ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ 30 ਸਤੰਬਰ :- ਪੰਜਾਬ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜ਼ਿਲਾ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਜ਼ਿਲੇ ਵਿਚ ਪਹੁੰਚਣ ਤੇ ਭਰਮਾ ਸਵਾਗਤ ਕੀਤਾ ਗਿਆ। ਕੈਬਨਿਟ ਮੰਤਰੀ ਦੇ ਜਿਲੇ ਦੀ ਅਨਾਜ ਮੰਡੀ ਭਲਾਈਆਣਾ ਵਿਖੇ ਪਹੁੰਚਣ ਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸਭ ਤੋਂ ਪਹਿਲਾ ਗਾਰਡ ਆਫ ਆਨਰ ਦਿੱਤਾ ਗਿਆ। ਅੱਜ ਜਦੋਂ ਤੜਕਸਾਰ ਹੀ ਟਰਾਂਸਪੋਰਟ ਮੰਤਰੀ ਦਾ ਕਾਫਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਪ੍ਰਵੇਸ਼ ਕੀਤਾ ਤਾਂ ਉਨਾਂ ਦਾ ਸਵਾਗਤ ਕਰਨ ਲਈ ਦਿਉਣ, ਭਲਾਈਆਣਾ, ਦੋਦਾ, ਮੁਕਤਸਰ ਸ਼ਹਿਰ ਅਤੇ ਗਿੱਦੜਬਾਹਾ ਦੇ ਰਸਤੇ ਪੈਂਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਉਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਅਤੇ ਲੋਕਾਂ ਵੱਲੋਂ ਲੱਡੂ ਵੀ ਵੰਡੇ ਗਏ। ਇਸ ਮੌਕੇ ਉਨਾਂ ਦਾ ਕਾਫਲਾ 16 ਵੱਖ ਵੱਖ ਥਾਵਾਂ ਤੇ ਰੁਕਦਾ ਹੋਇਆ ਗੁਰਦੁਆਰਾ ਗੁਪਤਸਰ ਸਾਹਿਬ ਛੱਤੇਆਣਾ ਅਤੇ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ ਜਿਥੇ ਉਨਾਂ ਨਤਮਸਤਕ ਹੋਕੇ ਗੁਰੂਆਂ ਅਤੇ ਸ਼ਹੀਦਾ ਦਾ ਸ਼ੁਕਰਾਨਾ ਕੀਤਾ।
ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਰੇਤ ਅਤੇ ਟਰਾਂਸਪੋਰਟ ਮਾਫਿਆ ਦੀ ਖੇਡ ਕੁਝ ਦਿਨਾਂ ਵਿਚ ਹੀ ਖਤਮ ਕਰ ਦਿੱਤੀ ਜਾਵੇਗੀ। ਪਿਛਲੇ ਕੁਝ ਸਮੇਂ ਤੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾ ਵੱਲੋਂ ਲਗਾਤਾਰ ਪੱਕੇ ਕਰਨ ਦੀ ਮੰਗ ਦੇ ਚਲਦਿਆਂ ਕੈਬਨਿਟ ਮੰਤਰੀ ਵਲੋਂ ਉਨਾਂ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪੱਕੇ ਕਰਨ ਦਾ ਅਸਵਾਸ਼ਨ ਦਿੱਤਾ।
ਉਨਾਂ ਬੋਲਦਿਆਂ ਕਿਹਾ ਕਿ ਉਨਾਂ ਦੇ ਹਲਕੇ/ਮੁਕਤਸਰ ਵਾਸੀਆਂ ਦੀਆਂ ਹਰ ਕਿਸਮ ਦੀ ਸਮਸਿਆਵਾਂ ਨੂੰ ਉਹ ਪਹਿਲ ਦੇ ਅਧਾਰ ਤੇ ਨਿਪਟਾਉਣਗੇ। ਉਨਾ ਕਿਹਾ ਕਿ ਜੇਕਰ ਅੱਜ ਉਹ ਪੰਜਾਬ ਦੀ ਵਜਾਰਤ ਵਿਚ ਵਜੀਰ ਬਣੇ ਹਨ ਤਾਂ ਇਸ ਦਾ ਸਾਰਾ ਸਹਿਰਾ ਉਨਾਂ ਦੇ ਹਲਕੇ ਅਤੇ ਮੁਕਤਸਰ ਵਾਸੀਆਂ ਵੱਲੋਂ ਦਿਤੀ ਅਥਾਹ ਮੁਹਬੱਤ ਅਤੇ ਸਹਿਯੋਗ ਨੂੰ ਜਾਂਦਾ ਹੈ। ਉਨਾਂ ਕਿਹਾ ਕਿ ਉਹ ਜਿਲਾ ਵਾਸੀਆਂ ਨੂੰ ਕਿਸੇ ਵੀ ਮੌਕੇ ਨਾਮੋਸ਼ ਨਹੀਂ ਹੋਣ ਦੇਣਗੇ ਅਤੇ ਦਿਨ ਰਾਤ ਇੱਕ ਕਰਕੇ ਇਸ ਇਲਾਕੇ ਦੀ ਨੁਹਾਰ ਨੂੰ ਬਦਲਣ ਦੀ ਪੁਰਜੋਰ ਕੋਸ਼ਿਸ਼ ਕਰਨਗੇ।
ਇਨਾਂ ਪ੍ਰੋਗਰਾਮਾਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ਵਜੋਂ ਉਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਨੂੰ ਜਖਮਾ ਤੇ ਲੂਣ ਭੁਖੱਣ ਨਾਲ ਤੁਲਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਡਿਪਟੀ ਕਮਿਸਨਰ, ਸ੍ਰੀ ਚਰਨਜੀਤ ਸਿੰਘ ਸੋਹਲ ਐਸ ਐਸ ਪੀ , ਰਾਜਦੀਪ ਕੌਰ ਏ ਡੀ ਸੀ ਜਨਰਲ, ਸ. ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜਿਲਾ ਪ੍ਰੀਸਦ, ਸ੍ਰੀ ਅਰੁਣ ਕੁਮਾਰ ਏ ਡੀ ਸੀ ਵਿਕਾਸ, ਸ੍ਰੀ ਓਮ ਪ੍ਰਕਾਸ ਐਸ ਡੀ ਐਮ ਗਿੱਦੜਬਾਹਾ , ਸ੍ਰੀਮਤੀ ਸਵਰਨਜੀਤ ਕੌਰ ਐਸ ਡੀ ਐਮ ਸ੍ਰੀ ਮੁਕਤਸਰ ਸਾਹਿਬ, ਸ੍ਰੀ ਡੰਪੀ ਵਨਾਇਕ, ਸੂਬਾ ਸਿੰਘ ਚੇਅਰਮੈਨ ,ਸਾਹਿਬ ਸਿੰਘ ਭੁੰਦੜ ਚੇਅਰਮੈਨ ,ਹਰਮੀਤ ਸਿੰਘ ਚੇਅਰਮੈਨ , ਸੰਸਾਰ ਸਿੰਘ ਮੱਲਣ ਚੇਅਰਮੈਨ , ਜਸਵਿੰਦਰ ਸਿੰਘ ਚੇਅਰਮੈਨ , ਕਿ੍ਰਸਨ ਲਾਲ ਸੰਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਭੀਨਾ ਬਰਾੜ ਮੈਂਬਰ ਜ਼ਿਲਾ ਪ੍ਰੀਸ਼ਦ, ਜਸਪ੍ਰੀਤ ਸਿੰਘ ਭਲਾਈਆਣਾ ਅਤੇ ਰੋਕਸੀ ਬਰਾੜ ਵੀ ਹਾਜਰ ਸਨ।
Get all latest content delivered to your email a few times a month.