ਆਈ.ਏ. ਸਟਾਫ ਨਵਾਂਸ਼ਹਿਰ ਵੱਲੋਂ 03 ਕਿਲੋ 600 ਗ੍ਰਾਮ ਅਫੀਮ ਅਤੇ 150 ਨਸ਼ੀਲੀਆਂ ਗੋਲੀਆ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧ ਵਿਚ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਵੱਲੋਂ ਜਾਰੀ ਇਕ ਪ੍ਰੈਸ ਨੋਟ ਰਾਹੀਂ ਸ਼੍ਰੀ ਵਜੀਰ ਸਿੰਘ ਖਹਿਰਾ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਨੇ ਹੋਰ ਜਾਣਜਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਪਲਵਿੰਦਰ ਸਿੰਘ ਸੀ.ਆਈ.ਏ. ਸਟਾਫ ਸਮੇਤ ਪੁਲਿਸ ਪਾਰਟੀa ਵੱਲੋਂ ਬਾਹੱਦ ਬਾਈਪਾਸ ਪਿੰਡ ਮਹਾਲੋਂ ਤੋ ਇੱਕ ਕੈਂਟਰ ਨੰਬਰੀ ਫਭ 10 ਘਖ 5530 ਸਮੇਤ ਰਣਜੀਤ ਸਿੰਘ, ਹਰਵਿੰਦਰ ਸਿੰਘ ਉਰਫ ਨੀਨੂ ਪੁੱਤਰਾਨ ਰਾਜ ਸਿੰਘ ਵਾਸੀਆਨ ਪਿੰਡ ਛੰਦੜਾ ਥਾਣਾ ਕੂਮਕਲਾਂ ਜਿਲ੍ਹਾ ਲੁਧਿਆਣਾ, ਗੁਰਪ੍ਰੀਤ ਸਿੰਘ ਉਰਫ ਮੰਗੂ ਪੁੱਤਰ ਭਗਵੰਤ ਸਿੰਘ ਵਾਸੀ ਵਾਰਡ ਨੰ: 04 ਘੜਾਮਾ ਪੱਤੀ ਸਮਾਣਾ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਅਤੇ ਹਰਿੰਦਰ ਸਿੰਘ ਉਰਫ ਹਿੰਦ ਪੁੱਤਰ ਹਰਜੀਤ ਸਿੰਘ ਵਾਸੀ ਬੋਪਾਰਾਏ ਕਲਾਂ ਥਾਣਾ ਰਾਮ ਤੀਰਥ ਜਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਸ੍ਰੀ ਹਰਨੀਲ ਸਿੰਘ ਫਫਸ਼ ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਸਹਿਰ ਦੀ ਹਾਜਰੀ ਵਿਚ ਤਲਾਸ਼ੀ ਕਰਨ ਤੇ ਕੈਂਟਰ ਦੇ ਟੂਲ ਬੋਕਸ ਵਿਚੋ 03 ਕਿਲੋ 500 ਗ੍ਰਾਮ ਅਫੀਮ,ਹਰਿੰਦਰ ਸਿੰਘ ਉਰਫ ਹਿੰਦ ਉਕਤ ਪਾਸੋ 100 ਗ੍ਰਾਮ ਅਫੀਮ ਅਤੇ ਗੁਰਪ੍ਰੀਤ ਸਿੰਘ ਉਰਫ ਮੰਗੂ ਉਕਤ ਪਾਸੋ 150 ਨਸ਼ੀਲੀਆਂ ਗੋਲੀਆ ਮਾਰਕਾ ਲੋਮੋਟਿੱਲ ਬ੍ਰਾਮਦ ਹੋਣ ਤੇ ਇਹਨਾ ਉਕਤ ਚਾਰਾ ਵਿਅਕਤੀਆ ਦੇ ਖਿਲਾਫ ਮੁਕੱਦਮਾ ਨੰਬਰ 148 ਮਿਤੀ 30-07-2020 ਜੁਰਮ 18-22-29 ਂਧਫਸ਼ ਐਕਟ 1985 ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕਰਕੇ ਮੌਕਾ ਤੇ ਗ੍ਰਿਫਤਾਰ ਕੀਤਾ।
ਗ੍ਰਿਫਤਾਰ ਕੀਤਾ ਰਣਜੀਤ ਸਿੰਘ ਜੋ ਕੈਂਟਰ ਦਾ ਅਸਲ ਮਾਲਕ ਹੈ ਆਪਣੇ ਭਰਾ ਹਰਵਿੰਦਰ ਸਿੰਘ ਉਕਤ ਨਾਲ ਪਿੱਛਲੇ ਕਾਫੀ ਸਮੇ ਤੋ ਆਪਣਾ ਉਕਤ ਨੰਬਰੀ ਕੈਂਟਰ ਭਾੜੇ ਤੇ ਚਲਾਉਦਾ ਹੈ ਜੋ ਦੋਵੇਂ ਭਰਾ ਡਰਾਇਵਰੀ ਦੀ ਆੜ ਵਿਚ ਅਫੀਮ ਸਪਲਾਈ ਕਰਨ ਦਾ ਧੰਦਾ ਕਰਦੇ ਆ ਰਹੇ ਸੀ।ਜਿਹਨਾ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਹ  ਮਿਤੀ 12/6/2020 ਨੂੰ ਲੁਧਿਆਣਾ ਤੋ ਆਪਣੇ ਉਕਤ ਨੰਬਰੀ ਕੈਂਟਰ ਤੇ ਸਾਈਕਲ ਲੱਦ ਕੇ ਤਿੰਨ ਸੁਖੀਆ (ਗੋਵਾਹਟੀ) ਨੂੰ ਗਏ ਸੀ ਲਾਕਡਾਊਨ ਹੋਣ ਕਰਕੇ ਇਹਨਾ ਨੇ ਦੋ ਗੇੜੇ ਗੋਵਾਹਟੀ ਲੋਕਲ ਲਗਾਏ ਜਿੱਥੇ ਇਹਨਾ ਨੂੰ ਗੋਵਾਹਟੀ ਵਿਖੇ ਇਹਨਾ ਨੂੰ ਇਹਨਾ ਦੇ ਜਾਣਕਾਰ ਗੁਰਪ੍ਰੀਤ ਸਿੰਘ ਅਤੇ ਹਰਿੰਦਰ ਸਿੰਘ ਉਕਤ ਮਿਲ ਗਏ ਜੋ ਰਣਜੀਤ ਸਿੰਘ ਨੇ ਗੋਵਾਹਟੀ ਤੋ ਆਪਣੇ ਪੁਰਾਣੇ ਵਾਕਿਫਕਾਰ ਅਸੋਕ ਯਾਦਵ ਜੋ ਮੂਲਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਤੋ  ਤਿੰਨ ਕਿਲੋ 500 ਗ੍ਰਾਮ ਅਫੀਮ ਲਈ ਇਹ ਅਫੀਮ ਅਸੋਕ ਯਾਦਵ ਨੇ ਰਣਜੀਤ ਸਿੰਘ ਅਤੇ ਹਰਵਿੰਦਰ ਸਿੰਘ ਉਕਤਾ ਰਾਂਹੀ ਲੁਧਿਆਣਾ ਵਿਖੇ ਸਪਲਾਈ ਕਰਨੀ ਸੀ । ਇੱਕ ਕਿਲੋ ਅਫੀਮ ਸਪਲਾਈ ਕਰਨ ਦੇ ਬਦਲੇ ਵਿਚ ਰਣਜੀਤ ਸਿੰਘ ਅਤੇ ਹਰਵਿੰਦਰ ਸਿੰਘ ਅਸੋਕ ਯਾਦਵ ਤੋ 8 ਹਜਾਰ ਰੁਪਏ ਕਿਰਾਏ ਦੇੇ ਤੌਰ ਪਰ ਵਸੂਲ ਕਰਦੇ ਸਨ। ਇਹ ਅਫੀਮ ਲੁਧਿਆਣਾ ਵਿਖੇ ਕਿਸ ਨੂੰ ਸਪਲਾਈ ਕਰਨੀ ਸੀ।ਇਸ ਬਾਰੇ ਅਸੋਕ ਯਾਦਵ ਮੌਕਾ ਪਰ ਫੋਨ ਕਰਕੇ ਰਣਜੀਤ ਸਿੰਘ ਵਗੈਰਾ ਨੂੰ ਦੱਸਦਾ ਸੀ ਗੋਵਾਹਟੀ ਤੋ ਪੰਜਾਬ ਅਮ੍ਰਿਤਸਰ ਆਪਣੇ ਘਰ ਆਉਣ ਲਈ ਹਰਿੰਦਰ ਸਿੰਘ ਨੇ ਰਣਜੀਤ ਸਿੰਘ ਤੋ ਲਿਫਟ ਲਈ ਸੀ। ਜਿਸ ਨੇ ਵੀ ਗੋਵਾਹਟੀ ਤੋ ਇੱਕ ਨਾ ਮਲੂਮ ਵਿਅਕਤੀ ਤੋ 100 ਗ੍ਰਾਮ ਅਫੀਮ 12 ਹਜਾਰ ਰੁਪਏ ਦੀ ਆਪਣੇ ਲਈ ਵੱਖਰੇ ਤੌਰ ਪਰ ਖਰੀਦ ਕੀਤੀ ਸੀ। ਜਦਕਿ ਗੁਰਪ੍ਰੀਤ ਸਿੰਘ ਉਰਫ ਮੰਗੂ ਵਾਸੀ ਸਮਾਣਾ ਉਕਤ ਜੋ ਵੀ ਟਰੱਕ ਤੇ ਡਰਾਇਵਰੀ ਕਰਦਾ ਹੈ ਦਾ ਟਰੱਕ ਗੋਵਾਹਟੀ ਵਿਖੇ ਰੋਡ ਐਕਸੀਡੈਟ ਹੋ ਗਿਆ ਸੀ।ਜਿਸ ਨੇ ਆਪਣੇ ਐਕਸੀਡੈਟ ਸੁਦਾ ਟਰੱਕ ਦਾ ਕੁੱਝ ਹਿੱਸਾ ਜਲੰਧਰ ਵਿਖੇ ਲੈ ਕੇ ਆਉਣਾ ਸੀ। ਜਿਸ ਕਰਕੇ ਗੁਰਪੀਤ ਸਿੰਘ ਨੇ ਆਪਣੇ ਐਕਸੀਡੈਟ ਸੁਦਾ ਟਰੱਕ ਦਾ ਹਿੱਸਾ ਰਣਜੀਤ ਸਿੰਘ ਉਕਤ ਦੇ ਕੈਂਟਰ ਵਿਚ ਜਲੰਧਰ ਵਿਖੇ ਪਹੁੰਚਾਉਣ ਲਈ ਲੋਡ ਕੀਤਾ ਸੀ ਅਤੇ ਆਪ ਵੀ ਲਿਫਟ ਲਈ ਸੀ। ਜਿਸ ਨੇ ਵੀ ਗੋਵਾਹਟੀ ਤੋ ਕਿਸੇ ਨਾ ਮਲੂਮ ਵਿਅਕਤੀ ਪਾਸੋ 150 ਨਸ਼ੀਲੀਆ ਗੋਲੀਆ ਮਾਰਕਾ ਲੋਮੋਟਿੱਲ ਖਰੀਦ ਕੀਤੀਆ ਸਨ । ਜੋ ਰਣਜੀਤ ਸਿੰਘ ਵਗੈਰਾ ਆਪਣੇ ਕੈਟਰ ਰਾਂਹੀ ਜਲੰਧਰ ਨੂੰ ਜਾ ਰਹੇ ਸੀ ਜਿਹਨਾ ਨੂੰ ਅਫੀਮ ਅਤੇ ਨਸ਼ੀਲੀਆ ਗੋਲੀਆ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਉਕਤ ਚਾਰਾ ਵਿਅਕਤੀਆ ਨੂੰ  ਅੱਜ ਮਾਨਯੌਗ ਅਦਾਲਤ ਵਿਚ ਪੇਸ਼ ਕਰਕੇ ਢੁਕਵਾਂ ਰਿਮਾਂਡ ਹਾਸਿਲ ਕਰਕੇ ਇਹਨਾ ਦੇ ਪਿਛੌਕੜ ਬਾਰੇ ਅਤੇ ਮੁਕੱਦਮਾ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਇਹ ਬ੍ਰਾਮਦਾ ਅਫੀਮ ਕਿਸ ਨੂੰ ਸਪਲਾਈ ਕਰਨੀ ਸੀ ਤੇ ਅਫੀਮ ਦੇਣ ਵਾਲੇ ਅਸੋਕ ਯਾਦਵ ਦਾ ਪੂਰਾ ਪਤਾ ਕੀ ਹੈ ।ਇਸ ਧੰਦੇ ਵਿਚ ਹੋਰ ਕਿਹੜਾ ਕਿਹੜਾ ਵਿਅਕਤੀ ਉਹਨਾ ਨਾਲ ਜੁੜਿਆ ਹੋਇਆ ਹੈ। ਜੋ ਪੁੱਛਗਿਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.