IMG-LOGO
ਹੋਮ ਪੰਜਾਬ: ਵੱਡੀ ਖ਼ਬਰ:-ਲੁਧਿਆਣਾ ਗੈਂਗ ਰੇਪ ਕੇਸ ਦੇ ਮੁਲਜ਼ਮ ਅਦਾਲਤ ਵੱਲੋਂ ਦੋਸ਼ੀ...

ਵੱਡੀ ਖ਼ਬਰ:-ਲੁਧਿਆਣਾ ਗੈਂਗ ਰੇਪ ਕੇਸ ਦੇ ਮੁਲਜ਼ਮ ਅਦਾਲਤ ਵੱਲੋਂ ਦੋਸ਼ੀ ਕਰਾਰ - SSP ਜਗਰਾਉਂ ਨੇ ਪੜ੍ਹੋ ਕੀ ਕੀਤਾ ਖੁਲਾਸਾ ?

Admin User - Feb 28, 2022 09:16 PM
IMG


ਲੁਧਿਆਣਾ, 28 ਫਰਵਰੀ (ਗੁਰਸੇਵਕ ਮਿੱਠਾ) - ਡਾ. ਪਾਟਿਲ ਕੇਤਨ ਬਲੀਰਾਮ, ਆਈ.ਪੀ.ਐਸ., ਐਸ.ਐਸ.ਪੀ. ਲੁਧਿਆਣਾ ਦਿਹਾਤੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 09-02-2019 ਨੂੰ ਇੱਕ ਪੀੜਤ ਔਰਤ ਨੇ ਲੁਧਿਆਣਾ ਦਿਹਾਤੀ ਪੁਲਿਸ ਨੂੰ ਰਿਪੋਰਟ ਦਿੱਤੀ ਸੀ ਕਿ ਉਹ ਆਪਣੇ ਦੋਸਤ ਨਾਲ ਕਾਰ ਵਿੱਚ ਲੁਧਿਆਣਾ ਤੋਂ ਪਿੰਡ ਈਸੇਵਾਲ ਵੱਲ ਜਾ ਰਹੀ ਸੀ, ਜਦੋਂ ਚੰਗਨਾ ਨੇੜੇ ਨਹਿਰ ਦੇ ਪੁਲ ਕੋਲ ਇਕ ਮੋਟਰ ਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਚਲਦੀ ਕਾਰ ਦਾ ਇੱਟ ਨਾਲ ਸ਼ੀਸਾ ਤੋੜ ਕੇ ਕਾਰ ਨੂੰ ਰੋਕ ਲਿਆ ਗਿਆ ਅਤੇ ਪੀੜਤ ਨੂੰ ਇਕ ਖਾਲੀ ਪਲਾਟ ਵਿੱਚ ਲੈ ਗਏ। ਉਨ੍ਹਾਂ ਓਥੇ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਲਿਆ ਅਤੇ ਪੀੜਤਾ ਨਾਲ ਸਮੂਹਿਕ ਬਲਾਤਕਾਰ ਕੀਤਾ।

ਸਮੂਹਿਕ ਬਲਾਤਕਾਰ ਤੋਂ ਬਾਅਦ ਉਨ੍ਹਾਂ ਉਸ ਦੇ ਦੋਸਤ ਤੋਂ ਫੋਨ ਰਾਹੀਂ 1 ਲੱਖ ਰੁਪਏ ਦੀ ਫਿਰੌਤੀ ਦੀ ਵੀ ਮੰਗ ਕੀਤੀ। ਇਸ ਸਬੰਧੀ ਥਾਣਾ ਦਾਖਾ ਵਿਖੇ ਆਈ.ਪੀ.ਸੀ ਦਾ ਧਾਰਾ 376-ਡੀ, 342 ਤੇ 384 ਤਹਿਤ ਐਫ.ਆਈ.ਆਰ ਨੰਬਰ 17 ਮਿਤੀ 10-02-2019 ਦਰਜ ਕੀਤੀ ਗਈ ਸੀ। ਤਫ਼ਤੀਸ਼ ਤਤਕਾਲੀ ਡੀ.ਐਸ.ਪੀ. ਦਾਖਾ ਹਰਕਮਲ ਕੌਰ ਪੀ.ਪੀ.ਐਸ. ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਸੀ। ਪੂਰੀ ਜਾਂਚ ਦੀ ਨਿਗਰਾਨੀ ਵੀ. ਨੀਰਜਾ ਆਈ.ਪੀ.ਐਸ. ਏ.ਡੀ.ਜੀ.ਪੀ., ਐਨ.ਆਰ.ਆਈ. ਵਿੰਗ, ਪੰਜਾਬ ਦੁਆਰਾ ਕੀਤੀ ਗਈ ਸੀ।

ਤਫਤੀਸ਼ ਦੌਰਾਨ ਧਾਰਾ 364-ਏ, 354-ਬੀ, 379-ਬੀ, 397 ਆਈ.ਪੀ.ਸੀ. ਅਤੇ 66-ਈ ਆਈ.ਟੀ. ਐਕਟ ਜੋੜਿਆ ਗਿਆ ਅਤੇ ਡੀ.ਆਈ.ਜੀ. ਲੁਧਿਆਣਾ ਰੇਂਜ ਰਣਬੀਰ ਸਿੰਘ ਖਟੜਾ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ 3 ਦਿਨਾਂ ਵਿੱਚ ਸਾਰੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਨਾਮ ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਜਸਪਾਲ ਬਾਂਗੜ ਜ਼ਿਲ੍ਹਾ ਲੁਧਿਆਣਾ, ਸਾਦਿਕ ਅਲੀ ਉਰਫ ਸਾਦਿਕ ਪੁੱਤਰ ਅਬਦੁਲ ਖ਼ਾਨ ਵਾਸੀ ਰਿੰਪਾ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਸੈਫ ਅਲੀ ਪੁੱਤਰ ਈਸਾ ਅਲੀ ਵਾਸੀ ਭੱਦਰ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਹੁਣ ਪਿੰਡ ਪੱਦੀ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ, ਅਜੈ ਉਰਫ ਬ੍ਰਿਜਨੰਦਨ ਪੁੱਤਰ ਰਮਾਕਾਂਤ ਵਾਸੀ ਡੁਬੇਪਰਨਵਤਰਾ ਥਾਣਾ ਪਾਰਸਪੁਰ ਜ਼ਿਲਾ ਗੋਂਡਾ ਉੱਤਰ ਪ੍ਰਦੇਸ਼ ਹੁਣ ਪਿੰਡ ਜੱਸੜ ਪੱਦੀ ਥਾਣਾ ਡੇਹਲੋਂ ਜ਼ਿਲਾ ਲੁਧਿਆਣਾ, ਲਿਆਕਤ ਅਲੀ ਪੁੱਤਰ ਸ਼ੰਭੂਦੀਨ ਵਾਸੀ ਨਿਊ ਗੁੱਜਰ ਬਸਤੀ ਚਾਂਗਰਾਂ ਥਾਣਾ ਕਠੂਆ ਜ਼ਿਲਾ ਕਠੂਆ, ਜੰਮੂ-ਕਸ਼ਮੀਰ ਅਤੇ ਸੁਰਮੂ ਪੁੱਤਰ ਰੋਸ਼ਨਦੀਨ ਵਾਸੀ ਖਾਨਪੁਰ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ।

ਫੋਰੈਂਸਿਕ ਤੌਰ 'ਤੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ, 40 ਦਿਨਾਂ ਵਿਚ ਪੂਰੀ ਜਾਂਚ ਪੂਰੀ ਕੀਤੀ ਗਈ ਅਤੇ ਚਲਾਨ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਨੇ ਪਹਿਲਾਂ ਵੀ ਕਈ ਪੀੜਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਪਰ ਕਿਸੇ ਵੀ ਪੀੜ੍ਹਤ ਵੱਲੋਂ ਮਾਮਲਾ  ਪੁਲਸ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ.

ਉਕਤ ਕੇਸ ਦੀ ਸੁਣਵਾਈ ਤੋਂ ਬਾਅਦ, ਸ਼੍ਰੀਮਤੀ ਰਸ਼ਮੀ ਸ਼ਰਮਾ ਵਧੀਕ ਸੈਸ਼ਨ ਜੱਜ, ਲੁਧਿਆਣਾ ਦੀ ਮਾਣਯੋਗ ਅਦਾਲਤ ਨੇ ਮਿਤੀ 28-02-2022 ਨੂੰ ਸਾਰੇ ਛੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਨਯੋਗ ਅਦਾਲਤ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਮਿਤੀ 04-03-2022 ਨੂੰ ਸਜ਼ਾ ਸੁਣਾਈ ਜਾਵੇਗੀ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.