IMG-LOGO
ਹੋਮ ਪੰਜਾਬ: ਲਾਅ ਐਂਡ ਆਰਡਰ ਦੀ ਸਥਿਤੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਪੜ੍ਹੋ...

ਲਾਅ ਐਂਡ ਆਰਡਰ ਦੀ ਸਥਿਤੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਪੜ੍ਹੋ SAD ਦੇ ਆਗੂ ਤਲਬੀਰ ਸਿੰਘ ਗਿੱਲ ਨੇ ਪੁਲਿਸ 'ਤੇ ਕੀ ਲਗਾਏ ਦੋਸ਼ ?

Admin User - Jul 31, 2021 08:01 PM
IMG

ਅੰਮ੍ਰਿਤਸਰ 31 ਜੁਲਾਈ :- ਸ਼੍ਰੋਮਣੀ ਅਕਾਲੀ ਦਲ ਵਲੋਂ ਅੰਮ੍ਰਿਤਸਰ ਚ ਦਿਨ ਬ ਦਿਨ ਖਰਾਬ ਹੋ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਚਿੰਤਾ ਜਾਹਿਰ ਕੀਤੀ ਗਈ ਹੈ। ਸੀਨੀਅਰ ਅਕਾਲੀ ਆਗੂ ਅਤੇ ਅੰਮ੍ਰਿਤਸਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਹੈ ਕਿ ਇਕ ਪਾਸੇ ਗੁਰੂ ਨਗਰੀ ਚ ਜੁਰਮ ਦੀਆਂ ਵਾਰਦਾਤਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ ਦੂਜੇ ਪਾਸੇ  ਅੰਮ੍ਰਿਤਸਰ ਪੁਲਿਸ ਸਿਆਸੀ ਦਬਾਅ ਦੇ ਚਲਦਿਆਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਬਜਾਏ ਸੱਤਾਧਾਰੀ ਧਿਰ ਦੀ ਦਖਲਅੰਦਾਜੀ ਦੇ ਚਲਦਿਆਂ ਪੀੜਿਤ ਅਕਾਲੀ ਵਰਕਰਾਂ ਅਤੇ ਆਗੂਆਂ ਖਿਲਾਫ ਕਾਰਵਾਈ ਕਰ ਰਹੀ ਹੈ ਉਨ੍ਹਾਂ ਨੂੰ ਝੂਠੇ ਕੇਸਾਂ ਚ ਫਸਾ ਰਹੀ ਹੈ ਜਦਕਿ ਸਬੂਤਾਂ ਦੇ ਬਾਵਜੂਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਤੋਂ ਟਾਲ ਮਟੌਲ ਕੀਤੀ ਜਾ ਰਹੀ ਹੈ । ਤਲਬੀਰ ਸਿੰਘ ਗਿੱਲ ਨੇ ਵੱਖ ਵੱਖ ਕੇਸਾਂ ਦੀਆਂ ਉਦਾਹਰਣਾਂ ਦਿੰਦਿਆ ਦੱਸਿਆ ਕਿ ਅਕਾਲੀ ਵਰਕਰ ਦੇ ਬੇਟੇ ਜਗਜੀਤ ਸਿੰਘ ਜੱਜ ਤੇ ਕਾਂਗਰਸ ਪਾਰਟੀ ਨਾਲ ਸਬੰਧਿਤ ਸ਼ਰਾਰਤੀ ਅਨਸਰ ਵਲੋਂ ਸਿਆਸੀ ਰੰਜਿਸ਼ ਤਹਿਤ ਗੋਲੀ ਚਲਾਈਂ ਗਈ ਹਾਲਾਂਕਿ ਜੱਜ ਇਸ ਗੋਲੀਬਾਰੀ ਚੋ ਖੁਸ਼ਕਿਸਮਤੀ ਨਾਲ ਬਚਨ ਚ ਕਾਮਯਾਬ ਰਿਹਾ ਪਰ ਸੀ ਸੀ ਟੀ ਵੀ ਰਾਹੀਂ ਦੋਸ਼ੀਆਂ ਦੀ ਪਛਾਣ ਹੋਣ ਦੇ ਬਾਵਜੂਦ ਐਸ ਐਚ ਓ ਸੁਲਤਾਨਵਿੰਡ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਥੋਂ ਤਕ ਕਿ 2 ਵਾਰ ਅਕਾਲੀ ਦਲ ਵਲੋਂ ਥਾਣਾ ਸੁਲਤਾਨਵਿੰਡ ਅਤੇ ਹਾਲ ਗੇਟ ਤੇ ਧਰਨਾ ਦੇ ਕੇ ਇਨਸਾਫ ਦੀ ਮੰਗ ਵੀ ਕੀਤੀ ਗਈ।

ਦੂਜੀ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਤਲਬੀਰ ਗਿਲ ਨੇ ਦੱਸਿਆ ਕਿ ਸੁਲਤਾਨਵਿੰਡ ਪਿੰਡ ਦਾ ਇਕ ਕਾਂਗਰਸੀ ਵਰਕਰ ਦਿਲਬਾਗ ਸਿੰਘ ਰੋਜ਼ਾਨਾ ਸੋਸ਼ਲ ਮੀਡੀਆ ਤੇ ਅਕਾਲੀ ਆਗੂਆਂ ਖਿਲਾਫ ਮੰਦੀ ਸ਼ਬਦਾਵਲੀ ਬੋਲਦਿਆਂ ਨਿਰਾਧਾਰ ਦੋਸ਼ ਲਗਾ ਕੇ ਵੀਡੀਓ ਪਾਉਂਦਾ ਹੈ ਜਿਸ ਸਬੰਧੀ ਲਿਖਤੀ ਰੂਪ ਚ 

ਥਾਣਾ ਸੁਲਤਾਨਵਿੰਡ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਦਰਖ਼ਾਸਤ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਜਦੋ ਅੱਕ ਕੇ ਕੁਛ ਅਕਾਲੀ ਵਰਕਰਾਂ ਦੀ ਵੀਡੀਓ ਪੋਸਟ ਕਰਨ ਵਾਲੇ ਦਿਲਬਾਗ ਨਾਲ ਖਿੱਚਧੂਹ ਹੋਈ ਤਾਂ ਕਾਂਗਰਸੀ ਐਮ ਐਲ ਏ ਇੰਦਰਬੀਰ ਬੁਲਾਰੀਆ ਦੇ ਦਬਾਅ ਦੇ ਚਲਦਿਆਂ ਤੁਰੰਤ ਅਕਾਲੀ ਵਰਕਰਾਂ ਖਿਲਾਫ ਸਖਤ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਦਿੱਤੇ ਗਏ ਜਦਕਿ 15 ਦਿਨ ਪਹਿਲਾਂ ਅਕਾਲੀ ਦਲ ਵਲੋਂ ਦਿੱਤੀ ਦਰਖ਼ਾਸਤ ਤੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਤੀਸਰੀ ਘਟਨਾ ਦਾ ਵੇਰਵਾ ਦਸਦਿਆਂ ਤਲਬੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਤਰਯਾਮੀ ਕਲੋਨੀ ਦੇ ਕਾਂਗਰਸੀ ਆਗੂ ਮੁਖਤਾਰ ਸਿੰਘ ਮੁੱਖਾ ਦੀ ਇਕ ਵੀਡੀਓ ਬੀਤੇ ਦਿਨੀ ਵਾਇਰਲ ਹੋਈ ਜਿਸ ਵਿਚ ਕਾਂਗਰਸੀ ਵਿਧਾਇਕ ਦਾ ਖਾਸਮਖਾਸ ਮੁਖਤਾਰ ਸਿੰਘ ਆਪਣੇ ਘਰ ਚ ਲੱਗੇ ਅਫੀਮ ਦੇ ਬੂਟਿਆਂ ਦੀ ਵੀਡੀਓ ਬਣਾ ਕੇ ਸ਼ੇਅਰ ਕਰ ਰਿਹਾ ਹੈ ਅਤੇ ਇਸ ਵੀਡੀਓ ਵਿਚ ਘਰ ਚ ਲੱਗੇ ਅਫੀਮ ਦੇ ਬੂਟਿਆਂ ਅੱਗੇ ਉਸ ਦਾ ਆਪਣਾ ਚਿਹਰਾ ਵੀ ਸਾਫ ਨਜਰ ਆ ਰਿਹਾ ਹੈ ਪਰ ਥਾਣਾ ਬੀ ਡਵੀਜਨ ਦੀ ਪੁਲਿਸ ਨੂੰ ਨਾ ਅਫੀਮ ਨਜਰ ਆਈ ਨਾ ਘਰ ਅਤੇ ਨਾ ਕਾਂਗਰਸੀ ਆਗੂ

ਤਲਬੀਰ ਗਿੱਲ ਨੇ ਦੱਸਿਆ ਕਿ ਪੁਲਿਸ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਤੋਰ ਤੇ ਕੱਮ ਕਰ ਰਹੀ ਹੈ ਅਤੇ ਹਾਲਾਤ ਇਹ ਹਣੁ ਕਿ ਜਦੋ ਵੀ ਕੋਈ ਕਾਂਗਰਸੀ ਆਗੂ ਜਾਂ ਵਰਕਰ ਪਾਰਟੀ ਦੀਆਂ ਮਾੜੀਆਂ ਨੀਤੀਆਂ ਤੋਂ ਦੁਖੀ ਹੋ ਕੇ ਅਕਾਲੀ ਦਲ ਚ ਸ਼ਾਮਿਲ ਹੁੰਦਾ ਹੈ ਤਾਂ ਐਮ ਐਲ ਏ ਇੰਦਰਬੀਰ ਬੁਲਾਰੀਆ ਕੇ ਇਸ਼ਾਰੇ ਤੇ ਤੁਰੰਤ ਉਸ ਖਿਲਾਫ ਅਨੇਕਾਂ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ । ਇਸ ਸਮੇਂ ਅਵਤਾਰ ਸਿੰਘ ਟਰੱਕਾਂ ਵਾਲੇ,ਸੁਰਿੰਦਰ ਸਿੰਘ ਸੁਲਤਾਨਵਿੰਡ, ਪੂਰਨ ਸਿੰਘ ਮੱਤੇਵਾਲ, ਪ੍ਰਭਪ੍ਰੀਤ ਸਿੰਘ ਪੰਡੋਰੀ, ਬਲਜਿੰਦਰ ਸਿੰਘ ਛੀਨਾ ਆਦਿ ਹਾਜ਼ਰ ਸਨ ।

ਤਲਬੀਰ ਗਿੱਲ ਨੇ ਕਿਹਾ ਕਿ ਉਹ ਜਲਦ ਹੀ ਇਨ੍ਹਾਂ ਸਾਰੇ ਮਾਮਲਿਆਂ ਦੇ ਸਬੂਤਾਂ ਸਮੇਤ ਡੀ ਜੀ ਪੀ ਪੰਜਾਬ ਨਾਲ ਮੁਲਾਕਾਤ ਕਰ ਕੇ ਇਨਸਾਫ ਦੀ ਮੰਗ ਕਰਣਗੇ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.