ਲਾਇਨਜ਼ ਕਲੱਬ ਰਾਏਕੋਟ ਦੇ ਨਵੀਨ ਗਰਗ ਬਣੇ ਪ੍ਰਧਾਨ
ਰਾਏਕੋਟ, 30 ਜੂਨ ਗੁਰਭਿੰਦਰ ਗੁਰੀ : ਲਾਇਨਜ਼ ਕਲੱਬ ਰਾਏਕੋਟ ਵੱਲੋਂ ਲਾਇਨਜ਼ ਭਵਨ ਵਿਖੇ ਇੱਕ ਸਾਦਾ 'ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾ ਕੇ ਨਵੀਨ ਗਰਗ ਨੂੰ ਸਰਬਸੰਮਤੀ ਨਾਲ ਦੋ ਸਾਲ ਲਈ ਪ੍ਰਧਾਨ ਚੁਣਿਆ ਗਿਆ ਹੈ, ਜਦੋਂ ਦੀਪਕ ਜੈਨ ਨੂੰ ਸਕੱਤਰ ਅਤੇ ਕਪਿਲ ਗਰਗ ਨੂੰ ਖਜਾਨਚੀ ਬਣਾਇਆ ਗਿਆ।
ਇਸ ਮੌਕੇ ਨਵੇਂ ਚੁਣੇ ਪ੍ਰਧਾਨ ਨਵੀਨ ਗਰਗ ਨੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੋ ਉਸ ਨੂੰ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਇਸ ਮੌਕੇ ਸਾਬਕਾ ਪ੍ਰਧਾਨ ਰਮਨੀਕ ਦਿਓਲ ਅਤੇ ਸਕੱਤਰ ਸੰਦੀਪ ਸ਼ਰਮਾਂ ਨੇ ਆਪਣੇ ਕਾਰਜਕਾਲ ਕੀਤੇ ਗਏ ਕੰਮਾਂ ਬਾਰੇ ਚਾਨਣਾਂ ਪਾਉਂਦੇ ਹੋਏ ਦੱਸਿਆ ਕਿ 51 ਲੋਕ ਭਲਾਈ ਦੇ ਕੈਂਪ ਲਗਾਏ ਗਏ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ, ਜਿਸ ਲਈ ਉਹ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹਨ ਅਤੇ ਨਵੇਂ ਚੁਣੇ ਪ੍ਰਧਾਨ ਨਵੀਨ ਗਰਗ, ਸਕੱਤਰ ਦੀਪਕ ਜੈਨ, ਖਜਾਨਚੀ ਕਪਿਲ ਗਰਗ ਨੂੰ ਵਧਾਈ ਦਿੱਤੀ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਨਵੀਨ ਗਰਗ, ਸਕੱਤਰ ਦੀਪਕ ਜੈਨ, ਖਜਾਨਚੀ ਕਪਿਲ ਗਰਗ ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮਾਜ ਸੇਵੀ ਹੀਰਾ ਲਾਲ ਬਾਂਸਲ, ਡਾ. ਸਵਰਨ ਸਿੰਘ ਸੰਧੂ, ਕੇ.ਕੇ. ਸ਼ਰਮਾਂ, ਅਮਿਤ ਪਾਸੀ, ਪਵਨ ਕੁਮਾਰ, ਡਾ. ਦੁਰਗੇਸ਼ ਸ਼ਰਮਾਂ, ਕੁਲਵੰਤ ਸਿੰਘ, ਡਾ ਵਿਸਾਲ ਜੈਨ, ਮੀਨੂ ਜੈਨ, ਮੁਕੇਸ਼ ਗੁਪਤਾ, ਡਾ. ਨਰੇਸ਼ ਗੋਇਲ, ਮਨੋਜ ਜੈਨ, ਸੁਸ਼ੀਲ ਕੁਮਾਰ, ਬੀਆਰ ਸ਼ਰਮਾਂ, ਸੁਭਾਸ਼ ਪਾਸੀ, ਬਲਦੇਵ ਖੁਰਾਣਾ, ਕ੍ਰਿਸ਼ਨ ਕੁਮਾਰ, ਬਿਕਰਮਜੀਤ ਬਾਂਸਲ, ਮੋਹਤ ਗੁਪਤਾ, ਰਾਜਿੰਦਰ ਗੋਇਲ ਆਦਿ ਹਾਜ਼ਰ ਸਨ।
ਫੋਟੋ ਫਾਇਲ : 30ਰਾਏਕੋਟ02