IMG-LOGO
ਹੋਮ ਪੰਜਾਬ: ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਰੰਭ ਕਰਵਾਇਆ ਪਿੰਡ...

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਰੰਭ ਕਰਵਾਇਆ ਪਿੰਡ ਕੁੰਭਡ਼ਾ ਦੀ ਭਗਤ ਰਵਿਦਾਸ ਧਰਮਸ਼ਾਲਾ ਦਾ ਕੰਮ

Admin User - Oct 31, 2021 06:48 PM
IMG

ਮੁਹਾਲੀ : ਸਾਬਕਾ ਸਿਹਤ ਮੰਤਰੀ ਅਤੇ ਮੌਜੂਦਾ ਹਲਕਾ ਵਿਧਾਇਕ ਮੁਹਾਲੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਕੁੰਭੜਾ ਵਿਖੇ ਭਗਤ ਰਵਿਦਾਸ ਧਰਮਸ਼ਾਲਾ ਦੀ ਰੈਨੋਵੇਸ਼ਨ ਅਤੇ ਰਿਪੇਅਰ ਦਾ ਕੰਮ ਆਰੰਭ ਕਰਵਾਇਆ। ਕੰਮ ਆਰੰਭ ਕਰਵਾਉਣ ਤੋਂ ਪਹਿਲਾਂ ਇਥੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


ਇਸ ਮੌਕੇ ਬੋਲਦਿਆਂ ਸਾਬਕਾ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਸਿੱਧੂ ਨੇ ਕਿਹਾ ਕਿ  ਪੂਰੇ ਮੁਹਾਲੀ ਵਿਚ ਨਗਰ ਨਿਗਮ ਵੱਲੋਂ ਵਿਕਾਸ ਕਾਰਜ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ  ਅਤੇ ਵਿਰੋਧੀਆਂ ਦੇ ਵਾਰਡਾਂ ਵਿਚ ਵੀ ਵਿਕਾਸ ਕਾਰਜ ਬਿਨਾਂ ਵਿਤਕਰੇ ਤੋਂ ਕਰਵਾਏ ਜਾ ਰਹੇ ਹਨ ਜਿਸ ਦੀ ਮਿਸਾਲ ਪਿੰਡ ਕੁੰਭਡ਼ਾ ਦਾ ਇਹ ਵਿਰੋਧੀ ਕੌਂਸਲਰ ਦੇ ਖੇਤਰ ਦਾ  ਕੰਮ ਹੈ ਜਿਸ ਨੂੰ ਅੱਜ ਉਨ੍ਹਾਂ ਨੇ ਆਰੰਭ ਕਰਵਾਇਆ  ਹੈ। 


ਸਾਬਕਾ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਪਿੰਡ ਕੁੰਭੜਾ ਵਿਚ ਪਹਿਲਾਂ ਵੀ ਉਨ੍ਹਾਂ ਵੱਲੋਂ ਕਈ ਵਿਕਾਸ ਕਾਰਜ ਕਰਵਾਏ ਗਏ ਹਨ  ਅਤੇ ਅੱਗੇ ਵੀ ਇੱਥੋਂ ਦੇ ਲੋਕਾਂ ਦੀਆਂ ਲੋੜਾਂ ਅਤੇ ਸਲਾਹ ਮਸ਼ਵਰੇ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਦੇ ਕੰਮ ਉੱਤੇ ਲਗਪਗ ਪੰਦਰਾਂ ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।


ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ  ਸਿਹਤ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਲਗਾਤਾਰ ਵਿਕਾਸ ਕਾਰਜ ਕਰਨ ਵਿਚ ਸਮਰੱਥ ਹੋਈ ਹੈ ਕਿਉਂਕਿ ਵਿਧਾਇਕ ਸਿੱਧੂ ਖ਼ੁਦ ਨਿੱਜੀ ਉਪਰਾਲੇ ਕਰਕੇ ਨਾ ਸਿਰਫ਼ ਸਰਕਾਰ ਤੋਂ ਨਗਰ ਨਿਗਮ ਨੂੰ ਗ੍ਰਾਟਾਂ ਦੁਆ ਰਹੇ ਹਨ ਸਗੋਂ ਨਗਰ ਨਿਗਮ ਦੇ ਹੋਰਨਾਂ ਵਿਭਾਗਾਂ ਵੱਲ ਪਏ ਬਕਾਏ ਵੀ ਦੁਆ ਰਹੇ ਹਨ ਜੋ ਕਿ ਕਰੋੜਾਂ ਵਿੱਚ ਹਨ।


ਉਨ੍ਹਾਂ ਕਿਹਾ ਕਿ ਹਾਲ ਇਹ ਹੋ ਚੁੱਕਿਆ ਹੈ ਕਿ ਵਿਰੋਧੀ ਧਿਰ ਕੋਲ ਇੰਨੇ ਵੱਡੇ ਪੱਧਰ ਤੇ ਹੋ ਰਹੇ ਵਿਕਾਸ ਕਾਰਜਾਂ ਦਾ ਕੋਈ ਜਵਾਬ ਨਹੀਂ ਹੈ ਇਸ ਲਈ ਬੁਖਲਾਹਟ ਵਿਚ ਵਿਰੋਧੀ ਧਿਰ ਉਨ੍ਹਾਂ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੀ ਹੈ ਪਰ ਮੁਹਾਲੀ ਦੇ ਲੋਕ ਸੂਝਵਾਨ ਹਨ ਅਤੇ ਜਾਣਦੇ ਹਨ ਕਿ ਮੁਹਾਲੀ ਦਾ ਸਹੀ ਢੰਗ ਨਾਲ ਵਿਕਾਸ  ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਅਤੇ ਬਲਬੀਰ ਸਿੰਘ ਸਿੱਧੂ ਵੱਲੋਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀਆਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਇਸ ਵਾਰ ਬਲਬੀਰ ਸਿੰਘ ਸਿੱਧੂ ਦੀ ਹਲਕਾ ਮੋਹਾਲੀ ਤੋਂ ਜਿੱਤ  ਪਿਛਲੀ ਵਾਰ ਨਾਲੋਂ ਵੀ ਵੱਡੀ ਜਿੱਤ ਹੋਵੇਗੀ।


ਇਸ ਮੌਕੇ  ਕੁੰਭੜਾ ਪਿੰਡ ਦੇ ਪਤਵੰਤੇ ਸੱਜਣ, ਰਾਜੇਸ਼ ਮਲਹੋਤਰਾ ਤੇ ਹੋਰ ਵਸਨੀਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.