ਤਾਜਾ ਖਬਰਾਂ
ਚੰਡੀਗੜ੍ਹ :- ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਪਿਛਲੇ ਇਕ ਘੰਟੇ ਤੋਂ ਚੱਲ ਰਹੀ ਹੈ । ਇਸ ਮੀਟਿੰਗ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਤੋਂ ਇਲਾਵਾ ਦੋ ਵਰਕਿੰਗ ਪ੍ਰਧਾਨ ਕੁਲਜੀਤ ਨਾਗਰਾ ਤੇ ਪਵਨ ਗੋਇਲ ਹਾਜ਼ਰ ਸਨ । ਦੱਸਣਯੋਗ ਹੈ ਕਿ ਹਰੀਸ਼ ਰਾਵਤ ਨੇ ਜਿਉਂ ਹੀ ਚੰਡੀਗੜ੍ਹ ਚ ਐਂਟਰੀ ਕੀਤੀ ਤਾਂ ਉਨ੍ਹਾਂ ਨੂੰ ਸਿੱਧੇ ਪਰਗਟ ਸਿੰਘ ਹੀ ਕਾਂਗਰਸ ਭਵਨ ਲੈ ਕੇ ਆਏ । ਹਰੀਸ਼ ਰਾਵਤ ਦੇ ਰਹਿਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਭਵਨ ਵਿੱਚ ਕਮਰਾ ਪਹਿਲਾਂ ਹੀ ਬੁੱਕ ਕੀਤਾ ਗਿਆ ਹੈ ।
Get all latest content delivered to your email a few times a month.