ਤਾਜਾ ਖਬਰਾਂ
ਮੋਗਾ 31 ਜੁਲਾਈ (ਹਰਪਾਲ ਸਹਾਰਨ) :- ਮੋਗਾ ਫਿਰੋਜ਼ਪੁਰ ਰੋਡ ’ਤੇ ਲਾਲਾ ਲਾਜਪਤ ਰਾਏ ਕਾਲਜ ਨੇੜਲੇ ਪੁਲ ’ਤੇ ਬੱਸ ਅਤੇ ਬਲੈਰੋ ਪਿਕਅੱਪ ਵਿਚ ਹੋਈ ਆਹਮੋ ਸਾਹਮਣੀ ਟੱਕਰ ਵਿਚ ਬਲੈਰੋ ਦਾ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲੈ ਜਾਇਆ ਗਿਆ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡੀ ਐੱਮ ਸੀ ਲੁਧਿਆਣਾ ਲੈ ਜਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਲਮਗੀਰ (ਲੁਧਿਆਣਾ) ਵਾਸੀ ਭੁਪਿੰਦਰ ਸਿੰਘ, ਲੁਧਿਆਣਾ ਤੋਂ ਫਰੀਦਕੋਟ ਸਮਾਨ ਦੇਣ ਜਾ ਰਿਹਾ ਸੀ ਪਰ ਪੁਲ ਤੋਂ ਉਤਰਾਈ ਵਾਲੇ ਪਾਸੇ ਗਲਤ ਦਿਸ਼ਾ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਪਨਬੱਸ ਬਲੈਰੋ ਨਾਲ ਟਕਰਾ ਗਈ। ਟੱਕਰ ਏਨੀ ਭਿਆਨਕ ਸੀ ਕਿ ਬਲੈਰੋ ਦੇ ਪਰਖਚੇ ਉੱਡ ਗਏ ਅਤੇ ਡਰਾਈਵਰ ਨੂੰ ਬੜੀ ਮੁਸ਼ਕਿਲ ਨਾਲ ਗੱਡੀ ਵਿਚੋਂ ਕੱਢਿਆ ਗਿਆ। ਬੱਸ ਦੇ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਬੱਸ ਵਿਚ ਕੋਈ ਸਵਾਰੀ ਨਹੀਂ ਸੀ ਵਰਨਾ ਇਹ ਹਾਦਸਾ ਕਈ ਜਾਨਾਂ ਦਾ ਖੌਅ ਬਣ ਜਾਣਾ ਸੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਸੁਖਮੰਦਰ ਸਿੰਘ ਨੇ ‘ ਦੱਸਿਆ ਕਿ ਇਹ ਹਾਦਸਾ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਹੋਇਆ ਹੈ ਅਤੇ ਇਸ ਹਾਦਸੇ ਦੀ ਤਫਤੀਸ਼ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈ ਵੇ ਦੇ ਠੇਕੇਦਾਰ ਵੱਲੋਂ ਲੁਧਿਆਣਾ ਤੋਂ ਤਲਵੰਡੀ ਤੱਕ ਫੋਰ ਲੇਨ ਦੇ ਕੰਮ ਨੂੰ ਮੁਕੰਮਲ ਨਹੀਂ ਕੀਤਾ ਗਿਆ ਜਿਸ ਕਰਕੇ ਅਨੇਕਾਂ ਵਿਅਕਤੀਆਂ ਨੂੰ ਇਸ ਸੜਕ ਦੇ ਕਾਰਜ ਦੌਰਾਨ ਜਿੰਦਗੀ ਤੋਂ ਹੱਥ ਧੋਣੇ ਪਏ ਨੇ। ਇਹ ਵੀ ਜ਼ਿਕਰਯੋਗ ਹੈ ਕਿ ਲੁਧਿਆਣਾ ਫਿਰੋਜ਼ਪੁਰ ਰੋਡ ’ਤੇ ਵਾਪਰਦੇ ਸੜਕ ਹਾਦਸਿਆਂ ’ਤੇ ਸੁਪਰੀਮ ਕੋਰਟ ਨੇ ਨੋਟਿਸ ਲੈਂਦਿਆਂ ਸਰਕਾਰ ਅਤੇ ਸੜਕ ਬਣਾਉਣ ਦਾ ਕੰਟਰੈਕਟ ਲੈਣ ਵਾਲੀ ਕੰਪਨੀ ਨੂੰ ਸਖਤ ਹਦਾਇਤ ਕੀਤੀ ਸੀ, ਜਿਸ ’ਤੇ ਮੋਗਾ ਦੇ ਡਿਪਟੀ ਕਮਿਸ਼ਨਰ ਦੀ ਦਿੱਲੀ ਵਿਖੇ ਨੈਸ਼ਨ ਹਾਈ ਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਸੀ ਜਿਸ ਉਪਰੰਤ ਫੋਰ ਲੇਨ ਅਤੇ ਨਾਲ ਲੱਗਦੀਆਂ ਲਿੰਕ ਸੜਕਾਂ ਦੀ ਸੰਪੂਰਨਤਾ ਲਈ ਹਾਈਵੇ ਅਥਾਰਟੀ ਨੇ ਇਕ ਨਿੱਜੀ ਫਰਮ ਨੂੰ 13.50 ਕਰੋੜ ਰੁਪਏ ਮਨਜ਼ੂਰ ਕੀਤੇ ਸਨ ਤਾਂ ਕਿ ਲੋਕਾਂ ਦੀਆਂ ਜਾਨਾਂ ਸੁਰੱਖਿਅਤ ਕੀਤੀਆਂ ਜਾ ਸਕਣ। ਪਰ ਇਸ ਉਪਰੰਤ ਵੀ ਫੋਰ ਲੇਨ ਦੀ ਸਮੱਸਿਆ ਜਿਉਂ ਦੀ ਤਿਓਂ ਹੀ ਖੜ੍ਹੀ ਹੈ। ਇਸ ਸੜਕ ’ਤੇ ਵੱਡੇ ਵੱਡੇ ਟੋਏ ਅਤੇ ਰੋਂਗ ਸਾਈਡ ’ਤੇ ਚੱਲਦੇ ਹਨ |
Share:
Get all latest content delivered to your email a few times a month.