ਤਾਜਾ ਖਬਰਾਂ
ਫਿਰੋਜ਼ਪੁਰ 30 ਸਤੰਬਰ (ਪਰਮਜੀਤ ਸਖਾਣਾ) :- ਫਿਰੋਜ਼ਪੁਰ ਸ਼ਹਿਰੀ ਹਲਕੇ ਚ ਪਹਿਲਾਂ ਆਪਣਿਆਂ ਦਾ ਜਬਰਦਸਤ ਵਿਰੋਧ ਦਾ ਸਾਹਮਣਾ ਕਰ ਰਹੇ ਹਲਕਾ ਇੰਚਾਰਜ ਮਾਂਟੂ ਵੋਹਰਾ ਦਾ ਅੱਜ ਪਿੰਡ ਕਿਲਚੇ ਪਹੁੰਚਣ ਤੇ ਜਬਰਦਸਤ ਵਿਰੋਧ ਕੀਤਾ ਗਿਆ, ਪਰਾਪਤ ਜਾਣਕਾਰੀ ਅਨੁਸਾਰ ਸਰਕਲ ਪੱਲਾ ਮੇਘਾ ਦੇ ਪਿੰਡਾਂ ਵਿੱਚ ਜਿਉ ਹੀ ਮਾਂਟੂ ਵੋਹਰਾ ਵੱਲੋ ਆਪਣੇ ਲਾਮ ਲਸ਼ਕਰ ਦੇ ਨਾਲ ਸਿਆਸੀ ਸਮਾਗਮ ਸ਼ੁਰੂ ਕੀਤੇ ਤਾ ਇਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗ ਗਈ ਤਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਇਹਨਾਂ ਸਮਾਗਮਾਂ ਨੂੰ ਰੋਕਣ ਲਈ ਕਿਸਾਨੀ ਝੰਡੇ ਚੁੱਕ ਕੇ ਪਿੰਡ ਕਿਲਚੇ ਵਿਖੇ ਪਹੁੰਚ ਗਏ ,ਜਿੱਥੇ ਕਿਸਾਨਾਂ ਵੱਲੋ ਮਾਂਟੂ ਵੋਹਰਾ ਨਾਲ ਆਏ ਅਕਾਲੀ ਆਗੂਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਸ ਮੌਕੇ ਤੇ ਦੋਹਾਂ ਧਿਰਾਂ ਵਿੱਚ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਜੋ ਕਿ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਗਈ , ਜਿਸ ਵਿੱਚ ਆਪਸੀ ਡਾਗਾਂ ਸੋਟੇ ਅਤੇ ਇੱਟ ਰੋੜੇ ਚੁੱਕੇ ਗਏ , ਸਥਿਤੀ ਨੂੰ ਭਾਂਪਦਿਆਂ ਅਕਾਲੀ ਆਗੂਆਂ ਵੱਲੋ ਮਾਫੀ ਮੰਗ ਕੇ ਖਹਿੜਾ ਛੁਡਾਇਆ ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨੀ ਸ਼ੰਘਰਸ਼ ਚੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਵਲੋ ਖੇਤੀਬਾੜੀ ਸਬੰਧੀ ਬਣਾਏ ਕਾਲੇ ਕਨੂੰਨ ਰੱਦ ਨਹੀ ਹੋ ਜਾਂਦੇ ਉਹਨਾ ਚਿਰ ਇਲਾਕੇ ਵਿੱਚ ਕਿਸੇ ਵੀ ਪਾਰਟੀ ਨੂੰ ਕੋਈ ਵੀ ਸਮਾਗਮ ਨਹੀ ਕਰਨ ਦਿੱਤਾ ਜਾਵੇਗਾ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਫਿਰੋਜ਼ਪੁਰ ਸ਼ਹਿਰ ਦੇ ਹਲਕਾ ਇੰਚਾਰਜ ਰੋਹਿਤ ਮੋਨਟੁ ਵੋਹਰਾ ਨੇ ਕਿਹਾ ਕਿ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਸ਼ਰਾਰਤੀ ਅਨਸਰ ਸਨ ਅਤੇ ਇਹ ਲੋਕਲ ਪਾਰਟੀ ਬਾਜ਼ੀ ਦਾ ਵਿਰੋਧ ਲਗ ਰਿਹਾ ਅਸੀਂ ਕਿਸਾਨਾਂ ਨਾਲ ਹਾਂ |
Share:
Get all latest content delivered to your email a few times a month.