IMG-LOGO
ਹੋਮ ਪੰਜਾਬ: CM ਭਗਵੰਤ ਮਾਨ ਦੇ ਜੱਦੀ ਹਲਕੇ ਚ RICELA ਗਰੁੱਪ ਦੇ...

CM ਭਗਵੰਤ ਮਾਨ ਦੇ ਜੱਦੀ ਹਲਕੇ ਚ RICELA ਗਰੁੱਪ ਦੇ ਮਾਲਕਾਂ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ :- ਪੜ੍ਹੋ ਕੀ ਹੈ ਪੂਰਾ ਮਾਮਲਾ ?

Admin User - Mar 31, 2022 11:04 PM
IMG


ਸੰਗਰੂਰ :- 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ  ,ਇਹ ਪ੍ਰਚੱਲਤ ਪੁਰਾਤਨ ਕਹਾਵਤ  ਉਸ ਵੇਲੇ ਸਿੱਧ ਹੋਈ ,ਜਦੋਂ  12 ਸਾਲਾਂ ਤੋਂ ਇਨਸਾਫ਼ ਲੈਣ ਲਈ ਦਰ ਦਰ ਦੀਆਂ ਠੋਕਰਾਂ  ਖਾਣ ਤੋਂ ਬਾਅਦ  AAP ਦੀ ਸਰਕਾਰ ਹੋਂਦ ਚ ਆਉਣ   ਤੇ  ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ ਤੇ   ਇਨਸਾਫ ਮਿਲਣ ਦੀ  ਆਸ ਬੱਝੀ  । 

ਇਹ ਮਾਮਲਾ  ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਵਿਧਾਨ ਸਭਾ ਹਲਕਾ ਧੂਰੀ  ਦਾ ਹੈ  ,ਜਿੱਥੇ  12 ਵਰ੍ਹੇ ਪਹਿਲਾਂ  AP ਸੌਲਵਿਕਸ  ਕੰਪਨੀ ਤੇ ਆਰ ਕੇ ਕੈਮੀਕਲਜ਼  ਪ੍ਰਾੲੀਵੇਟ ਲਿਮਟਿਡ  ਚ ਵੱਡਾ ਘਪਲਾ ਹੋਇਆ  ਤੇ ਇੱਥੋਂ ਤੱਕ ਕਿ  1 ਡਾਇਰੈਕਟਰ ਦਾ ਹਿੰਸਾ ਖਤਮ ਕਰਨ ਲਈ ਤਾਣਾ ਬਾਣਾ ਬੁਣ ਦਿੱਤਾ  । ਜਦੋਂ ਡਾਇਰੈਕਟਰ ਅਰੁਨ ਕੁਮਾਰ  ਤੇ ਉਸ ਦੇ ਪਰਿਵਾਰ ਵੱਲੋਂ  ਇਸ ਦਾ ਵਿਰੋਧ ਕੀਤਾ ਗਿਆ ਤੇ ਇਨਸਾਫ਼ ਲੈਣ ਲਈ   ਉੱਚ ਅਧਿਕਾਰੀਆਂ ਦੇ ਦਰਵਾਜ਼ੇ ਖੜਕਾਉਣੇ ਸ਼ੁਰੂ ਕੀਤੇ ਤਾਂ  ਕੰਪਨੀ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਚੁੱਕੇ    ਪ੍ਰਸ਼ੋਤਮ ਦਾਸ ,ਅਸਰੂ ਦਾਸ ਸ਼ਰਮਾ ਬਗੈਰਾ ਨੇ ਪਹਿਲਾਂ ਪੰਚਾਇਤਾਂ ਚ ਰਾਜੀਨਾਵੇਂ ਕਰਕੇ ਝੂਠੇ ਚੈੱਕ ਦਿੱਤੇ  ਤੇ ਫਿਰ   12 ਸਾਲਾਂ ਦੇ ਸਮੇਂ ਦੌਰਾਨ ਹੋਂਦ ਚ ਆਈਆਂ  ਸ਼੍ਰੋਮਣੀ ਅਕਾਲੀ ਦਲ ਤੇ  ਕਾਂਗਰਸ ਦੀਆਂ ਸਰਕਾਰਾਂ  ਰਾਹੀਂ ਉਲਟਾ  ਪੁਲੀਸ ਤੋਂ  ਝੂਠੇ   ਮੁਕੱਦਮੇ ਦਰਜ ਪੀੜਤਾਂ ਤੇ ਹੀ ਕਰਵਾ ਦਿੱਤੇ  । ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹਾਂ ਚ ਵੀ ਜਾਣਾ ਪਿਆ  । ਇਹ ਦੁੱਖ ਭਰੀ ਕਹਾਣੀ  ਪੀੜਤ  ਭਵਨ ਗੋਇਲ ਨੇ  ਪੱਤਰਕਾਰਾਂ ਨੂੰ ਹੱਡਬੀਤੀ ਦੱਸਦਿਆਂ ਕਿਹਾ ਕਿ ਕਈ ਵਾਰ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਸਨ ਕਿਉਂਕਿ  ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ  ਪਾਸ ਵੀ ਜਾਂਦੇ ਸਨ ਤੇ ਇਸੇ ਕਾਰਨ ਸਾਨੂੰ ਪੁਲੀਸ  ਤੰਗ ਵੀ ਕਰਦੀ ਰਹਿੰਦੀ ਸੀ  । ਓਸ ਨੇ ਕਿਹਾ ਕਿ  ਮੈਨੂੰ ਆਸ ਹੈ  ਕੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਲਈ ਆਮ ਆਦਮੀ ਪਾਰਟੀ ਦੀ ਸੁਣੀ ਜਾਵੇਗੀ  ਅਤੇ ਜਲਦੀ ਹੀ aap ਦੀ ਸਰਕਾਰ  ਦੀ ਪੁਲੀਸ  ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ  ਜੇਲ੍ਹ ਚ ਬੰਦ ਕਰੇਗੀ  ॥  ਭਵਨ ਕੁਮਾਰ ਨੇ   

ਦੱਸਦਈਏ ਕਿ  ਪੁਲੀਸ ਜ਼ਿਲ੍ਹਾ ਸੰਗਰੂਰ ਦੇ ਧੂਰੀ ਪੁਲੀਸ ਥਾਣੇ ਚ    ਪੀਡ਼ਤ ਭਵਨ ਗੋਇਲ ਦੀ ਸ਼ਿਕਾਇਤ ਤੇ  ਕਰੋੜਾਂ ਦੀ ਠੱਗੀ ਤੇ ਜਾਅਲਸਾਜ਼ੀ  ਕਰਨ ਦੇ ਮਾਮਲੇ ਵਿਚ  6 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ ਹੈ  ।   ਭਾਰਤੀ ਦੰਡਾਵਲੀ ਦੀ ਧਾਰਾ  420/467/468 /341/323/406/506 ਤਹਿਤ  ਦੋਸ਼ੀਆਨ ਪ੍ਰਸ਼ੋਤਮ ਦਾਸ ਪੁੱਤਰ ਜਗਨਨਾਥ  , ਅੱਛਰੂ ਰਾਮ ਸ਼ਰਮਾ ਪੁੱਤਰ ਕਰਮ ਚੰਦ ਸ਼ਰਮਾ ,ਵਿਜੇ ਕੁਮਾਰ ਗੋਇਲ ਪੁੱਤਰ ਪਿਆਰੇ ਲਾਲ  , ਸਾਰੇ ਵਾਸੀ ਧੂਰੀ   ਤੇ  ਪੁਨੀਤ ਗੋਇਲ ,ਵਿਸ਼ਾਲ ਗੋਇਲ  ,ਤਰਸੇਮ ਲਾਲ  ਵਿਰੁੱਧ    ਮੁਕੱਦਮਾ ਦਰਜ ਕੀਤਾ ਗਿਆ ਹੈ  ।  ਇਹ ਵੀ ਦੱਸਣਾ ਹੋਵੇਗਾ ਕਿ ਹੁਣ  ਉਕਤ  ਵਿਅਕਤੀਆਂ ਵੱਲੋਂ ਹੁਣ  ਆਪਣਾ ਬਿਜਨਸ   ਰਾਈਸੀਲਾ ਗਰੁੱਪ  ਧੂਰੀ   ਦੇ ਨਾਂ ਤੇ ਚਲਾਇਆ ਜਾ ਰਿਹਾ ਹੈ  ॥ Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.