IMG-LOGO
ਹੋਮ ਪੰਜਾਬ: ਪਟਿਆਲਾ ਹਿੰਸਾ ਭੜਕਾਉਣ ਚ ਸਾਜ਼ਿਸ਼ ਰਚਣ ਵਾਲਾ ਪਰਵਾਨਾ ਪੁਲਸ ਵੱਲੋਂ...

ਪਟਿਆਲਾ ਹਿੰਸਾ ਭੜਕਾਉਣ ਚ ਸਾਜ਼ਿਸ਼ ਰਚਣ ਵਾਲਾ ਪਰਵਾਨਾ ਪੁਲਸ ਵੱਲੋਂ ਗ੍ਰਿਫ਼ਤਾਰ :-ਪੜ੍ਹੋ ਪੂਰੀ ਖ਼ਬਰ

Admin User - Apr 30, 2022 08:19 PM
IMG

ਸੂਤਰਾਂ ਦੇ ਹਵਾਲੇ ਨਾਲ ਇਹ ਵੱਡੀ ਖ਼ਬਰ ਹੈ ਕਿ ਬਰਜਿੰਦਰ ਸਿੰਘ ਪਰਵਾਨਾ ਨੂੰ ਪਟਿਆਲਾ ਝੜਪ ਮਾਮਲੇ 'ਚ ਪੁਲਿਸ ਨੇ ਪਟਿਆਲਾ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਟਿਆਲਾ 'ਚ ਦੋ ਜਥੇਬੰਦੀਆਂ ਦੀ ਝੜਪ ਤੋਂ ਬਾਅਦ ਸ਼ਹਿਰ ਤੋਂ ਬਾਹਰ ਨਿਕਲੇ ਬਰਜਿੰਦਰ ਪਰਵਾਨਾ ਦੋ ਨੌਜਵਾਨਾਂ ਨਾਲ ਮੋਟਰਸਾਈਕਲ 'ਤੇ ਸ਼ਹਿਰ ਛੱਡ ਕੇ ਭੱਜ ਗਏ ਸਨ। ਦੱਸ ਦੇਈਏ ਕਿ ਅੱਜ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਬਰਜਿੰਦਰ ਪਰਵਾਨਾ ਨੂੰ ਪਟਿਆਲਾ ਹਿੰਸਾ ਮਾਮਲੇ ਵਿੱਚ ਇਸ ਹਿੰਸਾ ਦਾ ਮਾਸਟਰ ਮਾਈਂਡ ਦੱਸਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪਰਵਾਨਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਨੂੰ ਪਟਿਆਲਾ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪਟਿਆਲਾ ਸ਼ਹਿਰ 'ਚ ਦੋ ਗੁੱਟਾਂ 'ਚ ਝੜਪ ਹੋ ਗਈ। ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਸ ਫੋਰਸ ਨੂੰ ਤਇਨਾਤ ਕੀਤਾ ਗਿਆ। ਇਸ ਦੌਰਾਨ ਪੁਲਸ ਨੂੰ ਹਵਾਈ ਫਾਇਰ ਵੀ ਕਰਨੇ ਪਏ। ਹਿੰਸਾ ਮਗਰੋਂ ਪੁਲਿਸ ਨੇ ਸ਼ਹਿਰ 'ਚ ਕਰਫ਼ਿਊ ਲਾ ਦਿੱਤਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.