ਤਾਜਾ ਖਬਰਾਂ
ਮੋਗਾ:- (ਹਰਪਾਲ ਸਹਾਰਨ )-ਮੋਗਾ ਜ਼ਿਲ੍ਹੇ ਵਿੱਚ ਬਾਘਾ ਪੁਰਾਣਾ ਕਸਬੇ ਚ ਕੋਟਕਪੂਰਾ ਰੋਡ ਤੇ ਇੱਕ ਦੁਕਾਨ ਵਿੱਚ ਉਸ ਸਮੇਂ ਧਮਾਕਾ ਹੋ ਗਿਆ ,ਜਦੋਂ ਕੋਰੀਅਰ ਦੀ ਸਪਲਾਈ ਕਰਨ ਵਾਲਾ ਲੜਕਾ ਫੋਟੋਕਾਪੀ ਕਰਵਾ ਰਿਹਾ ਸੀ । ਸੂਤਰਾਂ ਦੇ ਹਵਾਲੇ ਨਾਲ ਮਿਲੀ ਖ਼ਬਰ ਅਨੁਸਾਰ ਕੋਰੀਅਰ ਵਾਲਾ ਲੜਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ,ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪਰ ਇਸ ਬਾਰੇ ਅਜੇ ਕਿਸੇ ਨੂੰ ਵੀ ਕੁਝ ਨਹੀਂ ਦੱਸਿਆ ਜਾ ਰਿਹਾ । ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਬਹੁਤ ਵੱਡਾ ਸੀ । ਪਤਾ ਲੱਗਾ ਹੈ ਕਿ ਮੋਗਾ ਤੋਂ ਨਿਹਾਲ ਸਿੰਘ ਵਾਲਾ ਲਈ ਕੋਰੀਅਰ ਦੀ ਵੰਡ ਕਰਨ ਨੂੰ ਆਮ ਵਾਂਗ ਇਹ ਵਿਅਕਤੀ ਜਦੋਂ ਰਸਤੇ ਵਿੱਚ ਬਾਘਾ ਪੁਰਾਣਾ ਦੀ ਵੰਡ ਲਈ ਤਿੰਨ ਕੋਰੀਅਰ ਲਿਫਾਫਿਆਂ ਨੂੰ ਫੋਟੋਕਾਪੀ ਕਰਵਾਉਣ ਲੱਗਾ ਸੀ ਤਾਂ ਉਨ੍ਹਾਂ ਵਿੱਚੋਂ ਇੱਕ ਲਿਫਾਫੇ ਚੋਂ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ ।
ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਵੀ ਮੋਗਾ ਵਿਖੇ ਇੱਕ ਕੋਰੀਅਰ ਲਿਫਾਫੇ ਚ ਬੰਬ ਫੁੱਟਿਆ ਸੀ । ਉਸ ਦੇ ਦੋਸ਼ੀਆਂ ਨੂੰ ਪੁਲਿਸ ਨੇ ਬੜੀ ਬਰੀਕੀ ਨਾਲ ਜਾਂਚ ਕਰਕੇ ਗ੍ਰਿਫਤਾਰ ਕਰ ਲਿਆ ਸੀ ।
Share:
Get all latest content delivered to your email a few times a month.